ਮਾਲਵਾ ਸੱਭਿਆਚਾਰਕ ਮੰਚ ਵੱਲੋਂ "ਧੀਆਂ ਦਾ 30ਵਾਂ ਲੋਹੜੀ ਮੇਲਾ 10 ਜਨਵਰੀ ਨੂੰ.

ਮੇਲਾ 2025 ਵਿੱਚ ਵਿਛੜ ਚੁੱਕੇ ਫ਼ਿਲਮੀ ਹੀਰੋ ਧਰਮਿੰਦਰ, ਸੰਗੀਤਕਾਰ ਚਰਨਜੀਤ ਅਹੂਜਾ, ਕਮੇਡੀਅਨ ਜਸਵਿੰਦਰ ਭੱਲਾ, ਉੱਘੇ ਗਾਇਕ ਰਾਜਵੀਰ ਜਵੰਦਾ, ਕਵੀ  ਅਤੇ ਚਿੱਤਰਕਾਰ ਦੇਵ ਨੂੰ ਸਮਰਪਿਤ ਹੋਵੇਗਾ- ਬਾਵਾ, ਝਾਂਡੇ

 

ਪਦਮ ਸ੍ਰੀ ਨਿਰਮਲ ਰਿਸ਼ੀ ਮੇਲੇ ਦਾ ਸ਼ੁਭ ਆਰੰਭ ਸਵੇਰੇ  11 ਵਜੇ ਕਰਨਗੇ- ਇੰਦਰਜੀਤ, ਸਿੰਮੀ


ਸਫਰੀ, ਸੰਤੋਖ, ਰੇਨੂੰ, ਵਿਵੇਕ, ਸਰੋਏ, ਬਾਵਾ, ਗੁਰਚਰਨ, ਗੁਰਦਿਆਲ, ਲੋਚੀ, ਭੱਲਾ, ਦਿਲਜੀਤ (ਯੂ.ਐੱਸ.ਏ), ਮੂੰਗਾ, ਕੰਚਨ, ਅਰੋੜਾ, ਗੁਰਨਾਮ ਮੰਚ ਦੀ ਕਾਰਜਕਾਰਨੀ 'ਚ ਕੀਤੇ ਸ਼ਾਮਲ

 

 

 

ਲੁਧਿਆਣਾ, 21 ਦਸੰਬਰ (ਇੰਦਰਜੀਤ)- ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸਰਕਟ ਲੁਧਿਆਣਾ ਵਿਖੇ "ਧੀਆਂ ਦੇ 30ਵੇਂ ਲੋਹੜੀ ਮੇਲੇ" ਦੇ ਪ੍ਰਬੰਧਾਂ ਸਬੰਧੀ ਹੋਈ, ਜੋ 10 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਕੀਤਾ ਜਾਵੇਗਾ। ਮੀਟਿੰਗ ਸਮੇਂ ਜਾਣਕਾਰੀ ਦਿੰਦਿਆਂ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਅਤੇ ਮੰਚ ਦੀ ਚੇਅਰਪਰਸਨ ਸਿੰਮੀ ਕਵਾਤਰਾ, ਵਾਈਸ ਚੇਅਰਮੈਨ ਰਣਜੀਤ ਸਿੰਘ, ਸਰਪ੍ਰਸਤ ਡਾ. ਜਗਤਾਰ ਧੀਮਾਨ ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਨਰਲ ਸਕੱਤਰ ਰੇਸ਼ਮ ਸੱਗੂ ਨੇ ਦੱਸਿਆ ਕਿ ਇਸ ਵਾਰ ਲੋਹੜੀ ਮੇਲਾ 2026 ਪੰਜਾਬ ਦਾ ਮਾਣ ਪ੍ਰਸਿੱਧ ਫਿਲਮੀ ਹੀਰੋ ਧਰਮਿੰਦਰ, ਅਨੇਕਾਂ ਆਰਟਿਸਟਾਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਸੰਗੀਤਕਾਰ ਚਰਨਜੀਤ ਅਹੂਜਾ, ਲੁਧਿਆਣਾ ਦੇ ਜੰਮਪਲ ਪੰਜਾਬੀ ਫਿਲਮਾਂ 'ਚ ਵੱਖਰੀ ਪਹਿਚਾਣ ਬਣਾਉਣ ਵਾਲੇ ਕਮੇਡੀਅਨ ਜਸਵਿੰਦਰ ਭੱਲਾ, ਲੁਧਿਆਣਾ ਦਾ ਮਾਣ ਪੰਜਾਬੀਆਂ ਦਾ ਚਹੇਤਾ ਆਰਟਿਸਟ ਰਾਜਵੀਰ ਜਵੰਧਾ ਅਤੇ ਦੇਵ ਕਵੀ ਅਤੇ ਚਿੱਤਰਕਾਰ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦਾ ਸ਼ੁਭ ਆਰੰਭ ਪਦਮਸ਼੍ਰੀ ਨਿਰਮਲ ਰਿਸ਼ੀ ਆਪਣੇ ਕਰ ਕਮਲਾਂ ਨਾਲ ਕਰਨਗੇ ਜਿਨਾਂ ਨੇ ਪੰਜਾਬੀ ਫਿਲਮਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਪਹਿਲਾਂ ਧੀਆਂ ਦਾ ਗੀਤ ਪਾਲੀ ਦੇਤਵਾਲੀਆ ਗਾਉਣਗੇ। ਇਸ ਸਮੇਂ ਮੀਟਿੰਗ ਵਿੱਚ ਸਤਿਕਾਰ ਸਹਿਤ ਤ੍ਰਿਲੋਚਨ ਸਿੰਘ ਸਫਰੀ ਅਤੇ ਸੰਤੋਖ ਸਿੰਘ ਸਰਪ੍ਰਸਤ, ਵਿਵੇਕ ਸ਼ਰਮਾ ਵਾਈਸ ਚੇਅਰਮੈਨ, ਰੇਨੂੰ ਨਾਰੰਗ, ਮਨਜੀਤ ਕੌਰ ਸਰੋਏ ਵਾਈਸ ਚੇਅਰਪਰਸਨ, ਹਰੀਦੇਵ ਬਾਵਾ ਜਨਰਲ ਸਕੱਤਰ, ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ ਸਰਪ੍ਰਸਤ, ਗੁਰਦਿਆਲ ਸਿੰਘ ਸਰਪ੍ਰਸਤ, ਵਾਈਸ ਪ੍ਰਧਾਨ ਤ੍ਰਿਲੋਚਨ ਲੋਚੀ ਕਵੀ, ਵਰਿੰਦਰ ਭੱਲਾ ਜਨਰਲ ਸੈਕਟਰੀ, ਦਲਜੀਤ ਸਿੰਘ ਹਿੱਸੋਵਾਲ ਯੂ.ਐਸ.ਏ ਪ੍ਰਧਾਨ ਮੰਚ ਅਮਰੀਕਾ, ਪ੍ਰੀਤੀਰਾਜ ਸਿੰਘ ਬੱਸੀਆਂ ਜਨਰਲ ਸੈਕਟਰੀ, ਮਲਕੀਤ ਸਿੰਘ ਮੂੰਗਾ ਜਨਰਲ ਸਕੱਤਰ, ਡਾ. ਤ੍ਰਿਲੋਚਨ ਬਾਵਾ ਜਨਰਲ ਸੈਕਟਰੀ, ਸਰਪ੍ਰਸਤ ਕੰਚਨ ਬਾਵਾ, ਜਗਜੀਤ ਸਿੰਘ ਅਰੋੜਾ ਵਾਈਸ ਚੇਅਰਮੈਨ ਨੂੰ ਸਨਮਾਨਿਤ ਕਰਦੇ ਹੋਏ ਮਾਲਵਾ ਸੱਭਿਆਚਾਰ ਮੰਚ ਦੀ ਸਰਪ੍ਰਸਤ ਟੀਮ ਵਿੱਚ ਸ਼ਾਮਿਲ ਕੀਤਾ। ਇਸ ਸਮੇਂ ਬਾਵਾ ਨੇ ਅਪੀਲ ਕਰਦਿਆਂ ਕਿਹਾ ਕਿ ਵਿਆਹਾਂ ਦੇ ਡੱਬੇ ਬੰਦ ਹੋਣੇ ਚਾਹੀਦੇ ਹਨ ਅਤੇ ਸਮਾਗਮ 'ਚ ਆਉਣ ਵਾਲਿਆਂ ਦੀ ਕੰਨਫਰਮੇਸ਼ਨ (ਯੈਸ) ਭਾਵ ਹਾਂ ਅਤੇ ਗਿਣਤੀ ਲਾਜਮੀ ਕੀਤੀ ਜਾਵੇ ਤਾਂ ਕਿ ਖਾਣੇ ਦੀ ਬਰਬਾਦੀ ਰੋਕੀ ਜਾ ਸਕੇ। ਇਸ ਸਮੇਂ ਮੰਚ ਦੇ ਅਹੁਦੇਦਾਰਾਂ ਵੱਲੋਂ ਗੱਡੀਆਂ 'ਤੇ ਲਗਾਉਣ ਵਾਲਾ 30ਵੇਂ ਲੋਹੜੀ ਮੇਲੇ ਦਾ ਸਟਿੱਕਰ ਵੀ ਜਾਰੀ ਕੀਤਾ ਗਿਆ।

 

                   ਇਸ ਸਮੇਂ ਬਾਵਾ ਅਤੇ ਝਾਂਡੇ ਨੇ ਦੱਸਿਆ ਕਿ ਮੇਲੇ ਵਿੱਚ 125 ਨੰਨ੍ਹੀਆਂ ਬੱਚੀਆਂ ਜਿਨਾਂ ਦਾ ਜਨਮ 2025 ਵਿੱਚ ਹੋਇਆ ਉਹਨਾਂ ਨੂੰ ਸ਼ਗਨ, ਮਿਠਾਈ, ਖਿਡਾਉਣੇ ਅਤੇ ਮਾਵਾਂ ਨੂੰ ਸ਼ਾਲ ਅਤੇ ਸੂਟ ਦੇ ਕੇ ਲੋਹੜੀ ਦਾ ਸ਼ਗਨ ਕੀਤਾ ਜਾਵੇਗਾ। ਮੇਲੇ ਵਿੱਚ ਪੁੱਜ ਰਹੇ ਆਰਟਿਸਟਾਂ ਦੇ ਨਾਲ ਨਾਲ ਗਿੱਧਾ ਅਤੇ ਭੰਗੜਾ ਵੀ ਹੋਵੇਗਾ। ਸਭ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਸ਼ਾਮ ਨੂੰ 7 ਵਜੇ ਸਮੂਹਿਕ ਤੌਰ 'ਤੇ ਲੋਹੜੀ ਬਾਲ੍ਹੀ ਜਾਵੇਗੀ। ਇਸ ਸਮੇਂ ਸਮਾਜਸੇਵੀ ਰਤਨੇਸ਼ ਕੁਮਾਰ, ਅਮਰਜੀਤ ਸ਼ੇਰਪੁਰੀ, ਮਮਤਾ ਰਾਣੀ, ਮਨਜੀਤ ਕੌਰ, ਸਰਬਜੀਤ ਵਰਮਾ, ਮੁਖਵਿੰਦਰ ਸਿੰਘ, ਅਮਰਪਾਲ ਸਿੰਘ, ਮਨੋਜ ਵਾਲੀਆ, ਕੁਲਦੀਪ ਚੰਦ, ਠਾਕੁਰ ਪ੍ਰਤਾਪ, ਹਰਮਨਦੀਪ ਸਿੰਘ, ਅਮਿਤ ਕੁਮਾਰ, ਨਰਿੰਦਰ ਨੂਰ, ਗੌਰਵੀ ਸਰੋਏ, ਇੰਦਰਜੀਤ ਕੌਰ, ਸੈਣੀ, ਡੋਲਰਜੀਤ, ਗੁਲਸ਼ਨ ਬਾਵਾ, ਗਗਨ ਖੰਨਾ, ਕੁਲਵਿੰਦਰ ਸਿੰਘ, ਸਮਾਜਸੇਵੀ ਸੁਰਜੀਤ ਗਾਂਧੀ, ਰਾਜੂ ਬਾਵਾ, ਜਸ਼ਨਪ੍ਰੀਤ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਸੁਖਜੀਵਨ ਸਿੰਘ, ਪਾਹੁਲਦੀਪ ਸਿੰਘ, ਮਲਕੀਤ ਮੰਗਾ ਆਰਟਿਸਟ ਆਦਿ ਹਾਜ਼ਰ ਸਨ।