ਸੁਰ ਸੰਗੀਤ ਮਿਊਜ਼ਿਕਲ ਗਰੁੱਪ ਵੱਲੋਂ ਤੀਜੇ ਗਰੈਂਡ ਈਵੈਂਟ ਦਾ ਆਯੋਜਨ.

 

 

ਪੰਜਾਬ ਭਰ ਤੋਂ ਆਏ ਗਾਇਕਾਂ ਨੇ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

 

ਅੰਮ੍ਰਿਤਸਰ ( ਸਵਿੰਦਰ ਸਿੰਘ ) ਸੁਰ ਸੰਗੀਤ ਮਿਊਜ਼ਿਕਲ ਗਰੁੱਪ ਵੱਲੋਂ ਤੀਜਾ ਗਰੈਂਡ ਪ੍ਰੋਗਰਾਮ ਦਾ ਆਯੋਜਨ ਹੋਟਲ ਗੋਲਡਨ ਸਪੂਨ ਵਿਖੇ ਕੀਤਾ ਗਿਆ ਇਹ ਪ੍ਰੋਗਰਾਮ ਸੁਰ ਸੰਗੀਤ ਮਿਊਜ਼ਿਕਲ ਗਰੁੱਪ ਦੇ ਐਡਮਿਨ ਜਸਵੰਤ ਸਿੰਘ ਲੂਥਰਾ ਅਤੇ ਅਰੁਣ ਪੰਡਿਤ ( ਸੰਜੂ ਬਾਬਾ ) ਦੀ ਰੇਖ ਦੇਖ ਦੇ ਵਿੱਚ ਹੋਇਆ !

 

ਇਸ ਸੰਗੀਤਮਈ ਪ੍ਰੋਗਰਾਮ ਦੇ ਵਿੱਚ ਚੀਫ ਗੈਸਟ ਫ਼ਿਲਮੀ ਅਦਾਕਾਰ ਸ਼ਮਸ਼ੇਰ ਸਿੰਘ ਢਿੱਲੋਂ, ਅਦਾਕਾਰ ਅਰਵਿੰਦਰ ਭੱਟੀ, ਸ਼ਮਸ਼ੇਰ ਸਿੰਘ ਸ਼ੇਰਾ, ਅੰਤਰਰਾਸ਼ਟਰੀ  ਖਿਡਾਰੀ ਵੇਟ ਲਿਫਟਿੰਗ, ਸਤਨਾਮ ਕੌਰ ਗੁਰੂ ਮਾਤਾ ਨੇ ਸ਼ਿਰਕਤ ਕੀਤੀ ! ਪ੍ਰੋਗਰਾਮ ਦਾ ਸੰਚਾਲਨ ਐਂਕਰ ਸੰਜੀਵ ਸ਼ਰਮਾ ਅਤੇ ਅਤੁਲ ਖੰਨਾ ਵੱਲੋਂ ਬੜੀ ਸੂਝ-ਬੂਝ ਦੇ ਨਾਲ ਪੇਸ਼ ਕੀਤਾ ਗਿਆ ! ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਤੋਂ ਆਏ ਹੋਏ ਗਾਇਕਾਂ ਨੇ ਆਪਣੀ ਸੁਰੀਲੀ ਅਵਾਜ਼ ਦੇ ਵਿੱਚ ਮੁਹੰਮਦ ਰਫੀ, ਕਿਸ਼ੋਰ ਕੁਮਾਰ, ਮੰਨਾ ਡੇ, ਮੁਕੇਸ਼ ਦੇ ਸਦਾ ਬਹਾਰ ਗੀਤ ਗਾਏ!

 

ਇਸ ਮੌਕੇ ਤੇ ਪ੍ਰੋਗਰਾਮ ਦੇ ਆਯੋਜਕ ਜਸਵੰਤ ਸਿੰਘ ਲੂਥਰਾ ਅਤੇ ਅਰੁਣ ਪੰਡਿਤ ( ਸੰਜੂ ਬਾਬਾ ) ਨੇ ਦੱਸਿਆ ਕੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਹੋਇਆ ਹੈ ਅਸੀ ਸਾਰੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਾਰੇ ਗਾਇਕਾਂ ਦਾ, ਜੋ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪੁੱਜ ਕੇ ਇਸ ਪ੍ਰੋਗਰਾਮ ਨੂੰ ਸਫਲ ਕਰਾਉਣ ਦੇ ਵਿੱਚ ਸਾਥ ਦਿੱਤਾ ਹੈ,  ਬਹੁਤ ਬਹੁਤ ਧੰਨਵਾਦ ਕਰਦੇ ਹਾਂ ! ਪ੍ਰੋਗਰਾਮ ਦੀ ਸਮਾਪਤੀ ਹੋਣ ਤੋਂ ਪਹਿਲਾਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ!