ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ ਗਿਆਰਵੀਂ ਬਰਸੀ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਈ.
ਦਾਖਾ, ਬਾਵਾ, ਪ੍ਰਗਟ, ਗੁਰਨਾਮ, ਜਸੋਵਾਲ ਨੇ ਜਸੋਵਾਲ ਦੇ ਸਰਬਪੱਖੀ ਜੀਵਨ 'ਤੇ ਚਾਨਣਾ ਪਾਇਆ
ਲੁਧਿਆਣਾ, 23 ਦਸੰਬਰ (ਇੰਦਰਜੀਤ)- ਅੱਜ ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ ਗਿਆਰਵੀਂ ਬਰਸੀ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਿਤ ਕਰਕੇ ਉਹਨਾਂ ਦੇ ਪੋਤਰੇ ਅਮਰਿੰਦਰ ਸਿੰਘ ਜਸੋਵਾਲ ਨੇ ਮਨਾਈ। ਇਸ ਸਮੇਂ ਮੁੱਖ ਤੌਰ 'ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਪ੍ਰਗਟ ਸਿੰਘ ਗਰੇਵਾਲ, ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਇਸ ਸਮੇਂ ਬੋਲਦੇ ਦਾਖਾ, ਬਾਵਾ, ਗਰੇਵਾਲ ਧਾਲੀਵਾਲ ਅਤੇ ਜਸੋਵਾਲ ਨੇ ਕਿਹਾ ਕਿ ਸਵ. ਜਗਦੇਵ ਸਿੰਘ ਜੱਸੋਵਾਲ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਉਹਨਾਂ ਦੇ ਸਿਆਸੀ ਖੇਤਰ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਨਾਲ ਸਮੇਂ-ਸਮੇਂ ਤੋਂ ਰਿਸ਼ਤੇ ਨਿਭਾਏ। ਹਮੇਸ਼ਾ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਵਿਚਰੇ ਅਤੇ ਉਹਨਾਂ ਦੋਸਤੀ ਦੀ ਵਿਲੱਖਣ ਤਰਵੀਰ ਉਦੋਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ। ਜਦੋਂ ਪ੍ਰੋਫੈਸਰ ਮੋਹਨ ਸਿੰਘ ਨਾਲ ਕੀਤਾ ਵਾਅਦਾ ਨਿਭਾ ਕੇ ਉਹਨਾਂ ਦੀ ਯਾਦ ਵਿੱਚ 36 ਸਾਲਾਂ ਮੇਲਾ ਲਗਾਇਆ ਜਿਸ ਦੀ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵਿੱਚ ਵੱਖਰੀ ਪਹਿਚਾਣ ਹੈ। ਉਹਨਾਂ ਦੀ ਸੈਕੂਲਰ ਸੋਚ ਉਹਨਾਂ ਦੇ ਕੱਦ ਨੂੰ ਹੋਰ ਵੱਡਾ ਕਰਦੀ ਹੈ। ਉਹਨਾਂ ਕਿਹਾ ਕਿ ਜੱਸੋਵਾਲ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਮਨੁੱਖ ਦੇ ਗੁਣਾਂ ਦੀ ਕਦਰ ਕਰੀਏ। ਉਸਦੀ ਪੋਸਟ ਜਾਂ ਪੈਸੇ ਦੇ ਕੇ ਨਹੀਂ ਕਿਉਂਕਿ ਜਸੋਵਾਲ ਨੇ ਤਾਂ ਰਾਮ ਸਰੂਪ ਰਾਜਸਥਾਨੀ ਵਰਗੇ ਫਕੀਰਾਂ ਨੂੰ ਵੀ ਗਲੇ ਲਗਾਇਆ।
ਬਾਵਾ ਨੇ ਕਿਹਾ ਕਿ ਅੱਜ ਸਵੇਰੇ 5 ਵਜੇ ਮੈਂ ਗੁਰਭਜਨ ਸਿੰਘ ਗਿੱਲ ਦੀਆਂ ਜੱਸੋਵਾਲ ਸਾਹਿਬ ਬਾਰੇ ਲਿਖੀਆਂ ਲਾਈਨਾਂ ਪੜੀਆਂ ਤਾਂ ਵਿਲੱਖਣ ਅਨੁਭਵ ਮਹਿਸੂਸ ਹੋਇਆ ਜੋ ਪੱਖ ਸ. ਗਿੱਲ ਨੇ ਪੇਸ਼ ਕੀਤੇ ਸਨ। ਇਸ ਸਮੇਂ ਰਤਨ ਸਿੰਘ ਕਮਾਲਪੁਰੀ, ਜਗਦੀਪ ਸਿੰਘ ਗਿੱਲ, ਰਾਜਵਿੰਦਰ ਸਿੰਘ, ਜੱਬਰਜੰਗ ਸਿੰਘ ਬਰਾੜ, ਰਣਜੀਤ ਸਿੰਘ ਗਰੇਵਾਲ, ਤਰਸੇਮ ਵਰਮਾ, ਪੁਸ਼ਪਿੰਦਰ ਸਿੰਘ, ਨਵਦੀਪ ਸਿੰਘ, ਪ੍ਰੀਤਮ ਸਿੰਘ ਗਿੱਲ, ਐੱਸ.ਕੇ ਸ਼ਰਮਾ, ਬਲਵੀਰ ਸਿੰਘ ਭਾਟੀਆ, ਹਰਜਿੰਦਰ ਸਿੰਘ ਬੇਰੀ ਆਦਿ ਹਾਜ਼ਰ ਸਨ।
