ਆਰ .ਐੱਸ . ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਦਾ ਐੱਨ .ਐੱਸ. ਐੱਸ. ਸੱਤ ਰੋਜ਼ਾ ਸਪੈਸ਼ਲ ਕੈਂਪ ਸਫ਼ਲਤਾਪੂਰਵਕ ਸਮਾਪਤ.

 

ਲੁਧਿਆਣਾ (ਵਾਸੂ ਜੇਤਲੀ) - 21 ਦਸੰਬਰ, 2025  ਤੋਂ 27 ਦਸੰਬਰ, 2025 ਤੱਕ ਆਰ . ਐੱਸ .ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਵਿਖੇ ਐੱਨ .ਐੱਸ. ਐੱਸ. ਰੋਜਾ ਸਪੈਸ਼ਲ ਕੈਂਪ ਕੁੜੀਆਂ ਦਾ ਸਫ਼ਲਤਾਪੂਰਵਕ ਚੱਲਿਆ | ਅੱਜ ਇਸ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਦਵਿੰਦਰ ਸਿੰਘ ਲੋਟੇ (ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ,ਲੁਧਿਆਣਾ )ਸਨ | ਇਸ ਕੈਂਪ ਵਿੱਚ 66 ਕੁੜੀਆਂ  ਨੇ ਭਾਗ ਲਿਆ | ਇਸ ਮੌਕੇ ' ਤੇ ਉਪ- ਪ੍ਰਧਾਨ ਸ੍ਰੀ ਵਿਨੋਦ ਸਹਿਗਲ ਜੀ ,ਆਰਿਆ ਗਰੁੱਪ ਦੀ ਡਾਇਰੈਕਟਰ ਡਾ.ਪਰਮਜੀਤ ਕੌਰ, ਮੈਨੇਜਰ ਸ੍ਰੀ ਵਿਆਸ ਬੈਂਬੀ ਜੀ, ਖਜ਼ਾਨਚੀ ਸ੍ਰੀ ਵੈਭਵ ਸਹਿਗਲ ਜੀ ,ਸ੍ਰੀ ਸੁਧੀਰ ਸਿਆਲ ਜੀ , ਸ੍ਰੀ ਅਨਿਲ ਗੌਤਮ ਜੀ, ਸ੍ਰੀ ਹਰਕੇਸ਼ ਮਿੱਤਲ,  ਸ੍ਰੀ ਗੌਰਵ ਸੂਦ ,ਸ੍ਰੀ ਸੰਜੇ ਖੋਸਲਾ , ਸ੍ਰੀ  ਪਵਨ ਸਿਆਲ ਜੀ,  ਸ੍ਰੀ ਨਿਤਿਨ ਨਾਹਨ,  ਸ੍ਰੀ ਕਮਲੇਸ਼ ਬਾਂਸਲ ਜੀ ਅਤੇ  ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਸ਼ੁੱਭ ਲਤਾ ਵੈਦ ਜੀ  ਵੀ ਇਸ ਮੌਕੇ ' ਤੇ  ਸ਼ਾਮਿਲ ਸੀ| ਵਲੰਟੀਅਰਜ਼  ਵੱਲੋਂ ਅੱਜ ਦੇ ਇਸ ਸਮਾਰੋਹ ਵਿੱਚ ਇੱਕ ਭਜਨ ਪੇਸ਼ ਕੀਤਾ ਗਿਆ| ਵਲੰਟੀਅਰਜ਼ ਦੇ ਬੌਧਿਕ ਵਿਕਾਸ ਲਈ ਸੱਤ ਦਿਨਾਂ ਵਿੱਚ ਕਰਵਾਏ ਗਏ ਵੱਖ- ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਵਲੰਟੀਅਰਜ਼ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੀ ਦਿੱਤੇ ਗਏ |  ਸੱਤ ਦਿਨਾਂ ਦੌਰਾਨ ਹੋਈਆਂ ਗਤੀਵਿਧੀਆਂ ਦੀ ਪੂਰੀ ਕੈਂਪ ਰਿਪੋਰਟ ਵੀ ਪੇਸ਼ ਕੀਤੀ ਗਈ | ਮੁੱਖ ਮਹਿਮਾਨ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਿੱਖਣ ਦੀ ਰੁਚੀ ਇਨਸਾਨ ਦੇ ਅੰਦਰ ਬਚਪਨ ਤੋਂ ਹੀ ਹੁੰਦੀ ਹੈ ਪਰ ਇਹਨਾਂ ਕੈਂਪਾਂ ਦੁਆਰਾ ਸਿਖਲਾਈ ਪ੍ਰਾਪਤ ਕਰਕੇ ਉਹਨਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਉਹਨਾਂ ਦੇ ਕੈਂਪ ਦੌਰਾਨ ਸਿੱਖੀਆਂਂ ਗੱਲਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਅਪਨਾਉਣ ਲਈ ਕਿਹਾ | ਸਕੂਲ ਦੇ ਡਾਇਰੈਕਟਰ ਸ੍ਰੀ ਪਰਮਜੀਤ ਕੌਰ ਜੀ ਨੇ ਸਾਰੇ ਵਲੰਟੀਅਰਜ਼ ਨੂੰ ਅਸ਼ੀਰਵਾਦ ਦਿੱਤਾ ਅਤੇ ਭਵਿੱਖ ਵਿੱਚ ਅੱਗੋਂ ਵੀ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ| ਉਹਨਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਟੋਕਨ ਆਫ਼ ਗਰੈਟੀਟਿਊਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸ਼ਾਂਤੀ ਪਾਠ ਤੇ ਰਾਸ਼ਟਰੀ ਗਾਣ ਨਾਲ ਸਮਾਰੋਹ ਦੀ ਸਮਾਪਤੀ ਹੋਈ | ਇਸ ਤਰ੍ਹਾਂ ਇਹ ਕੈਂਪ ਪਰਮਾਤਮਾ ਦੀ ਕਿਰਪਾ, ਪ੍ਰਬੰਧਕ ਕਮੇਟੀ , ਮੁੱਖ ਅਧਿਆਪਕਾ ਸ੍ਰੀਮਤੀ ਸ਼ੁੱਭ ਲਤਾ ਵੈਦ ਜੀ ,ਕੈਂਪ ਦੀ ਇੰਚਾਰਜ ਸ੍ਰੀਮਤੀ ਸਨਪ੍ਰੀਤ ਕੌਰ ਅਤੇ ਹੋਰ ਸਹਾਇਕ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚੜਿਆ।