ਰੱਬਾ ਕਰ ਦੇ ਨਜ਼ਰ ਸਵੱਲੀ.
ਫੁੱਲ ਮਹਿਕ ਰਹੇ,ਪੰਛੀ ਚਹਿਕ ਰਹੇ
ਇਨਸਾਨ ਘਰਾਂ ਵਿੱਚ ਸਹਿਕ ਰਹੇ
ਕੈਸਾ ਆਲਮ ਬਣਿਆ ਹੈ ਅੱਜ
ਕੈਸੇ ਅੰਗਿਆਰੇ ਦਹਿਕ ਰਹੇ
ਕੁਦਰਤ ਨੂੰ ਚਾਅ ਚੜ੍ਹਿਆ ਹੋਇਆ
ਵਪਾਰ-ਵਣਜ ਸਭ ਖੜ੍ਹਿਆ ਹੋਇਆ
ਇਨਸਾਨ ਨੇ ਇਸਦਾ ਭੇਤ ਨਾ ਪਾਇਆ
ਭਾਵੇਂ ਈ ਲਿਖਿਆ-ਪੜ੍ਹਿਆ ਹੋਇਆ
ਸੂਰਜ, ਚੰਨ, ਸਿਤਾਰੇ ਸੱਭੇ
ਧਰਤੀ ਨੂੰ ਸੰਵਾਰਨ ਲੱਗੇ
ਸਤਰੰਗੀਆਂ ਪੀਂਘਾਂ ਦਸਤਕ ਦਿੱਤੀ
ਰਲ ਮਿਲ ਖੂਬ ਸ਼ਿੰਗਾਰਨ ਲੱਗੇ
ਆਲਮ ਤਾਂ ਸੁੱਥਰਾ ਹੋਇਆ ਸਾਰਾ
ਪਰ ਇਨਸਾਨ ਤੇ ਕਸ਼ਟ ਏ ਭਾਰਾ
ਰੱਬਾ ਕਰ ਦੇ ਨਜ਼ਰ ਸਵੱਲੀ
ਮਾਨਵਤਾ ਦਾ ਕਰ ਨਿਸਤਾਰਾ
- -ਗੁਰਵੀਰ ਸਿਆਣ- -