ਕੁਦਰਤ ਕਰਦੀ ਸ਼ਿੰਗਾਰ.

ਸੋਹਣੀ ਅੱਲੜ ਮੁਟਿਆਰ

ਬੈਠ ਅੰਬਰਾਂ ਵਿਚਕਾਰ

ਮਿੱਟੀ ਰੰਗਾ ਰੂਪ ਜੀਹਦਾ 

ਕੁਦਰਤ ਕਰਦੀ ਸ਼ਿੰਗਾਰ।


ਧੋਵੇ ਪਿੰਡਾ ਬੱਦਲੀ ਨਾਲ

ਵਾ ਨਿੱਘੜੀ ਸੁਕਾਵੇ ਵਾਲ਼

ਗੀਤ ਸੋਹਣਾ ਗਾਂਵਦੀ

ਕੋਇਲ ਚਿੜੀਆਂ ਦੀ ਤਾਲ



ਦਿਲ ਪਰਬਤਾਂ ਵਿੱਚਕਾਰ

ਸੋਹਣੀ ਹਿੱਕ ਦਾ ਉਭਾਰ

ਰੱਤ ਸਿੰਮਣ ਗੰਗਾ ਜਮੁਨਾ

ਨੀਰ ਨੀਲੜਾ ਸਿਰਜਣਹਾਰ


ਹਰਾ ਸੂਟ ਨਵਾ ਨਕੋਰ

ਸੂਰਜ ਮਾਰੇ ਲਿਸ਼ਕੋਰ

ਆਸ਼ਿਕ ਜਾਪੇ ਚੰਦਰਮਾ

ਆਵੇ ਰਾਤੀਂ ਕਰ ਗੌਰ।

           ✍✍ ਪ੍ਭਦਿਆਲ ਸਿੱਧੂ