ਓਨਾ ਹੈ ਨੀ ਕਠੋਰ ਓਹ ਜਿੰਨਾ ਤੈਨੂੰ ਹੈ ਜਾਪਦਾ .
ਓਹਨੇ ਨਵਾਜ਼ੀ ਸੀ ਕੁਦਰਤ ਤੂੰ ਜਿਹਨੂੰ ਬੇਕਦਰ ਕੀਤਾ ਇਨਸਾਨ,
ਜਿੰਨ੍ਹੇ ਸਭ ਕੁਛ ਸੀ ਦਿੱਤਾ ਤੂੰ ਕੀ ਸਿਲਾ ਉਸਨੂੰ ਦਿੱਤਾ ਇਨਸਾਨ।।
ਵੱਢਦਿੱਤੇ, ਕੱਢ ਦਿੱਤੇ, ਛੱਡ ਦਿੱਤੇ ਜੋ ਤੇਰੇ ਰਾਹ ਵਿੱਚ ਆਉਂਦੇ ਸੀ।।
ਤੂੰ ਉਹਨੂੰ ਵੀ ਨਾ ਬਖਸ਼ਿਆ ਜੋ ਸਿਰਫ ਤੇਰਾ ਭਲਾ ਚਾਹੁੰਦੇ ਸੀ।।
ਹੁਣ ਤੇਰੇ 'ਤੇ ਆਈ ਤਾਂ ਹੰਝੂ ਨੀ ਰੁਕਦੇ,
ਡਰਦੇ ਸੀ ਤੇਰੇ ਤੋਂ ਹੁਣ ਨੀ ਓਹ ਲੁੱਕਦੇ।।
ਤੂੰ ਟਲਿਆ ਨਾ ਟਾਲੇ ਤੋਂ ,ਕੁਦਰਤ ਕਰਦੀ ਸੀ ਸ਼ੋਰ ਜਦ।।
ਤੂੰ ਬੇਫ਼ਿਕਰ ਮੰਨਿਆ ਨਾ ਤੇਰਾ ਚਲਦਾ ਸੀ ਜੋਰ ਤੱਦ।।
ਹੁਣ ਹਾਰ ਕੇ ਜੋ ਬੈਠਾ ਹੈਂ ਕਰਦਾ ਫਿਰੇਂ ਅਰਦਾਸ ਤੂੰ,
ਜਿਹਨੂੰ ਕੁੱਛ ਨਹੀਂ ਸੀ ਮੰਨਦਾ ਓਹਤੋਂ ਰੱਖੇਂ ਹੁਣ ਆਸ ਤੂੰ।।
ਓਹ ਤਾਂ ਚੰਗਾ ਹੈ "ਸਰਬੱਤ ਦਾ ਭਲਾ" ਆਖਦਾ,
ਤੂੰ ਬੱਸ ਹੁਣ ਲੈ ਬਦਲ ਰਵੱਈਆ ਆਪਦਾ।।
ਓਹ ਤਾਂ ਬਚਾ ਹੀ ਲਵੇਗਾ ਓਹਦੇ ਹੀ ਜੋ ਬੱਚੇ ਨੇ,
ਓਨਾ ਹੈ ਨੀ ਕਠੋਰ ਓਹ ਜਿੰਨਾ ਤੈਨੂੰ ਹੈ ਜਾਪਦਾ।।
-ਸਿਧਾਰਥ