Audit Day 2025.

ਆਡਿਟ ਦਿਵਸ 2025: ਪੰਜਾਬ ਦੇ ਲੇਖਾ ਮਹਾਨਿਯੰਤਰਕ (PAG) ਦਫ਼ਤਰ ਵੱਲੋਂ “ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਆਡਿਟ ਦੀ ਭੂਮਿਕਾ” ਵਿਸ਼ੇ 'ਤੇ ਆਯੋਜਿਤ ਕੀਤਾ ਗਿਆ ਇੱਕ ਮਹੱਤਵਪੂਰਨ ਪ੍ਰੋਗਰਾਮ ਦਾ ਆਯੋਜਨ

ਆਡਿਟ ਦਿਵਸ 2025 ਮੌਕੇ, ਲੇਖਾ ਮਹਾਨਿਯੰਤਰਕ, ਪੰਜਾਬ ਦੇ ਦਫ਼ਤਰ ਨੇ ਵਿਸ਼ੇ “ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਆਡਿਟ ਦੀ ਭੂਮਿਕਾ” 'ਤੇ ਕੀਤਾ ਇੱਕ ਪ੍ਰਮੁੱਖ ਆਯੋਜਨ

ਚੰਡੀਗੜ੍ਹ : ਪੰਜਾਬ ਦੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ (ਆਡਿਟ) ਦੇ ਦਫਤਰ ਵੱਲੋਂ ਆਡਿਟ ਦਿਵਸ 2025 ਦੇ ਮੌਕੇ ‘ਸਥਾਨਕ ਪ੍ਰਸ਼ਾਸਨ ਵਿੱਚ ਆਡਿਟ ਦੀ ਭੂਮਿਕਾ’ ਵਿਸ਼ੇ ‘ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਵਿੱਚ ਇੱਕ ਮਹੱਤਵਪੂਰਨ ਆਯੋਜਨ ਕੀਤਾ ਗਿਆ। ਇਸ ਦਾ ਮਕਸਦ ਸਰਕਾਰੀ ਪ੍ਰਸ਼ਾਸਨ ਵਿੱਚ ਪਾਰਦਰਸਿਤਾ, ਜ਼ਿੰਮੇਵਾਰੀ ਅਤੇ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਵਿੱਚ ਆਡਿਟ ਦੀ ਕੇਂਦਰੀ ਭੂਮਿਕਾ ਨੂੰ ਰੌਸ਼ਨ ਕਰਨਾ ਸੀ।

ਇਸ ਸਮਾਗਮ ਦੀ ਸ਼ੋਭਾ ਸ਼੍ਰੀ ਕੁਲਤਾਰ ਸਿੰਘ ਸੰਧਵਾਂ,ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਮੁੱਖ ਮਹਿਮਾਨ ਵਜੋਂ ਅਤੇ ਸ਼੍ਰੀ ਪੀਪੀਐੱਲ ਬੁੱਧ ਰਾਮ, ਐੱਮਐੱਲਏ ਬੁੱਧਲਾਢਾ ਅਤੇ ਕਮੇਟੀ ਆਨ ਪੰਚਾਇਤੀ ਰਾਜ ਇੰਸਟੀਟਿਊਸ਼ਨਜ਼ (PRIs) ਦੇ ਚੇਅਰਮੈਨ ਨੇ ਵਿਸ਼ੇਸ਼ ਮਹਿਮਾਨ ਵਜੋਂ ਵਧਾਈ। PRIs ਅਤੇ ਲੋਕਲ ਬਾਡੀਜ਼ ਦੀ ਕਮੇਟੀ ਦੇ ਹੋਰ ਮਾਨਯੋਗ ਮੈਂਬਰ ਜਿਵੇਂ ਕਿ ਕੁਲਜੀਤ ਸਿੰਘ ਰੰਧਾਵਾ, ਸ਼੍ਰੀ ਅਜੀਤ ਪਾਲ ਸਿੰਘ ਕੋਹਲੀ, ਸ਼੍ਰੀਮਤੀ ਜੀਵਨ ਜੋਤ ਕੌਰ, ਸ਼੍ਰੀ ਹਰਦੀਪ ਸਿੰਘ ਡਿੰਪੀ ਧਿੱਲੋਂ, ਸ਼੍ਰੀ ਸੁਖਵਿੰਦਰ ਸਿੰਘ ਕੋਟਲੀ, ਸ਼੍ਰੀਮਤੀ  ਨੀਨਾ ਮਿੱਤਲ, ਸ਼੍ਰੀ ਗੁਰਲਾਲ ਘਣੌਰ, ਸ਼੍ਰੀ ਲਾਭ  ਸਿੰਘ ਉਗੋਕੇ ਅਤੇ ਸ਼੍ਰੀ ਅਸ਼ੋਕ ਪਰਾਸਰ ਨੇ ਵੀ ਇਸ ਇਤਿਹਾਸਿਕ ਸਮਾਗਮ ਵਿੱਚ ਹਿੱਸਾ ਲਿਆ।

ਇਸ ਸਿਮਪੋਜ਼ਿਯਮ ਵਿੱਚ ਪੰਜਾਬ ਭਰ ਦੇ ਸਰਪੰਚਾਂ, ਲੁਧਿਆਣਾ ਮਿਊਂਸਪਲ ਕਾਰਪੋਰੇਸ਼ਨ ਦੀ ਮੇਅਰ ਪੀਪੀਲ ਇੰਦਰਜੀਤ ਕੌਰ ਅਤੇ ਸਥਾਨਕ ਸਰਕਾਰ ਵਿਭਾਗ, ਪੇਂਡੂ  ਵਿਕਾਸ, ਵਿੱਤ ਵਿਭਾਗ ਅਤੇ ਐਗਜ਼ਾਮਿਨਰ, ਲੋਕਲ ਫੰਡ ਅਕਾਊਂਟਸ ਦੇ ਸੀਨੀਅਰ ਅਧਿਕਾਰੀਆਂ ਨੇ ਸਰਗਰਮ ਹਿੱਸਾ ਲਿਆ।

ਸਮਾਗਮ ਦਾ ਮੁੱਖ ਆਕਰਸ਼ਣ “ਕੰਪਲਾਇੰਸ ਤੋਂ ਐਮਪਾਵਰਮੈਂਟ ਤੱਕ—ਸਥਾਨਕ ਗਵਰਨੈਂਸ ਵਿੱਚ ਆਡਿਟ ਦੀ ਭੂਮਿਕਾ” ਵਿਸ਼ੇ ‘ਤੇ ਪੈਨਲ ਚਰਚਾ ਸੀ। ਚਰਚਾਵਾਂ ਵਿੱਚ ਜ਼ੋਰ ਦਿੱਤਾ ਗਿਆ ਕਿ ਕਿਵੇਂ ਆਡਿਟ ਚੰਗੇ ਸ਼ਾਸਨ ਦਾ ਨੀਂਹ ਪੱਥਰ ਹੈ, ਜੋ ਵਿੱਤੀ ਅਨੁਸ਼ਾਸਨ, ਕਾਨੂੰਨਾਂ ਦੀ ਪਾਲਣਾ ਅਤੇ ਸਰਕਾਰੀ ਸਰੋਤਾਂ ਦੇ ਸਰਵੋਤਮ ਉਪਯੋਗ ਨੂੰ ਪ੍ਰੋਤਸਾਹਿਤ ਕਰਦਾ ਹੈ। ਪਿੰਡ ਅਤੇ ਸ਼ਹਿਰੀ ਸਥਾਨਕ ਸਵੈ-ਪ੍ਰਸ਼ਾਸਨ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਆਡਿਟ ਦੀ ਭੂਮਿਕਾ ਕੇਂਦਰ ਵਿੱਚ ਰਹੀ, ਤਾਂ ਜੋ ਪਿੰਡ ਵਿਕਾਸ ਅਤੇ ਸ਼ਹਿਰੀ ਸਥਾਨਕ ਬਾਡੀਆਂ ਲਈ ਜਾਰੀ ਕੀਤੇ ਫੰਡ ਨਾਗਰਿਕਾਂ ਦੀ ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤੇ ਜਾ ਸਕਣ। ਇਹ ਸਿਮਪੋਜ਼ਿਯਮ ਵਿਧਾਇਕਾਂ, ਆਡੀਟਰਾਂ ਅਤੇ ਜ਼ਮੀਨੀ ਪੱਧਰ ਦੇ ਨੁਮਾਇੰਦਿਆਂ ਲਈ ਇਕ ਸਾਂਝੇ ਸੰਵਾਦ ਦਾ ਮੰਚ ਬਣਿਆ, ਜਿਸ ਨਾਲ ਪਾਰਦਰਸ਼ੀ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਲਈ ਇੱਕ ਸਾਂਝੀ ਦ੍ਰਿਸ਼ਟੀ ਤਿਆਰ ਹੋਈ।

ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਆਡਿਟ ਸਿਰਫ਼ ਵਿੱਤੀ ਕਾਰਵਾਈ ਨਹੀਂ ਹੈ—ਇਹ ਲੋਕਤੰਤਰਿਕ ਸ਼ਾਸਨ ਵਿੱਚ ਭਰੋਸਾ ਅਤੇ ਯਕੀਨ ਪੈਦਾ ਕਰਨ ਦਾ ਸਾਧਨ ਹੈ। ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਬਾਡੀਆਂ ਲਈ, ਆਡਿਟ ਇੱਕ ਰਾਹਦਰੀ ਸੰਦ ਵਜੋਂ ਕੰਮ ਕਰਦਾ ਹੈ, ਜੋ ਉਨ੍ਹਾਂ ਨੂੰ ਸਰੋਤਾਂ ਦਾ ਸੁਚੱਜਾ ਪ੍ਰਬੰਧਨ ਕਰਨ, ਖਾਮੀਆਂ ਦੀ ਪਛਾਣ ਕਰਨ ਅਤੇ ਸੇਵਾ ਪ੍ਰਦਾਨੀ ਲਈ ਸਰਵੋਤਮ ਤਜਰਬਿਆਂ ਨੂੰ ਅਪਣਾਉਣ ਵਿੱਚ ਮਦਦ ਕਰਦਾ ਹੈ।

ਪ੍ਰਿੰਸੀਪਲ ਅਕਾਊਂਟੈਂਟ ਜਨਰਲ ਸ੍ਰੀਮਤੀ ਨਾਜ਼ਲੀ  ਜੇ. ਸ਼ਾਯਿਨ  ਨੇ ਮੀਡੀਆ ਨੂੰ ਦੱਸਿਆ ਕਿ ਇਹ ਸਿਮਪੋਜ਼ਿਯਮ ਸਾਂਝੇਦਾਰ ਗਵਰਨੈਂਸ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਕਾਨੂੰਨੀ ਨਿਗਰਾਨੀ ਨੂੰ ਪੇਸ਼ਾਵਰ ਆਡਿਟ ਅਭਿਆਸਾਂ ਨਾਲ ਸੁਧਾਰ  ਕਰਨ ਵਿੱਚ ਮਦਦਗਾਰ ਹੋਵੇਗਾ, ਤਾਂ ਜੋ ਨਾਗਰਿਕਾਂ ਨੂੰ ਸਭ ਤੋਂ ਵੱਧ ਲਾਭ ਮਿਲ ਸਕੇ।

IA&AD ਦੇ ਸੀਨੀਅਰ ਅਧਿਕਾਰੀ ਅਤੇ AG ਦਫਤਰ ਦੇ ਸਾਰੇ ਅਧਿਕਾਰੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ।