ਘੁਮਾਰ ਮੰਡੀ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਕਰਵਾਈ ਗਈ ਵਿਸ਼ੇਸ਼ ਈਵੈਂਟ, ਡਰਾਅ ਰਾਹੀਂ ਪਹਿਲੇ ਇਨਾਮ ਵਿਚ ਕੱਢੀ ਕਾਰ .

ਲੁਧਿਆਣਾ (ਵਾਸੂ ਜੇਤਲੀ) - ਘੁਮਾਰ ਮੰਡੀ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ  ਰਵੀ ਸਚਦੇਵਾ ਨੇ ਦੱਸਿਆ ਕਿ ਅੱਜ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਈਵੈਂਟ ਆਯੋਜਿਤ ਕਰਕੇ ਡਰਾਅ ਰਾਹੀਂ ਪਹਿਲੇ ਇਨਾਮ ਵਿਚ ਇੱਕ ਕਾਰ ਕਢੀ ਗਈ, ਜਦਕਿ ਹੋਰ ਵੀ ਬਹੁਤ ਸਾਰੇ ਦਿਲਕਸ਼ ਇਨਾਮ ਵੀ ਕੱਢੇ ਗਏ। ਇਸ ਮੌਕੇ ਘੁਮਾਰ ਮੰਡੀ ਡਿਵੈਲਪਮੈਂਟ ਐਸੋਸੀਏਸ਼ਨ ਦੇ ਸਕੱਤਰ ਗੁਲਸ਼ਨ ਪਹਾਵਾ, ਲੀਗਲ ਐਡਵਾਇਜ਼ਰ ਪਵਨ ਬੱਤਰਾ, ਕੈਸ਼ੀਅਰ ਸੰਜਯ ਅੱਗਰਵਾਲ, ਵਾਇਸ ਪ੍ਰਧਾਨ ਰਾਮ ਗੋਪਾਲ ਚੌਧਰੀ ਵੀ ਮੌਜੂਦ ਸਨ। ਅਹੁਦੇਦਾਰਾਂ ਨੇ ਦੱਸਿਆ ਕਿ ਘੁਮਾਰ ਮੰਡੀ ਨੂੰ ਪੰਜਾਬ ਦਾ ਸਭ ਤੋਂ ਰੌਣਕ ਭਰਿਆ ਤੇ ਪ੍ਰਭਾਵਸ਼ਾਲੀ ਵਪਾਰਕ ਕੇਂਦਰ ਬਣਾਉਣ ਲਈ ਇੱਕ ਨਵੀਂ ਪਹਿਲ ਕੀਤੀ ਜਾ ਰਹੀ ਹੈ।

 

ਇਸ ਯੋਜਨਾ ਵਿਚ ਨਿਯਮਿਤ ਇਵੈਂਟ, ਓਨ-ਗ੍ਰਾਊਂਡ ਗਤਿਵਿਧੀਆਂ ਤੇ ਮਾਰਕੀਟ ਵਿੱਚ ਰੌਣਕ ਅਤੇ ਬਿਜ਼ਨਸ ਵਿਜ਼ਿਬਿਲਿਟੀ ਵਧਾਉਣ ਲਈ ਖਾਸ ਤੌਰ ‘ਤੇ ਪ੍ਰੋਗਰਾਮ ਬਣਾਏ ਗਏ ਹਨ। ਦੁਕਾਨਦਾਰਾਂ ਦੇ ਫਾਇਦੇ ਲਈ ਸੇਲ ਪ੍ਰੋਮੋਸ਼ਨ ਡਰਾਈਵ ਵੀ ਚਲਾਈ ਜਾਣਗੀਆਂ।

 

ਬ੍ਰਾਂਡਿੰਗ ਤੇ ਸੁੰਦਰਿਕਰਨ ਪ੍ਰੋਜੈਕਟ, ਵਧੀਆ ਲਾਈਟਿੰਗ, ਪਾਰਕਿੰਗ ਦੇ ਹੱਲ ਅਤੇ ਪੈਦਲ ਯਾਤਰੀਆਂ ਲਈ ਸੁਵਿਧਾਵਾਂ ਵੀ ਪ੍ਰਸਤਾਵਿਤ ਹਨ।

ਇਹ ਸਾਰੇ ਕਦਮ ਇੱਕ ਸਾਫ਼, ਸੁਰੱਖਿਅਤ ਅਤੇ ਸੰਗਠਿਤ ਮਾਰਕੀਟ ਬਣਾਉਣ ਲਈ ਹਨ, ਤਾਂ ਜੋ ਲੁਧਿਆਣਾ ਹੀ ਨਹੀਂ ਸਗੋਂ ਪੂਰੇ ਪੰਜਾਬ ਤੋਂ ਵੱਧ ਤੋਂ ਵੱਧ ਲੋਕ ਮਾਰਕੀਟ ਦਾ ਰੁਖ ਕਰਨ।