ਅੱਜ ਕਿਰਨਾਂ ਪੁੱਛਦੀਆਂ.
ਅੱਜ ਕਿਰਨਾਂ ਪੁੱਛਦੀਆਂ ਸੂਰਜ ਨੂੰ
ਤੇ ਚਾਨਣ ਚੰਦ ਨੂੰ ਪੁੱਛਦਾ ਏ
ਜੋ ਅੰਬਰਾਂ ਵੱਲ ਨੂੰ ਥੁੱਕਦਾ ਸੀ
ਹੁਣ ਕਿਉਂ ਉਹ ਘਰਾਂ'ਚ ਲੁੱਕਦਾ ਏ
ਪਿੰਜਰੇ ਵਿੱਚ ਪੰਛੀ ਸ਼ੌਕ ਨੂੰ
ਹੁਣ ਆਪਣੀ ਵਾਰੀ ਸੋਗ ਕਿਉਂ?
ਜੈਸੀ ਕਰਨੀ ਵੈਸੀ ਭਰਨੀ
ਅਖਾਣ ਪੂਰਾ ਅੱਜ ਢੁੱਕਦਾ ਏ
ਅੱਜ ਕਿਰਨਾਂ ਪੁੱਛਦੀਆਂ.........
ਉਹਦੀ ਮਰਜ਼ੀ ਬਿਨ ਨਾ ਹਿੱਲੇ ਪੱਤਾ
ਹੁਣ ਰੱਬ ਵੀ ਕਰਨ ਹਿਸਾਬ ਲੱਗਾ
ਵੇਖ ਚੰਗੇ ਮਾੜੇ ਕਰਮਾਂ ਨੂੰ
ਨਹਿਲੇ ਤੇ ਦਹਿਲਾ ਸੁੱਟਦਾ ਏ
ਅੱਜ ਕਿਰਨਾਂ ਪੁੱਛਦੀਆਂ.........
ਸਨੀ ਲੁਧਿਆਣਵੀ
29-03-2020