ਸੰਭਲ ਜਾ ਬੰਦਿਆ.

ਹਾਲੇ ਵੀ ਵਕਤ ਹੈ ਇੰਸਾਨ, ਸੁਧਰ ਜਾ।

ਇਹ ਰੱਬ ਦੇ ਰੰਗ ਨੇ, ਇਹਨਾਂ 'ਚ ਰੰਗ ਜਾ।

ਜਿਵੇਂ ਉਹ ਢਾਲਣਾ ਚਾਹੁੰਦਾ ਹੈ, ਢੱਲ ਜਾ।

ਹਾਲੇ ਵੀ ਵਕਤ ਹੈ ਰੱਬ ਰੋਕਣਾ ਚਾਹੁੰਦਾ ਹੈ, ਬਸ ਹੁਣ ਇਥੇ ਹੀ ਖੜ੍ਹ ਜਾ।।


ਕੁਝ ਨਾਲ ਜਾਣਾ ਨਹੀਂ, ਐਵੇਂ ਜੋੜੀ ਨਾ ਜਾਵੀਂ।

ਰੱਬ ਜੋ ਦਿੰਦਾ ਹੈ ਘੱਟ ਕਹਿ ਕੇ, ਕਿਤੇ ਮੋੜੀ ਨਾ ਜਾਵੀਂ।

ਕਿਸੇ ਹੋਰ ਦਾ ਖੋਹ ਕੇ, ਘਰ ਉਸਦਾ ਕਿਤੇ ਤੋੜੀ ਨਾ ਜਾਵੀਂ।

ਸੰਭਲ ਜਾ ਬੰਦਿਆ ਇਹ ਜਿੰਦ ਵੀ ਰੱਬ ਦੀ ਹੈ, ਆਪਣੀ ਸਮਝ ਕੇ ਰੂਹ ਆਪਣੀ ਨੂੰ ਵੀ ਕਿਤੇ ਖੋਹੀ ਨਾ ਜਾਵੀਂ।।


✍️ਭਾਨੂੰ ਸੂਦ✍️