Seminar On "Nehru As A Founder Of New India".
"ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ" ਵਿਸ਼ੇ 'ਤੇ ਹੋਏ ਵਿਸ਼ਾਲ ਸੈਮੀਨਾਰ 'ਤੇ ਰੰਧਾਵਾ, ਸ਼ਰਮਾ, ਗੁਰਕੀਰਤ, ਖਹਿਰਾ ਅਤੇ ਦਾਖਾ ਨੇ ਲਗਵਾਈ ਹਾਜ਼ਰੀ
ਬਾਵਾ ਨੇ ਦੱਖਣੀ ਹਲਕੇ ਨੂੰ ਪੰਜਾਬ ਦਾ ਸਭ ਤੋਂ ਕਮਾਊ ਅਤੇ ਵਿਕਾਸ ਪੱਖੋਂ ਸਭ ਤੋਂ ਪੱਛੜਿਆ ਹਲਕਾ ਕਰਾਰ ਦਿੱਤਾ
ਸਮਾਗਮ ਵਿੱਚ ਥਾਪਰ, ਤੇਜ ਪ੍ਰਕਾਸ਼, ਇੰਦੂ ਬਾਲਾ, ਬਾਜਵਾ, ਗੁਰਬਚਨ ਸਿੰਘ ਸ਼ੌਂਕੀ, ਓਂਕਾਰ ਦਾ ਹੋਇਆ ਵਿਸ਼ੇਸ਼ ਸਨਮਾਨ
ਲੁਧਿਆਣਾ, 22 ਨਵੰਬਰ (ਇੰਦਰਜੀਤ)-
ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਰਹਿਨੁਮਾਈ ਹੇਠ "ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ" ਵਿਸ਼ੇ 'ਤੇ ਵਿਸ਼ਾਲ ਸੈਮੀਨਾਰ ਸਿਮਰਨ ਪੈਲਸ ਹਲਕਾ ਸਾਊਥ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ 'ਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ, ਕਿਸ਼ੋਰੀ ਲਾਲ ਸ਼ਰਮਾ ਮੈਂਬਰ ਪਾਰਲੀਮੈਂਟ ਅਮੇਠੀ (ਯੂ.ਪੀ), ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ, ਸੁਖਪਾਲ ਸਿੰਘ ਖਹਿਰਾ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸੀਨੀਅਰ ਨੇਤਾ ਪਵਨ ਦੀਵਾਨ ਪਹੁੰਚੇ ਜਦਕਿ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਣ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਤੇਜ਼ ਪ੍ਰਕਾਸ਼ ਸਿੰਘ ਸਾਬਕਾ ਮੰਤਰੀ ਦਾ ਸਨਮਾਨ ਕੀਤਾ ਗਿਆ।
ਸਮਾਗਮ ਵਿਚ ਸੁਤੰਤਰਤਾ ਸੰਗਰਾਮੀ ਪਰਿਵਾਰ ਡਾ. ਮਾਲਤੀ ਥਾਪਰ ਸਾਬਕਾ ਵਿਧਾਇਕ, ਅੱਤਵਾਦ ਨਾਲ ਲੜਣ ਵਾਲਾ ਪਰਿਵਾਰ ਸ਼ਹੀਦ ਡਾ. ਕੇਵਲ ਕ੍ਰਿਸ਼ਨ ਦੀ ਯਾਦ ਵਿੱਚ ਇੰਦੂ ਬਾਲਾ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਨੇਤਾ ਮੱਖਣ ਸਿੰਘ ਸ਼ੀਹ, ਰਜਿੰਦਰ ਸਿੰਘ ਬਾਜਵਾ, ਡਾ. ਓਂਕਾਰ ਸ਼ਰਮਾ, ਬਲਵਿੰਦਰ ਸਿੰਘ ਗੋਰਾ, ਗੁਰਬਚਨ ਸਿੰਘ ਸ਼ੌਂਕੀ, ਗੁਰਨਾਮ ਸਿੰਘ ਕਲੇਰ ਅਤੇ ਰਤਨੇਸ਼ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦ ਵਿੱਚ ਸਨਮਾਨ ਪ੍ਰਦਾਨ ਕੀਤਾ ਗਿਆ।
ਇਸ ਸਮੇਂ ਬੋਲਦਿਆਂ ਸ. ਰੰਧਾਵਾ, ਸ਼ਰਮਾ, ਖਹਿਰਾ, ਗੁਰਕੀਰਤ, ਦਾਖਾ ਅਤੇ ਦੀਵਾਨ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਜਿਸ ਮੁੱਦੇ ਨੂੰ ਲੈ ਕੇ ਬਾਵਾ ਨੇ ਆਰਗੇਨਾਈਜ਼ ਕੀਤਾ ਹੈ, ਸਲਾਘਾਯੋਗ ਹੈ। ਉਹਨਾਂ ਕਿਹਾ ਕਿ ਨਹਿਰੂ ਜੀ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਜਿਸ ਵਿਚ ਭਾਖੜਾ ਡੈਮ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਮੁੱਖ ਹਨ ਜਿਸ ਨਾਲ ਪੰਜਾਬ ਵਿੱਚ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਲਿਆਂਦੀ ਗਈ। ਉਹਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਆਪਣਾ ਪਹਿਲਾ ਫਰਜ ਜੋ ਸੰਵਿਧਾਨ ਵਿੱਚ ਦਰਜ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਭੁੱਲ ਗਈ ਹੈ। ਦਿਨ ਦਿਹਾੜੇ ਹੋ ਰਹੇ ਕਤਲਾਂ ਨੇ ਅੱਤਵਾਦ ਦੇ ਸਮੇਂ ਨਈ ਮਾਤ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਲੋੜ ਹੈ ਸੰਜੀਦਗੀ ਨਾਲ ਪੰਜਾਬ ਦੇ ਹਾਲਾਤਾਂ ਦੇਖਦੇ ਹੋਏ ਉਜਵਲ ਭਵਿੱਖ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ।
ਇਸ ਸਮੇਂ ਸ੍ਰੀ ਬਾਵਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਹਲਕਾ ਦੱਖਣੀ ਵਿੱਚ ਇਹ ਸੈਮੀਨਾਰ ਕਰ ਰਹੇ ਹਾਂ ਜੋ ਸਭ ਤੋਂ ਕਮਾਊ ਪੁੱਤ ਹੈ ਅਤੇ ਸਭ ਤੋਂ ਅੱਜ ਦੀ ਤਰੀਕ ਵਿੱਚ ਪਛੜਿਆ ਹਲਕਾ ਹੈ। ਇੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਾਰੇ ਸਨਅਤਕਾਰ, ਪ੍ਰਵਾਸੀ ਪੰਜਾਬੀ, ਕਿਰਤੀ ਲੋਕ ਦੁਖੀ ਹਨ। ਉਹਨਾਂ ਕਿਹਾ ਕਿ ਲੁਹਾਰਾ ਪੁਲ ਬਣਾਉਣ ਨਾਲ ਹੀ ਟਰੈਫਿਕ ਦੀ ਸਮੱਸਿਆ ਹੱਲ ਹੋ ਸਕਦਾ ਹੈ।
ਇਸ ਸਮੇਂ ਅਸ਼ਵਨੀ ਸ਼ਰਮਾ, ਪ੍ਰਸ਼ੋਤਮ ਖਲੀਫਾ, ਮਨਜੀਤ ਕੌਰ (ਓ.ਬੀ.ਸੀ), ਵਰਿੰਦਰ ਭੱਲਾ, ਵਿਜੇ ਰਾਣਾ, ਮਮਤਾ ਰਾਣੀ, ਕਰਮਜੀਤ ਢਿੱਲੋਂ, ਪ੍ਰਿੰਸੀਪਲ ਇੰਦਰਜੀਤ ਕੌਰ, ਬਲਜੀਤ ਗੋਗਨਾ ਸੀਨੀਅਰ ਨੇਤਾ, ਰਜਿੰਦਰ ਕੌਰ, ਮਹਾਤਮਾ ਤਿਵਾੜੀ, ਮਾਸਟਰ ਹਰੀਦੇਵ ਬਾਵਾ, ਮਨਜੀਤ ਸਿੰਘ ਠੇਕੇਦਾਰ, ਇੰਦਰਜੀਤ ਸਿੰਘ, ਪ੍ਰਧਾਨ ਮਨਜੀਤ ਸਰੋਏ, ਸਰਪੰਚ ਕੁਲਵੀਰ ਸਿੰਘ, ਸੰਜੇ ਸ਼ਰਮਾ, ਗੁਰਮੀਤ ਕੌਰ, ਕ੍ਰਿਸ਼ਨਾ ਦੇਵੀ, ਜਸਵਿੰਦਰ ਕੌਰ, ਬਲਜੀਤ ਕੌਰ, ਰਜਨੀ ਬਾਲਾ, ਕੁਲਦੀਪ ਸਿੰਘ, ਨਰਿੰਦਰ ਬਾਵਾ, ਸ਼ਾਮ ਸੁੰਦਰ ਮਲਹੌਤਰਾ, ਸੂਬੇਦਾਰ ਮੋਹਨ ਸਿੰਘ, ਇੰਦੀ ਚੰਦ ਰਾਣਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਸੰਜੀਵ ਕੁਮਾਰ, ਗੱਗਾ ਦੱਤ, ਜਰਨੈਲ ਸਿੰਘ ਖਟੜਾ, ਮਨਜਿੰਦਰ ਸਿੰਘ ਊਬੀ, ਸਰਪੰਚ ਬਲਵੀਰ ਸਿੰਘ, ਕਰਨੈਲ ਸਿੰਘ ਗਿੱਲ, ਅਮਿਤ ਕੁਮਾਰ, ਹਰਪਾਲ ਸਿੰਘ ਸੈਣੀ, ਡੀ.ਐੱਸ.ਪੀ ਰਿਟਾ. ਨਿਰੰਜਨ ਦਾਸ, ਪ੍ਰਬੰਧਕ ਸਕੱਤਰ ਰਾਮਪਾਲ, ਦੀਪਕ ਕੋਹਲੀ, ਅੰਕੁਸ਼ ਕੁਮਾਰ, ਸੁਨੀਲ ਕੁਮਾਰ, ਆਲੋਕ ਕੁਮਾਰ, ਵਿਕਾਸ ਕੁਮਾਰ, ਇੰਦੂ ਦੇਵੀ, ਕਿਰਨ ਦੇਵੀ, ਮੰਜੂ ਦੇਵੀ, ਉਰਮਿਲ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸਵ. ਸਰਪੰਚ ਸਿਕੰਦਰ ਸਿੰਘ ਢਿੱਲੋਂ ਦੀ ਨਿੱਘੀ ਅਤੇ ਮਿੱਠੀ ਯਾਦ ਵੀ ਸਾਂਝੀ ਕੀਤੀ ਗਈ।
