ਕੋਰੋਨਾ ਕਵਿਤਾ / ਰੱਬਾ ! ਇਹ ਤੇਰੇ ਰੰਗ ਨੇ .
ਅੱਜ ਮਨੁੱਖ ਕਿਉਂ ਬੰਦ ਹੈ
ਪੰਛੀ ਅੱਜ ਅਜ਼ਾਦ ਨੇ
ਵਾਹ ਨੀਂ ਕੁਦਰਤੇ ਵਾਹ ਵਾਹ
ਤੇਰੇ ਰੰਗ ਨਿਆਰੇ....
ਮਨੁੱਖ ਦਾ ਬੱਚਾ ਬੰਦ ਹੈ
ਤੇਰਾ ਬੱਚਾ ਖੁਲ੍ਹਾ ਹੈ
ਪੰਛੀ ਮਾਰਨ ਉਡਾਰੀਆਂ,
ਅੱਜ ਆਲ੍ਹਣੇ ਵੀ ਬੰਦ ਨੇ
ਪੰਛੀ ਦੇ ਬੱਚੇ ਮਾਰਨ
ਉਡਾਰੀਆਂ
ਮਨੁੱਖ ਤੇ ਮਨੁੱਖ ਦੇ ਬੱਚੇ ਬੰਦ
ਇਹ ਹੀ ਤਾਂ ਕੁਦਰਤ ਦੇ ਰੰਗ ਨੇ
ਹਰ ਇਨਸਾਨ ਤੰਗ ਹੈ
ਅੱਜ ਸੰਸਾਰ ਸਾਰਾ ਤੰਗ ਹੈ
ਅੱਜ ਪੰਛੀ ਜਾਨਵਰ ਖੁਸ਼ਹਾਲ ਨੇ
ਅੱਜ ਮਨੁੱਖ ਦੇ ਮੂੰਹ ਬੰਦ ਨੇ !
ਸਕੂਟਰ, ਕਾਰ, ਜਹਾਜ਼ ਬੰਦ ਨੇ !!
ਸਤਰੰਗੀ ਪੀਂਘ ਪੈ ਗਈ
ਤਰਾਸੀ ਲੱਖ ਜੂਨ ਤਾਂ ਮਸਤ ਹੈ
ਬਸ ਮਨੁੱਖਾ ਜੂਨ ਹੀ ਤੰਗ ਹੈ
ਰੱਬਾ ਇਹ ਤੇਰੇ ਰੰਗ ਨੇ !
ਰੱਬਾ ਇਹ ਤੇਰੇ ਰੰਗ ਨੇ !!
- ਰੁਪਿੰਦਰ ਕੌਰ ਸੰਧੂ
