ਲੁਧਿਆਣਾ (ਸੁਰਜੀਤ) : ਲੁਧਿਆਣੇ ਵਿੱਚ ਪਹਿਲੀ ਵਾਰੀ ਓਪਨ ਏਅਰ ਫੋਟੋਗ੍ਰਾਫੀ ਨੁਮਾਇਸ਼ ਦਾ ਉਦਘਾਟਨ ਹੋਇਆ ਜਿਸ ਵਿੱਚ 35 ਫੋਟੋ ਆਰਟਿਸਟਾਂ ਦੀਆਂ 61 ਫੋਟੋਆਂ ਲਗਾਈਆਂ ਗਈਆਂ ਹਨ। ਇਹ ਪ੍ਰਦਰਸ਼ਨੀ 95 ਸਿਟੀਜ਼ਨ ਐਨਕਲੇਵ, ਸਾਹਮਣੇ ਐਮ.ਬੀ.ਡੀ ਮਾਲ, ਲੁਧਿਆਣਾ ਵਿਖੇ ਨਵੀਂ ਬਣੀ ਆਰਟ ਗੈਲਰੀ ਵਿੱਚ ਹੋ ਰਹੀ ਹੈ, ਜੋ ਕੇ ਲੁਧਿਆਣੇ ਵਿੱਚ ਪਹਿਲੀ ਓਪਨ-ਏਅਰ ਗੈਲਰੀ ਹੈ।
ਇਸ ਦਾ ਉਦਘਾਟਨ ਡਾਕਟਰ ਐਸਐਸ ਜੌਹਲ, ਪਦਮ ਭੂਸ਼ਨ ਅਤੇ ਸਾਬਕਾ ਉਪਕਲਪਤੀ ਅਤੇ ਡਾਕਟਰ ਸਤਬੀਰ ਸਿੰਘ ਗੋਸਲ, ਉਪਕਲਪਤੀ ਦੁਆਰਾ ਕੀਤਾ ਗਿਆ। ਇਸੇ ਨੁਮਾਇਸ਼ ਦੇ ਪ੍ਰਬੰਧਕ, ਤੇਜ ਪ੍ਰਤਾਪ ਸਿੰਘ ਸੰਧੂ ਅਤੇ ਸਰਦਾਰ ਰਣਜੋਧ ਸਿੰਘ ਵੱਲੋਂ ਕੀਤਾ। ਇਸ ਨੁਮਾਇਸ਼ ਕੁਦਰਤ ਦੇ ਨਾਲ ਨਾਲ ਜੀਵਨ ਦੇ ਸਾਰੇ ਖੇਤਰਾਂ ਨੂੰ ਫੋਟੋਗ੍ਰਾਫਰਾਂ ਨੇ ਬਹੁਤ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ।
ਇਹ ਨੁਮਾਇਸ਼ ਰੋਜਾਨਾ ਸ਼ਾਮ ਨੂੰ ਚਾਰ ਤੋਂ ਅੱਠ ਵਜੇ ਤੱਕ 7 ਦਸੰਬਰ ਤੱਕ ਖੁੱਲੀ ਰਹੇਗੀ! ਸਾਰੇ ਕਲਾ ਪ੍ਰੇਮੀਆਂ ਨੂੰ ਇਸ ਨੂੰ ਵੇਖਣ ਤੇ ਮਾਨਣ ਦਾ ਖੁੱਲਾ ਸੱਦਾ ਹੈ।