ਘਰ ਟਿਕ ਕੇ ਬਹਿ ਜਾ ਮੂਰਖ ਬੰਦਿਆ - .
ਕੁਦਰਤ
ਪਲਟ ਗਿਆ ਪਾਸਾ ਹੁਣ ਜਹਾਨ 'ਚ
ਫੁੱਲ ਉੱਗ ਆਏ ਨੇ ਗੁਲਿਸਤਾਨ 'ਚ
ਮੰਜਰ ਪਰਬਤਾਂ ਦਾ ਅਲੌਕਿਕ ਜਾਪਦਾ
ਪੰਛੀ ਅਸਮਾਨ 'ਚ, ਮਨੁੱਖ ਹੈ ਮਕਾਨ 'ਚ।
ਮੈਂ ਰੁੱਕ ਕੀ ਗਿਆ, ਸਾਫ ਹੋ ਗਈਆਂ ਹਵਾਵਾਂ ਨੇ
ਬਾਗ 'ਚ ਖੜੇ ਰੁੱਖਾਂ ਨੇ ਠੰਢੀਆਂ ਕਰ ਦਿੱਤੀਆਂ ਛਾਵਾਂ ਨੇ
ਤਿਤਲੀਆਂ ਦੇ ਝੁੰਡ ਨੇ ਮੇਰੇ ਕੰਨਾਂ 'ਚ ਕਿਹਾ
ਮਾਰ ਲਿਆ ਨਾ ਮਨੁੱਖਾ ਤੈਨੂੰ ਤੇਰੀਆਂ ਅਦਾਵਾਂ ਨੇ।
ਤੇਜਾਬ ਤੋਂ ਬਿਨਾਂ ਹੁਣ ਆਵੇ ਬੱਦਲਾਂ ਚੋਂ ਪਾਣੀ
ਨਦੀਆਂ ਦਾ ਰਾਹ ਕੋਈ ਦੱਸਦਾ ਕਹਾਣੀ
ਏਹ ਬਨਸਪਤੀ ਲੱਗੀ ਹੋਈ ਆ ਮੁਰੰਮਤ 'ਚ
ਘਰੇ ਟਿਕ ਕੇ ਬਹਿ ਜਾ ਵੇ ਮੂਰਖਾ ਪ੍ਰਾਣੀ।
- ਜਸਪ੍ਰੀਤ ਸਿੰਘ।