ਮਹਾਨ ਸ਼ਹੀਦਾਂ ਦੀਆਂ ਲਾਸਾਨੀ ਯਾਦਾਂ ਨੂੰ ਮਨਾਉਣ ਨਾਲ ਨਵੀਂ ਪੀੜ੍ਹੀ ਨੂੰ ਸੁਚੱਜੀ ਸੇਧ ਮਿਲਦੀ ਹੈ -ਸਲੂਜਾ.

 

 ਲੁਧਿਆਣਾ 27 ਦਸੰਬਰ (ਵਾਸੂ ਜੇਤਲੀ ) : ਅਪਣੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਯਾਦਾਂ ਮਨਾਉਣ ਨਾਲ ਨਵੀਂ ਪੀੜ੍ਹੀ ਨੂੰ ਸੁਚੱਜੀ ਸੇਧ ਮਿਲਦੀ ਹੈ ਤੇ ਆਉਣ ਵਾਲੀ ਪੀੜੀ ਅਪਣੇ ਸੁਨਹਿਰੇ ਇਤਿਹਾਸ ਤੋਂ ਜਾਣੂ ਹੁੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖੇ ਕੀਤਾ। ਸਲੂਜਾ ਨੇ ਦੱਸਿਆ ਮਾਤਾ ਗੁਜਰ ਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਸਮੂੰਹ ਸ਼ਹੀਦਾਂ ਦੀ ਯਾਦ ਵਿਚ ਗਿੱਲ ਰੋਡ ਮਾਰਕੀਟ ਵਿਖੇ ਦੁੱਧ ਤੇ ਬਿਸਕੁੱਟ ਦੇ ਲੰਗਰ ਲਗਾਏ ਗਏ। ਇਸ ਸਮੇ ਸ਼ਿਵ ਸੈਨਾ ਦੇ ਪ੍ਰਮੁੱਖ ਸੰਜੀਵ ਦੇਮ ਨੇ ਅਪਣਾ ਵਿਸ਼ੇਸ਼ ਯੋਗਦਾਨ ਪਾਇਆ।ਇਸ ਸਮੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਬੌਬੀ,ਸੁਰਜੀਤ ਸਿੰਘ ਮਠਾਰੂ, ਦਮਨਦੀਪ ਸਿੰਘ ਸਲੂਜਾ,ਪ੍ਰਿਤਪਾਲ ਸਿੰਘ ਡੰਗ, ਹਰਮੇਸ਼ ਕੁਮਾਰ ਮੇਸ਼ੀ, ਤਰਲੋਚਨ ਸਿੰਘ ਸਹਾਰਾ, ਰਜੀਵ ਬਾਂਸਲ, ਐਡਵੋਕੇਟ ਹਰਕਮਲ ਸਿੰਘ, ਐਡਵੋਕਟ ਗੁਰਜੋਤ ਸਿੰਘ, ਗੁਰਮੀਤ ਸਿੰਘ ਤੇ ਰਾਜ ਅੱਗਰਵਾਲ ਆਦਿ ਹਜਾਰ ਸਨ।