30ਵਾਂ ਸਲਾਨਾ ਕੌੜਾ ਪਰਿਵਾਰ ਮਿਲਨ ਸਮਾਰੋਹ 8 ਫਰਵਰੀ ਨੂੰ ਹੋਵੇਗਾ.
ਰਮਨ ਕੌੜਾ ਮੰਦਿਰ ਕੌੜਾ ਖ਼ਾਨਦਾਨ ਕਮੇਟੀ ਦੇ ਬਣੇ ਵਿੱਤ ਸਕੱਤਰ ਤੇ ਮੁਕੇਸ਼ ਕੌੜਾ ਜੁਆਇੰਟ ਸਕੱਤਰ
ਲੁਧਿਆਣਾ, 10 ਦਸੰਬਰ (ਸਹਿਗਲ) - ਮੰਦਿਰ ਕੌੜਾ ਖ਼ਾਨਦਾਨ ਕਮੇਟੀ (ਰਜਿ:) ਦੀ ਇਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੌੜਾ ਦੀ ਪ੍ਰਧਾਨਗੀ ਹੇਠ ਮੰਦਿਰ ਕੌੜਾ ਖ਼ਾਨਦਾਨ ਤਲਵੰਡੀ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਸੁਸ਼ੀਲ ਕੌੜਾ ਨੇ ਦੱਸਿਆ ਕਿ ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਮੇਟੀ ਵਲੋਂ ਹਰ ਸਾਲ ਦੀ ਤਰਾਂ ਮਨਾਇਆ ਜਾ ਰਿਹਾ ਇਸ ਸਾਲ ਵੀ 30ਵਾਂ ਸਲਾਨਾ ਕੌੜਾ ਪਰਿਵਾਰ ਮਿਲਨ ਸਮਾਰੋਹ 8 ਫਰਵਰੀ 2026 ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸ ਦੇ ਪ੍ਰੋਗਰਾਮ ਅਨੁਸਾਰ ਸਵੇਰੇ 9 ਵਜੇ ਹਵਨ ਕਰਵਾਇਆ ਜਾਵੇਗਾ, 11ਵਜੇ ਝੰਡੇ ਦੀ ਰਸਮ ਹੋਵੇਗੀ, ਫਿਰ 11:30 ਤੇ ਕੌੜਾ ਖ਼ਾਨਦਾਨ ਦੀ ਡਾਇਰੈਕਟਰੀ ਰਿਲੀਜ਼ ਕੀਤੀ ਜਾਵੇਗੀ ਅਤੇ 12 ਵਜੇ ਭੰਡਾਰਾ ਹੋਵੇਗਾ, ਜਿਸ ਸੰਬੰਧੀ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਮੌਕੇ ਤੇ ਪ੍ਰਸਿੱਧ ਗਾਇਕ ਕੌੜਾ ਖ਼ਾਨਦਾਨ ਦੇ ਵੱਧ ਵਡੇਰਿਆਂ ਅਤੇ ਉੱਤਮ ਮਾਤਾ ਸਤੀ ਸਤਵੰਤੀ ਜੀ ਦਾ ਭੇਂਟਾ ਰਾਹੀਂ ਗੁਣਗਾਨ ਕਰਨਗੇ। ਸ਼੍ਰੀ ਸੁਸ਼ੀਲ ਕੌੜਾ ਨੇ ਦੱਸਿਆ ਕਿ ਮੰਦਿਰ ਕੌੜਾ ਖ਼ਾਨਦਾਨ ਕਮੇਟੀ ਦੇ ਵਿੱਤ ਸਕੱਤਰ ਰਮੇਸ਼ ਕੌੜਾ ਜੀ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ। ਜਿਸ ਕਾਰਨ ਅਹੁਦਾ ਖਾਲੀ ਹੋ ਗਿਆ ਸੀ, ਇਸ ਲਈ ਸ਼੍ਰੀ ਰਮਨ ਕੌੜਾ ਨੂੰ ਸਰਵਸੰਮਤੀ ਨਾਲ ਵਿੱਤ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਅਤੇ ਮੁਕੇਸ਼ ਕੌੜਾ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਇਸ ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਸ਼ਿਵ ਕੌੜਾ, ਬੂਟਾ ਰਾਮ ਕੌੜਾ, ਵਿਕਰਾਂਤ ਕੌੜਾ ਆਦਿ ਹਾਜਰ ਸਨ।
