ਨਹੀਂ ਰਹੇ ਸੁਰਾਂ ਦੇ ਬਾਦਸ਼ਾਹ ਉਸਤਾਦ ਪੂਰਨ ਸ਼ਾਹਕੋਟੀ .
ਪੂਰਨ ਸ਼ਾਹਕੋਟੀ ਸੁਰਵੰਤੇ ਮੀਨਾਰ ਦਾ ਨਾਮ ਸੀ। ਅੱਜ ਮੌਤ ਕੋਲੋਂ ਢਹਿ ਗਿਆ। ਯਾਦਾਂ ਦੇ ਕਾਫ਼ਲੇ ਪਿੱਛੇ ਛੱਡ ਗਿਆ, ਮਹਿਕਵੰਤੀ ਵਿਰਾਸਤ ਸਮੇਤ। ਚੇਤੇ ਆ ਰਹੇ ਨੇ ਬੋਲ” ਸਈਓ ਨੀ ਅਸੀਂ ਨੈਣਾਂ ਦੇ ਆਖੇ ਲੱਗੇ। ਕਾਲ਼ੇ ਪੱਟ ਨਾ ਚੜ੍ਹੇ ਸਫ਼ੈਦੀ ਤੇ ਕਾਂਗ ਨਾ ਥੀਂਦੇ ਬੱਗੇ। ਖੱਯਾਮ ਸਾਹਿਬ ਦੇ ਸੰਗੀਤ ਵਿੱਚ ਇਹ ਬੋਲ ਦਰਦ ਕਹਿਣ ਦਰਵੇਸ਼ ਲਈ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨੇ ਭਲਿਆਂ ਵੇਲਿਆਂ ਚ ਰੀਕਾਰਡ ਕੀਤਾ ਸੀ। ਕਿੰਨੇ ਸੁਰਾਂਗਲੇ ਸ਼ਾਗਿਰਦ ਤੇ ਪਰਿਵਾਰ ਹੰਸ ਰਾਜ ਹੰਸ ਸਮੇਤ ਪਿੱਛੇ ਛੱਡ ਗਏ ਨੇ। ਕਾਲੂ,ਸਲੀਮ ਤੇ ਪਰਵੇਜ਼ ਵਰਗੇ ਪੁੱਤਰ ਸੁਰਾਂ ਦੇ ਸੁਲੱਗ ਪੇਸ਼ਕਾਰ। ਮੇਰਾ ਸੁਭਾਗ ਸੀ ਕਿ 1994 ਵਿੱਚ ਅਸੀਂ ਉਨ੍ਹਾਂ ਨੂੰ ਪ੍ਹੋ. ਮੋਹਨ ਸਿੰਘ ਯਾਦਗਾਰੀ ਮੇਲੇ ਤੇ ਪਾਲਮ ਵਿਹਾਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਸੀ। ਪੂਰਾ ਦਿਨ ਇਕੱਠੇ ਰਹਿਣ ਦਾ ਇਤਫ਼ਾਕ ਹੋਇਆ। ਸੰਧੂ ਸਟੁਡੀਉ ਤੇ ਜਾ ਕੇ ਪੋਰਟਰੇਟ ਵੀ ਖਿੱਚਿਆ ਤੇਜ ਪ੍ਰਤਾਪ ਸਿੰਘ ਸੰਧੂ ਵੇ। ਵੱਡੇ ਵੀਰ ਨੂੰ ਨਮਨ ਹੈ। ਸਲੀਮ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਾਂ।
ਗੁਰਭਜਨ ਗਿੱਲ
