ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਪਹਿਰਾ ਦੇਣ ਦੀ ਲੋੜ : ਮਨੀ ਲੁਧਿਆਣਾ.
ਸ਼ੇਰਪੁਰ ਵਿਖੇ ਮਨੀ ਲੁਧਿਆਣਾ ਨੇ ਲਗਾਇਆ ਲੰਗਰ
ਲੁਧਿਆਣਾ 4 ਜਨਵਰੀ (ਸਰਬਜੀਤ): ਸ਼ੇਰਪੁਰ ਟੈਂਪੂ ਯੂਨੀਅਨ ਦੇ ਪ੍ਰਧਾਨ ਮਨੀ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਦੀ ਖੁਸ਼ੀ ਵਿੱਚ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦਾ ਵਿਸ਼ਾਲ ਸਤਿਸੰਗ ਸਮਾਗਮ ਸ਼ੇਰਪੁਰ ਚੌਂਕ ਵਿਖੇ ਕਰਵਾਇਆ ਗਿਆ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਰੇਸ਼ ਧੀਂਗਾਨ ਕੌਮੀ ਜਰਨਲ ਸਕੱਤਰ ਭਾਰਤੀਯ ਵਾਲਮੀਕਿ ਸਮਾਜ, ਜਰਨਲ ਸਕੱਤਰ ਰਵੀ ਬਾਲੀ, ਧਰਮ ਪ੍ਰਚਾਰਕ ਧਰਮਵੀਰ ਅਨਾਰਿਆ, ਜੋਨੀ ਲੁਧਿਆਣਾ ਸ਼ਾਮਿਲ ਹੋਏ।
ਇਸ ਮੌਕੇ ਨਰੇਸ਼ ਧੀਂਗਾਨ ਕੌਮੀ ਜਰਨਲ ਸਕੱਤਰ ਭਾਰਤੀਯ ਵਾਲਮੀਕਿ ਸਮਾਜ ਨੇ ਭਗਵਾਨ ਵਾਲਮੀਕਿ ਜੀ ਨੂੰ ਫੁੱਲ ਅਰਪਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਰਮਾਇਣ ਦੀ ਰਚਨਾ ਨਾ ਕਰਦੇ ਤਾਂ ਲੋਕਾਂ ਨੂੰ ਸ਼੍ਰੀ ਰਾਮ ਚੰਦਰ ਜੀ ਬਾਰੇ ਪਤਾ ਨਹੀਂ ਸੀ ਲੱਗਣਾ ਤੇ ਨਾ ਹੀ ਨੌ ਨਰਾਤਿਆ ਤੇ ਦੀਵਾਲੀ ਦਾ ਤਿਉਹਾਰ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਣਾ।
ਭਗਵਾਨ ਵਾਲਮੀਕਿ ਜੀ ਨੂੰ ਫੁੱਲ ਅਰਪਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਨੀ ਲੁਧਿਆਣਾ ਤੇ ਜੋਨੀ ਲੁਧਿਆਣਾ ਨੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਬਾਰੇ ਦੱਸਿਆ ਕਿਹਾ ਕਿ ਆਪਣੀ ਅਮਰ ਰਚਨਾ, ਰਾਮਾਇਣ ਰਾਹੀਂ, ਭਗਵਾਨ ਵਾਲਮੀਕਿ ਨੇ ਇਹ ਸੰਦੇਸ਼ ਦਿੱਤਾ ਕਿ ਸਮਾਜ ਦੀ ਅਸਲ ਤਾਕਤ ਦਇਆ, ਸਮਾਨਤਾ ਅਤੇ ਕਿਰਤ ਦੇ ਮਾਣ ਵਿੱਚ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਦੀਆਂ ਸਿੱਖਿਆਵਾਂ ਦਾ ਇੱਕ ਆਧੁਨਿਕ ਰੂਪ ਹੈ, ਜਿੱਥੇ ਸਮਾਜ ਦਾ ਹਰ ਵਰਗ ਅਤੇ ਹਰ ਵਿਅਕਤੀ ਬਰਾਬਰ ਮੌਕੇ ਅਤੇ ਸਤਿਕਾਰ ਦਾ ਹੱਕਦਾਰ ਹੈ। ਜਿਸ ਤੇ ਅੱਜ ਚੱਲਣ ਦੀ ਲੋੜ ਹੈ।ਸਮਾਗਮ ਦੌਰਾਨ ਰਾਜਨ ਗਿੱਲ, ਵਰਿੰਦਰ ਵੰਸ, ਜੱਗੀ ਗਿੱਲ, ਯਸ ਭੱਟੀ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਸਾਬਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ, ਟ੍ਰੈਫ਼ਿਕ ਜੋਨ ਇੰਚਾਰਜ ਪਰਮਿੰਦਰ ਸਿੰਘ ਤੇ ਏਐੱਸਆਈ ਜੰਗ ਬਹਾਦਰ ਸਿੰਘ, ਲਛਮਣ ਪ੍ਰਧਾਨ ,ਬੱਬੂ , ਵਰੁਣ, ਰਾਹੁਲ ਲੁਧਿਆਣਾ, ਸਾਹਿਲ, ਅਮਨ ਗਹਿਲੋਤ, ਰਵੀ ਬਿਡਲਾਨ, ਅਜੇ ਮਚਲ, ਅਮਰਜੀਤ ਗਹਿਲੋਤ, ਰੋਤਾਸ ਗਹਿਲੋਤ ਸਮੇਤ ਕਈ ਪਤਵੰਤੇ ਮੌਜੂਦ ਸਨ।
