ਮਾਨਵਤਾ ਦੀ ਭਲਾਈ ਲਈ ਕੱਢੀ ਜਾ ਰਹੀ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦੀ ਆਰੰਭਤਾ 1 ਜਨਵਰੀ ਤੋਂ ਹੋਵੇਗੀ : ਵਿਜੈ ਦਾਨਵ.
ਮਾਨਵਤਾ ਨੂੰ ਪਿਆਰ ਕਰਨ ਵਾਲਾ ਹਰੇਕ ਇਨਸਾਨ ਯਾਤਰਾ ’ਚ ਕਰੇ ਸਹਿਯੋਗ : ਰਾਮ ਸਿੰਘ ਰਾਣਾ
ਲੁਧਿਆਣਾ (ਵਾਸੂ ਜੇਤਲੀ) - ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਸਥਾਨਕ ਲੁਧਿਆਣਾ ਕਲੱਬ ਵਿਖੇ ਕੀਤਾ ਗਿਆ। ਇਸ ਮੌਕੇ ਰਾਮ ਸਿੰਘ ਰਾਣਾ ਗੋਡਲਨ ਹੱਟਵਾਲਿਆਂ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੈ ਦਾਨਵ ਨੇ ਦੱਸਿਆ ਕਿ ਸ੍ਰੀ ਰਾਮ ਸਿੰਘ ਰਾਣਾ ਜੀ ਨੂੰ ਸਾਰੀਆਂ ਦੁਨੀਆਂ ਹੀ ਚੰਗੀ ਤਰ੍ਹਾਂ ਜਾਣਦੀ ਹੈ ਕਿਉਂਕਿ ਕਿਸਾਨ ਅੰਦੋਲਨ ਸਮੇਂ ਉਨ੍ਹਾਂ ਵਲੋਂ ਕੀਤੀ ਗਈ ਮਾਨਵਤਾ ਦੀ ਸੇਵਾ ਬਹੁਤ ਹੀ ਅਨਮੋਲ ਸੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਵੀ ਇਸ ਸੇਵਾ ਹੀ ਉਨ੍ਹਾਂ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ ਸੀ ਤੇ ਇਸ ਸੇਵਾ ਨੂੰ ਹੀ ਅੱਗੇ ਵਧਾਉਂਦੇ ਹੋਏ ਸ੍ਰੀ ਰਾਮ ਸਿੰਘ ਰਾਣਾ ਜੀ ਵਲੋਂ ਸਾਰਿਆਂ ਧਰਮਾਂ ਤੇ ਧਰਮ ਗ੍ਰੰਥਾਂ ਦੇ ਸਨਮਾਨ ਵਜੋਂ ਸਰਵ ਧਰਮ ਗ੍ਰੰਥ ਸਨਮਾਨ ਯਾਤਰਾ ਦਾ ਆਯੋਜਨ 1 ਜਨਵਰੀ 2026 ਨੂੰ ਸਥਾਨਕ ਸਮਾਣਾ ਟਾਵਰ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਭਾਵਾਧਸ ਇਕ ਧਾਰਮਿਕ ਸੰਗਠਨ ਅਤੇ ਰਾਣਾ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਕਾਰਜ ਲਈ ਅਸੀਂ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹਾਂ। ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਗੁਰਜੀਤ ਸਿੰਘ ਖਾਲਸਾ ਵਲੋਂ ਸਮੂਹ ਧਰਮਾਂ ਦੇ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਕੀਤਾ ਜਾ ਰਿਹਾ ਸੰਘਰਸ਼ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਕਿਉਂਕਿ ਉਨ੍ਹਾਂ ਦੇ ਸੰਘਰਸ਼ ਦਾ ਇਕੋ ਇਕ ਉਦੇਸ਼ ਹੈ ਕਿ ਸਾਡੀ ਪੰਜਾਬ ਦੀ ਧਰਤੀ ਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋ ਸਕੇ ਤੇ ਕਿਸੇ ਵੀ ਧਰਮ ਜਾਂ ਧਾਰਮਿਕ ਗ੍ਰੰਥ ਦਾ ਅਪਮਾਨ ਨਾ ਹੋ ਸਕੇ ਅਤੇ ਇਸ ਲਈ ਮੈਂ ਭਾਵਾਧਸ ਦੇ ਸਮੂਹ ਆਗੂਆਂ ਨੂੰ ਅਪੀਲ ਵੀ ਕਰਦਾਂ ਹੈ ਉਹ ਸਰਵ ਧਰਮ ਯਾਤਰਾ ਦਾ ਜਿਥੇ ਭਰਵਾ ਸੁਆਗਤ ਕਰਨ ਉਥੇ ਹੀ ਇਸ ਮਹਾਨ ਕਾਰਜ ਲਈ ਰਾਣਾ ਜੀ ਨੂੰ ਪੂਰਨ ਸਹਿਯੋਗ ਵੀ ਦੇਣ। ਇਸ ਮੌਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ 30 ਦਸੰਬਰ ਨੂੰ ਸਮਾਣਾ ਟਾਵਰ ਗਰਾਉਂਡ ਵਿਖੇ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਜਨਵਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਇਹ ਯਾਤਰਾ ਆਰੰਭ ਹੋਵੇਗੀ ਜੋ ਇਕ ਪੈਦਲ ਮਾਰਚ ਦੇ ਰੂਪ ਵਿਚ ਕੱਢੇਗੀ ਜਾਵੇਗੀ ਜੋ 1 ਜਨਵਰੀ ਤੇ ਸ਼ਾਮ ਨੂੰ ਇਸਦਾ ਠਹਿਰਾਓ ਪੜਾਅ ਇਸ਼ਹਾਰਸਰ ਸਾਹਿਬ ਢੈਂਠਲ, 2 ਜਨਵਰੀ ਨੂੰ ਦੂਖ ਨਿਵਾਰਨ ਸਾਹਿਬ ਪਟਿਆਲਾ, 3 ਨੂੰ ਤੋਖਾ ਸਾਹਿਬ ਫੱਗਣ ਮਾਜਰਾ, 4 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ, 5 ਨੂੰ ਗੁਪਸਰ ਸਾਹਿਬ ਮੰਡੀ ਗੋਬਿੰਦਗੜ੍ਹ, 6 ਨੂੰ ਮੰਜੀ ਸਾਹਿਬ ਕੋਟਾ ਲੁਧਿਆਣਾ, 7 ਨੂੰ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ, 8 ਨੂੰ ਮੀਰੀ ਪੀਪੀ ਦੇ ਮਾਲਿਕ ਲਾਡੋਵਾਲ, 9 ਨੂੰ ਬਾਬਾ ਸਰਮੁੱਖ ਦੇਵ ਗੋਰਾਇਆ, 10 ਨੂੰ ਟਿੱਬਾ ਸਾਹਿਬ ਫਗਵਾੜਾ, 11 ਨੂੰ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਜਲੰਧਰ, 12 ਨੂੰ ਥੰਮ ਸਾਹਿਬ ਕਰਤਾਰਪੁਰ, 13 ਨੂੰ ਅਮਾਨਤਸਰ ਸਾਹਿਬ ਬਿਆਸ, 14 ਨੂੰ ਫ਼ਲਾਹ ਸਾਹਿਬ ਮੱਲੀਆ, 15 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ ਅਤੇ ਉਹ ਸਮੂਹ ਮਾਨਵਤਾ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਇਸ ਯਾਤਰਾ ਵਿਚ ਸ਼ਾਮਿਲ ਹੋਣ ਦੀ ਦਿਲ ਦੀ ਅਪੀਲ ਕਰਦੇ ਹਨ। ਇਸ ਮੌਕੇ ਹਰੀਸ਼ ਪੁਰੀ, ਅਕਸ਼ੇ ਰਾਜ, ਸ਼ਾਮ ਬੋਹਤ, ਅਸ਼ਵਨੀ ਭੀਲ ਜਤਿੰਦਰ ਘਾਵਰੀ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ, ਪੱਪੂ ਮਚਲ, ਸੁਰੇਸ਼ ਸ਼ੈਲੀ, ਕਨੌਜ ਦਾਨਵ, ਸੁਮਿਤ ਮਚਲ, ਸੋਨੀ ਦਿਸ਼ਾਵਰ, ਵਿੱਕੀ ਬਿਰਲਾ, ਸਨੀ ਬਿੱਲਾ, ਰਾਜੇਸ਼ ਮੂੰਗ, ਅਤੁਲ ਗਿੱਲ, ਸਨੀ ਬਿੱਲਾ, ਆਦਿ ਹਾਜਰ ਸਨ।
