Guru Gobind Singh Hockey Championship 2025.


ਕੁੜੀਆਂ ਵਿੱਚ ਮੁੰਡੀਆਂ ਕਲਾਂ ਅਤੇ ਅਮਰਗੜ੍ਹ ਵਿਚਕਾਰ ਹੋਵੇਗਾ ਫਾਈਨਲ

 
ਮੁੰਡਿਆਂ ਵਿੱਚ ਜਰਖੜ ਅਕੈਡਮੀ, ਕਿਲ੍ਹਾ  ਰਾਇਪੁਰ, ਹੇਰਾਂ ਅਤੇ ਏਕ ਨੂਰ ਅਕੈਡਮੀ ਤੇਹਿੰਗ ਸੈਮੀ ਫਾਈਨਲ ਵਿੱਚ ਪੁੱਜੇ

ਲੁਧਿਆਣਾ 2 ਦਸੰਬਰ (ਇੰਦਰਜੀਤ) - ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਜੋ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਲੁਧਿਆਣਾ ਵਿਖੇ ਚੱਲ ਰਹੀ ਹੈ ਜੇ ਦੂਜੇ ਦਿਨ ਜਿੱਥੇ ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਕਲਾਂ ਹਾਕੀ ਸੈਂਟਰ ਅਤੇ ਅਮਰਗੜ੍ਹ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਉੱਥੇ ਮੁੰਡਿਆਂ ਦੇ ਅੰਡਰ 17 ਸਾਲ ਵਰਗ ਵਿੱਚ ਜਰਖੜ ਹਾਕੀ ਅਕੈਡਮੀ , ਕਿਲਾ ਰਾਏਪੁਰ, ਹੇਰਾ ਅਤੇ ਏਕ ਨੂਰ ਅਕੈਡਮੀ ਤੇਹਿੰਗ  ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। 
         ਮੁੰਡਿਆਂ ਦੇ ਵਰਗ ਵਿੱਚ ਅੱਜ ਜਰਖੜ ਹਾਕੀ ਅਕੈਡਮੀ ਨੇ ਮਾਲਵਾ ਹਾਕੀ ਅਕੈਡਮੀ ਨੂੰ 3-1 ਨਾਲ ਜਦਕਿ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਘਵੱਦੀ ਸਕੂਲ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਪਾਇਆ ਦੂਜੇ ਗਰੁੱਪ ਵਿੱਚ ਏਕ ਨੂਰ ਅਕੈਡਮੀ ਤਹਿੰਗ ਨੇ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੂੰ 4-1 ਨਾਲ ਹਰਾਇਆ। ਜਦ ਕਿ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਆਪਣਾ ਆਖਰੀ ਮੈਚ ਹਾਰਨ ਦੇ ਬਾਵਜੂਦ ਵੀ ਸੈਮੀ ਫਾਈਨਲ ਵਿੱਚ ਪਹੁੰਚ ਗਈ  ਹੈ। ਆਖਰੀ ਲੀਗ ਮੈਚ ਚਚਰਾੜੀ ਨੇ ਹੇਰਾਂ ਨੂੰ 3-0 ਨਾਲ ਹਰਾਇਆ ਪਰ ਗੋਲ ਔਸਤ ਅਧਾਰ ਤੇ ਹੇਰਾਂ ਨੂੰ ਆਖਰੀ ਚਾਰਾ ਵਿੱਚ ਜਗ੍ਹਾ ਮਿਲੀ। ਕੁੜੀਆਂ ਦੇ ਵਰਗ ਵਿੱਚ ਮੁੰਡੀਆਂ ਕਲਾਂ ਹਾਕੀ ਸੈਂਟਰ ਨੇ ਡੀ ਏ ਵੀ ਸਕੂਲ਼ ਨੂੰ 3-0 ਨਾਲ ਹਰਾਇਆ।
          ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
          ।
      ਅੱਜ ਦੇ ਦੂਜੇ ਦਿਨ ਓਲੰਪੀਅਨ ਹਰਦੀਪ ਸਿੰਘ ਗਰੇਵਾਲ  ਪ੍ਰਧਾਨ ਲੁਧਿਆਣਾ ਹਾਕੀ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ਉੱਥੇ ਉਹਨਾਂ ਨੇ ਸਬ ਜੂਨੀਅਰ ਬੱਚਿਆਂ ਨੂੰ ਹਾਕੀ ਦੇ ਦੀਆਂ ਬਰੀਕੀਆਂ ਤੇ ਗੁਣ ਵੀ ਦੱਸੇ ।
           ਅੱਜ ਦੇ ਮੈਚਾਂ ਦੌਰਾਨ ਗੁਰਦੀਪ ਸਿੰਘ ਗਰੇਵਾਲ ਜਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਸੁਖਮੋਹਿੰਦਰ ਸਿੰਘ ਰਿਟਾਇਰਡ ਆਈਪੀਐਸ, ਰਛਪਾਲ ਸਿੰਘ ਨਾਗੀ ਸਾਬਕਾ ਕੌਮੀ ਹਾਕੀ ਖਿਡਾਰੀ ਬਿਜਲੀ ਬੋਰਡ, ਕਰਨਲ ਜੁਗਰਾਜ ਸਿੰਘ ਸਿੱਧੂ,  ਵਰੁਨਜੀਤ ਸਿੰਘ ਅਮਰੀਕਾ,ਜਸਪਾਲ ਸਿੰਘ ਟੱਕਰ, ਨੇ ਵਿਸ਼ੇਸ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ।
ਇਸ ਮੌਕੇ ਹਰਮਿੰਦਰ ਸਿੰਘ ਅਰੋੜਾ,  ਡਾਕਟਰ ਜਸਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ,ਮਹਿੰਦਰ ਸਿੰਘ ਗਿੱਲ , ਉੱਤਮ ਦੇਵ ਸਿੰਘ ਗੋਲਡੀ ,ਭੁਪਿੰਦਰ ਸਿੰਘ ਭੋਲਾ ਹੈਬੋਵਾਲ, ਸਕਿੰਦਰ ਸਿੰਘ ਕੁਲਦੀਪ,ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਤਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ, ਗੁਰਸਤਿੰਦਰ ਸਿੰਘ ਪ੍ਰਗਟ,  ਲਖਵਿੰਦਰ ਸਿੰਘ ਲੱਖਾ , ਗੁਰਸੇਵਕ ਸਿੰਘ ਘਵੱਦੀ, ਕਰਨਲ ਜੀਐਸ ਗਿੱਲ, ਅਨਿਲ ਸ਼ਰਮਾ  ਨੀਲੂ,ਅਤੇ ਖੇਡ ਜਗਤ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। 
ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਦੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ   ਭਲਕੇ 3 ਦਸੰਬਰ ਨੂੰ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਚੇਅਰਮੈਨ ਸ਼ਰਨਪ੍ਰੀਤ ਸਿੰਘ ਮੱਕੜ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਜਦਕਿ ਡਰੈਗਨ ਭੰਗੜਾ ਅਕੈਡਮੀ ਵੱਲੋਂ ਸੱਭਿਆਚਾਰ ਗੀਤਾਂ ਤੇ ਕੋਰੀਉ ਗਰਾਫੀ ਕੀਤੀ ਜਾਵੇਗੀ।