ਬਦੇਸ਼ਾ, ਜੰਡਾਲੀ ਤੇ ਢਿੱਲੋਂ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕਰਨ ਆਏ.

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਬਦੇਸ਼ਾ, ਜੰਡਾਲੀ ਅਤੇ ਢਿੱਲੋਂ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਆਏ

ਬਾਵਾ ਵੱਲੋਂ ਰੂਪੀ ਢਿੱਲੋਂ ਇੰਗਲੈਂਡ (ਯੂ.ਕੇ) ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਚੇਅਰਪਰਸਨ ਨਿਯੁਕਤ

ਮੁੱਲਾਂਪੁਰ ਦਾਖਾ, 2 ਦਸੰਬਰ (ਇੰਦਰਜੀਤ)-
        ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਰਾਜਭਿੰਦਰ ਸਿੰਘ ਬਦੇਸ਼ਾ ਅਮਰੀਕਾ, ਹਰਬੰਸ ਸਿੰਘ ਜੰਡਾਲੀ ਕੈਨੇਡਾ, ਉੱਘੀ ਆਰਟਿਸਟ ਅਤੇ ਸਮਾਜਸੇਵਿਕਾ ਰੂਪੀ ਢਿੱਲੋਂ ਇੰਗਲੈਂਡ ਤੋਂ ਵਿਸ਼ੇਸ਼ ਰੂਪ ਵਿਚ ਪਹੁੰਚੇ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਜਸਵੰਤ ਸਿੰਘ ਛਾਪਾ, ਰਤਨ ਸਿੰਘ ਕਮਾਲਪੁਰੀ, ਡਾ. ਜਗਤਾਰ ਸਿੰਘ ਧੀਮਾਨ ਸਰਪ੍ਰਸਤ ਫਾਊਂਡੇਸ਼ਨ, ਅਸ਼ਵਨੀ ਬਾਵਾ, ਹਰਜੋਤ ਕੌਰ ਮਾਨ, ਜਗਜੀਵਨ ਸਿੰਘ ਗਰੀਬ, ਹਰਦੀਪ ਸਿੰਘ ਗਰਚਾ, ਨਵਜੋਤ ਕੌਰ ਮਾਨ, ਬਿੱਟੂ ਬਾਵਾ, ਸੁਰਿੰਦਰ ਭਲਵਾਨ ਰਕਬਾ ਨੇ ਆਈਆਂ ਸਖਸ਼ੀਅਤਾਂ ਨੂੰ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ।
        ਇਸ ਸਮੇਂ ਬਾਵਾ ਨੇ ਦੱਸਿਆ ਕਿ ਹਰਬੰਸ ਸਿੰਘ ਜੰਡਾਲੀ ਦੀ ਬੇਟੀ ਰੂਪੀ ਸਹੋਤਾ ਕੈਨੇਡਾ ਸਰਕਾਰ ਵਿੱਚ ਮੰਤਰੀ ਹਨ ਅਤੇ ਫਾਊਂਡੇਸ਼ਨ ਵੱਲੋਂ ਅਗਸਤ ਮਹੀਨੇ ਵਿੱਚ ਬਰੈਮਟਨ ਵਿਖੇ ਦਲਵੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਪੁਸਤਕ ਰਿਲੀਜ਼ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਆਏ ਸਨ। ਇਸ ਸਮੇਂ ਉਪਰੋਕਤ ਪ੍ਰਵਾਸੀ ਪੰਜਾਬੀ ਪਰਿਵਾਰਾਂ ਨੇ ਕਿਹਾ ਕਿ ਰਕਬਾ ਭਵਨ ਆ ਕੇ ਸਾਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜੋ ਵਡਮੁੱਲੀ ਜਾਣਕਾਰੀ ਮਿਲਦੀ ਹੈ, ਉਹ ਬੇਮਿਸਾਲ ਹੈ। ਉਹਨਾਂ ਦੇਸ਼ ਵਿਦੇਸ਼ ਵਿੱਚ ਬਾਵਾ ਵੱਲੋਂ ਇਤਿਹਾਸ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਰੂਪੀ ਢਿੱਲੋ ਨੇ ਇੰਗਲੈਂਡ ਵਿੱਚ ਬਾਵਾ ਅਤੇ ਛਾਪਾ ਨੂੰ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਬਾਵਾ ਨੇ ਉਹਨਾਂ ਨੂੰ ਇੰਗਲੈਂਡ (ਯੂ.ਕੇ) ਦੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਚੇਅਰਪਰਸਨ ਬਣਾਉਣ ਦਾ ਐਲਾਨ ਕੀਤਾ।