ਜਿਲ੍ਹਾ ਪ੍ਰੀਸ਼ਦ ਉਮੀਦਵਾਰ ਅਵਨੀਤ ਕੌਰ ਜਰਖੜ ਅਤੇ ਸਿਕੰਦਰ ਸਿੰਘ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਚ ਮੀਟਿੰਗਾਂ.

 

 ਜੱਸੜ, ਹਰਨਾਮਪੁਰਾ ,ਸੀਲੋਂ ਖੁਰਦ ਸਾਇਆਂ ਕਲਾਂ,ਖੇੜੀ ਸਮੇਤ ਦਰਜਨਾ ਪਿੰਡਾਂ ਦਾ ਤੂਫਾਨੀ ਦੌਰਾ

ਲੁਧਿਆਣਾ/ਡੇਹਲੋਂ  10 ਦਸੰਬਰ (ਤਮੰਨਾ ਬੇਦੀ ) -  ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਜੋ 14 ਦਸੰਬਰ 2025 ਨੂੰ ਹੋ ਰਹੀਆਂ ਹਨ ਦੇ ਮੱਦੇ ਨਜ਼ਰ ਹਲਕਾ ਗਿੱਲ ਦੇ ਜਿਲ੍ਹਾ ਪ੍ਰੀਸ਼ਦ ਆਲਮਗੀਰ ਜੋਨ ਤੋਂ ਚੋਣ ਲੜ ਰਹੇ ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਨੂੰਹ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਨੀਤ ਕੌਰ ਜਰਖੜ (ਪਤਨੀ ਸੰਦੀਪ ਸਿੰਘ ਸਰਪੰਚ ਜਰਖੜ ) ਅਤੇ ਕਿਲ੍ਹਾ ਰਾਇਪੁਰ ਜੋਨ ਤੋਂ ਸਿਕੰਦਰ ਸਿੰਘ ਅਤੇ ਹੋਰ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੰਗਾਰਾ ਮਿਲਿਆ ਜਦੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਹਰਨਾਮਪੁਰਾ, ਪਿੰਡ ਜੱਸੜ ਉਮੇਦਪੁਰ, ਸੀਲੋਂ ਖੁਰਦ ,ਗੁਰਮ ਬੂਲ , ਦੁਲੇਅ ,ਸਾਇਆ ਕਲਾਂ ਸਾਇਆ ਖੁਰਦ , ਖੇੜੀ ਆਦਿ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੋਟਰਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ , ਸਕਿੰਦਰ ਸਿੰਘ ਕਿਲ੍ਹਾ ਰਾਇਪੁਰ ਅਤੇ ਰਾਜਨੀਤਿਕ ਮੈਦਾਨ ਵਿੱਚ ਨਿਤਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ।

                  ਵਿਧਾਇਕ  ਸੰਗੋਵਾਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਉਸਾਰੂ ਵਿਕਾਸ ਨੀਤੀਆਂ ਬਾਰੇ ਬੋਲਦੇ ਆਖਿਆ ਕਿ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਿਕਾਸ ਦੀ ਲਹਿਰ ਸ਼ੁਰੂ ਹੋਵੇਗੀ ਸਾਰੇ ਪਿੰਡਾਂ ਵਿੱਚ ਜੰਗੀ ਪੱਧਰ ਤੇ ਵਿਕਾਸ ਹੋਵੇਗਾ।  ਉਹਨਾਂ ਆਖਿਆ ਅਸੀਂ 2027 ਵਿੱਚ ਵੋਟਾਂ ਤਾਂ ਮੰਗਾਂਗੇ ਜੇਕਰ ਹਰ ਪਿੰਡ ਦਾ ਮੁਕੰਮਲ ਵਿਕਾਸ ਹੋਵੇਗਾ ਅਤੇ ਲੋਕ ਖੁਦ ਕਹਿਣਗੇ ਕਿ ਸਾਡੀ ਵੋਟ ਆਮ ਆਦਮੀ ਪਾਰਟੀ ਨੂੰ ਹੈ।। ਉਹਨਾਂ ਆਖਿਆ ਹਲਕਾ ਗਿੱਲ ਦੇ ਵਿੱਚ ਪੈਂਦੀਆਂ 6 ਪ੍ਰੀਸ਼ਦ ਅਤੇ ਸਾਰੀਆਂ ਬਲਾਕ ਸੰਮਤੀਆਂ ਦੇ ਉਮੀਦਵਾਰ ਇਹਨਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰਨਗੇ। ਇਸ ਮੌਕੇ ਵੱਖ-ਵੱਖ ਮੀਟਿੰਗਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ , ਸਕਿੰਦਰ ਸਿੰਘ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਵੀ ਸੰਬੋਧਨ ਕਰਦਿਆਂ ਆਮ ਆਦਮੀਂ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਰਪੰਚ ਰਮਤੇਜ ਸਿੰਘ ਜੱਸੜ, ਸਰਪੰਚ ਦਲਜੀਤ ਸਿੰਘ ਹਰਨਾਮਪੁਰਾ, ਸਰਪੰਚ ਕੁਲਦੀਪ ਸਿੰਘ ਸੀਲੋ ਖੁਰਦ, ਸਰਬਪ੍ਰੀਤ ਸਿੰਘ ਹਰਨਾਂਮਪੂਰਾ, ਸਰਪੰਚ ਵਿੱਕੀ ਦੁਲੇਅ, ਗੁਰਜੀਤ ਸਿੰਘ ਦੁਲੇਅ, ਸਰਪੰਚ ਹਰਤੇਜ ਸਿੰਘ ਸੀਲੋ ਕਲਾਂ, ਸਰਪੰਚ ਅਮਨਦੀਪ ਸਿੰਘ ਬੂਲ, ਸਰਪੰਚ ਰਘਵਿੰਦਰ ਸਿੰਘ ਸਾਇਆਂ ਕਲਾਂ,ਸੋਮਾ ਖੇੜੀ, ਹਰਦੀਪ ਸਿੰਘ ਖੇੜੀ, ਬਲਰਾਜ ਸਿੰਘ ਸੋਨੂ ਗਿੱਲ, ਸਰਪੰਚ ਆਤਮਾ ਸਿੰਘ ਠੱਕਰਵਾਲ, ਸਰਪੰਚ ਸੰਦੀਪ ਸਿੰਘ ਜਰਖੜ,ਸਾਹਿਬਜੀਤ ਸਿੰਘ ਸਾਬੀ ਬਲਾਕ ਸੰਮਤੀ ਮੈਂਬਰ ਜਰਖੜ, ਗੁਰਜੀਤ ਸਿੰਘ ਦੁਲੇਅ ਉਮੀਦਵਾਰ ਆਲਮਗੀਰ, ਕੁਲਵਿੰਦਰ ਸਿੰਘ ਕਿੰਦਾ ਬਲਾਕ ਸੰਮਤੀ ਠੱਕਰਵਾਲ,  ਸੁਰਿੰਦਰ ਕੌਰ ਉਮੀਦਵਾਰ ਬਲਾਕ ਸੰਮਤੀ ਜੱਸੋਵਾਲ, ਜਸਪਾਲ ਕੌਰ ਉਮੀਦਵਾਰ ਬਲਾਕ ਸੰਮਤੀ ਖਾਨਪੁਰ, ਮਹਿੰਦਰ ਕੌਰ ਪੱਦੀ ਉਮੀਦਵਾਰ ਬਲਾਕ ਸੰਮਤੀ ਜੱਸੜ ,ਸਵਰਨ ਸਿੰਘ ਘਵੱਦੀ ਉਮੀਦਵਾਰ ਬਲਾਕ ਸੰਮਤੀ ਭੁੱਟਾ, ਜਸਵਿੰਦਰ ਸਿੰਘ ਜੱਸੀ ਪੀਏ, ਰਵੀ ਝਮਟ  ਆਦਿ ਹੋਰ ਇਲਾਕੇ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।।