ਧੀਆਂ ਦੇ 30ਵੇਂ ਲੋਹੜੀ ਮੇਲੇ 'ਤੇ 10 ਜਨਵਰੀ ਨੂੰ ਮੰਚ ਵੱਲੋਂ ਨਾਨੀਆਂ ਦਾਦੀਆਂ ਦਾ ਕਰਾਂਗੇ ਵਿਸ਼ੇਸ਼ ਸਨਮਾਨ- ਬਾਵਾ, ਝਾਂਡੇ.
ਮੇਲੇ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਕੀਤਾ ਗਠਨ- ਗੁਰਨਾਮ ਸਿੰਘ ਕਲੇਰ ਮੰਚ ਦੇ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਜਨਰਲ ਸਕੱਤਰ ਨਿਯੁਕਤ ਕੀਤੇ
ਲੁਧਿਆਣਾ, 29 ਦਸੰਬਰ (ਤਮੰਨਾ ਬੇਦੀ) - ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਇੰਦਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਹੋਈ ਜਿਸ ਦਾ ਸਮੁੱਚਾ ਪ੍ਰਬੰਧ ਜਨਰਲ ਸਕੱਤਰ ਮੰਚ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਅਤੇ ਮਾਸਟਰ ਹਰੀਦੇਵ ਬਾਵਾ ਵੱਲੋਂ ਕੀਤਾ ਗਿਆ। ਇਸ ਸਮੇਂ ਗੁਰਨਾਮ ਸਿੰਘ ਕਲੇਰ ਨੂੰ ਮੰਚ ਦਾ ਪੰਜਾਬ ਦਾ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਅਤੇ ਰਾਣਾ ਝਾਂਡੇ ਨੇ ਕਿਹਾ ਕਿ ਇਸ ਵਾਰ 30ਵੇਂ ਧੀਆਂ ਦੇ ਲੋਹੜੀ ਮੇਲੇ 'ਤੇ ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕਰਾਂਗੇ। ਉਹਨਾਂ ਦੱਸਿਆ ਕਿ ਮੇਲੇ ਵਿੱਚ 125 ਨੰਨ੍ਹੀਆਂ ਬੱਚੀਆਂ ਜਿਨਾਂ ਦਾ ਜਨਮ 2025 ਵਿੱਚ ਹੋਇਆ ਉਹਨਾਂ ਦੀ ਚੋਣ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਇੰਦਰਜੀਤ ਕੌਰ ਮਹਿਲਾ ਵਿੰਗ ਪ੍ਰਧਾਨ ਦੇ ਨਾਲ ਜਨਰਲ ਸੈਕਟਰੀ ਜਗਜੀਵਨ ਸਿੰਘ ਗਰੀਬ ਰਕਬਾ, ਸੁਖਵਿੰਦਰ ਸਿੰਘ ਜਗਦੇਵ, ਵਰਿੰਦਰ ਭੱਲਾ ਅਤੇ ਮਨਜੀਤ ਕੌਰ ਸਰੋਏ ਲਗਾਏ ਗਏ ਹਨ ਜਦਕਿ ਸਵਾਗਤੀ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਰਾਣਾ ਝਾਂਡੇ ਹੋਣਗੇ। ਉਹਨਾਂ ਨਾਲ ਰੇਸ਼ਮ ਸਿੰਘ ਸੱਗੂ, ਯਸ਼ਪਾਲ ਸ਼ਰਮਾ, ਮਾਸਟਰ ਹਰੀ ਦੇਵ ਬਾਵਾ, ਗੁਰਨਾਮ ਸਿੰਘ ਕਲੇਰ, ਰਤਨੇਸ਼ ਕੁਮਾਰ, ਸਰਬਜੀਤ ਮੰਨੂ ਹੋਣਗੇ। ਇਸ ਸਮੇਂ ਚਾਰ ਬੇਟੀਆਂ ਨੂੰ ਵਿਸ਼ੇਸ਼ ਤੌਰ 'ਤੇ ਗਾਗਰਾਂ ਭੇਂਟ ਕੀਤੀਆਂ ਗਈਆਂ ਜਿਨਾਂ ਵਿੱਚ ਮੰਨਤ ਉਬਰਾਏ, ਕਿਰਨ ਸੱਗੂ, ਸ਼ਾਲੀਨੀ, ਗੌਰਵੀ ਸਰੋਏ ਸ਼ਾਮਿਲ ਸਨ।
ਇਸ ਸਮੇਂ ਮੰਚ ਦੇ ਅਹੁਦੇਦਾਰ ਸਰਬਜੀਤ ਵਰਮਾ, ਮਨਜੀਤ ਕੌਰ, ਸੁਰਜੀਤ ਸਿੰਘ, ਅਵਤਾਰ ਸਿੰਘ ਚਾਨੇ, ਜਸ਼ਨਪ੍ਰੀਤ ਸਿੰਘ, ਗਗਨਦੀਪ ਕੌਰ, ਸੁਖਵਿੰਦਰ ਕੌਰ, ਸਵਰਨ ਕੌਰ ਸੱਗੂ, ਸਤਿੰਦਰ ਕੌਰ ਮੋਨੂ ਰੂਪਾਲ, ਰਾਜੇਸ਼ ਕੁਮਾਰ, ਖੁਸ਼ਦੀਪ ਕੌਰ ਗਰੇਵਾਲ, ਰਾਜਵਿੰਦਰ ਕੌਰ, ਦਿਲਜੀਤ ਸਿੰਘ, ਸੁੱਖਾ ਭੰਵਰਾ, ਰੇਨੂ ਨਾਰੰਗ, ਆਰਟਿਸਟ ਮਲਕੀਤ ਮੰਗਾ, ਪਾਲਰਦੀਪ ਸਿੰਘ ਰਿਐਤ, ਸੋਨੀਆ ਅਲੱਗ, ਹਰਜਿੰਦਰ ਕੌਰ, ਨੀਲਮ ਰਾਣੀ, ਜਸਪਾਲ ਸਿੰਘ, ਮਨਜੀਤ ਰਾਜੂ, ਪਾਲੀ ਦਮਦਮ, ਮਮਤਾ ਰਾਣੀ, ਮਨੋਜ ਵਾਲੀਆ, ਰਾਜ ਕੁਮਾਰ ਆਦਿ ਹਾਜ਼ਰ ਸਨ।
