ਮਾਂ ਦੇ ਦੁੱਧ ਵੰਗਾਰਿਆ .
ਜੱਟ ਗੰਡਾਸਾ ਰੱਖ ਮੋਢੇ ਤੁਰਿਆ ਜਾਵੇ ਵਾਹਨੋ-ਵਾਹਨ
ਖੂਨ ਫਿਰੇ ਉਬਾਲੋ ਮਾਰਦਾ ਤੂੰ ਭਰਿਆ ਲੈ ਅੱਜ ਸ਼ਮਸ਼ਾਨ
ਅੱਖਾਂ ਵੇਖ ਕੇ ਜੱਟ ਦੀਆਂ ਗੂੜ੍ਹਾ ਲਾਲ ਹੋਇਆ ਅਸਮਾਨ
ਗਿਰਝਾਂ ਬੱਦਲਾਂ ਘੇਰਿਆਂ ਉਹ ਵੀ ਭਾਲਨ ਕੁੜੇ ਕੋਈ ਜਾਨ
ਅੱਜ ਪਤਾ ਲੱਗਨਾ ਬੱਬਰ ਸ਼ੇਰਾਂ ਵੇ ਮੂਹਰੇ ਵੀ ਟੱਕਰੇ ਨੇ ਭਲਵਾਨ
ਮਾਂ ਤੇਰੀ ਬੈਠੀ ਦੁਆਵਾਂ ਮੰਗਦੀ ਡੰਗਰ ਬੱਸਰੂ ਖ਼ਸਮਾਂ ਨੂੰ ਖਾਣ
ਕਰਜਾ ਸਿਰ ਤੇਰੇ ਬਾਪ ਦਾ ਜਿਹਨੇ ਕੀਤਾ ਤੈਨੂੰ ਐਡਾ ਓ ਜਵਾਨ
ਮਾਂ ਦੇ ਦੁੱਧ ਵੰਗਾਰਿਆ ਉਹਨਾਂ ਰਹਿਨ ਨਾ ਦੇਵੀ ਕੱਖ ਏਸ ਜਹਾਨ
ਜੇ ਸਿਰ ਤੇਰਾ ਗਿਆ ਵੱਡਿਆ ਵੇਖ ਤੇਰੇ ਭਾਈਆਂ ਕਰਨਾ ਏ ਮਾਨ
ਹੋਜਾ ਤਕੜਾ ਸੂਰਮਿਆਂ ਵੇ ਵੈਰੀ ਕੱਲਾ ਕੱਲਾ ਮਾਰ,ਕੱਲਾ ਕੱਲਾ ਮਾਰ
ਗੁਰਦੀਪ ਸਿੰਘ
