ਪੀ ਐਸ ਪੀ ਸੀ ਐਲ ਡਵੀਜਨ ਲਲਤੋਂ ਕਲਾਂ ਤੋਂ ਗੁਰਪ੍ਰੀਤ ਸਿੰਘ ਅਕਾਊਂਟੈਂਟ ਦੀ ਬਿਨਾਂ ਕਾਰਨ ਕੀਤੀ ਬਦਲੀ ਰੱਦ ਕਰਵਾਉਣ ਲਈ ਰੋਸ ਰੈਲੀ ਕੀਤੀ.
ਲਲਤੋਂ ਕਲਾਂ ਡਵੀਜਨ ਵਿਖੇਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ,ਟੈਕਨੀਕਲ ਸਰਵਿਸ ਯੂਨੀਅਨ ਭੰਗਲ,ਟੈਕਨੀਕਲ ਸਰਵਿਸ ਯੂਨੀਅਨ , ਪਾਵਰਕਾਮ ਪੈਨਸ਼ਨਰ ਯੂਨੀਅਨ ਏਟਕ,ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਮੰਡਲ ਅਕਾਊਂਟੈਂਟ ਗੁਰਪ੍ਰੀਤ ਸਿੰਘ ਦੀ ਨਜਾਇਜ ਕੀਤੀ ਬਦਲੀ ਰੱਦ ਕਰਵਾਉਣ ਲਈ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਬੁਲਾਰਿਆ ਵੱਲੋਂ ਬਿਨਾਂ ਕਾਰਨ ਕੀਤੀ ਬਦਲੀ ਰੱਦ ਕਰਨ ਦੀ ਮੰਗ ਕੀਤੀ ਏਸ ਸਮੇਂ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੁਲਾਜਮ ਸ਼ਾਮਲ ਹੋਏ ਮੁਲਾਜਮਾਂ ਵਿੱਚ ਬਦਲੀ ਵਿਰੁੱਧ ਸਖਤ ਰੋਸ ਸੀ ਜਿਸ ਵਿੱਚ ਜਥੇਬੰਦੀਆ ਦੇ ਆਗੂ ਸਹਿਬਾਨ ਚਮਕੌਰ ਸਿੰਘ
ਜਗਤਾਰ ਸਿੰਘ ਜਮੀਰ ਹੁਸੈਨ ਟੀ ਐਸ ਯੂ ਆਗੂ ਫੈਡਰੇਸ਼ਨ ਏਟਕ ਵੱਲੋਂ ਪ੍ਰਗਟ ਸਿੰਘ ਜਸਵਿੰਦਰ ਸਿੰਘ ਕਰਨੈਲ ਸਿੰਘ ਜੁਗਿੰਦਰ ਸਿੰਘ ਪੈਨਸ਼ਨਰ ਯੂਨੀਅਨ ਵੱਲੋਂ ਸਰਕਲ ਆਗੂ ਮਨਜੀਤ,ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਇੰਦਰਪਾਲ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਦਲਜੀਤ ਸਿੰਘ ਸਮੇਤ ਆਗੂ ਸਹਿਬਾਨ ਵੱਲੋਂ ਸੰਬੋਧਨ ਕਰਦਿਆ ਬਦਲੀ ਰੱਦ ਕਰਨ ਦੀ ਮੰਗ ਕੀਤੀ ਅਤੇ 6/1/25 ਨੂੰ ਸਬ ਡਵੀਜਨ ਨਾਰੰਗਵਾਲ,ਪਖੋਵਾਲ,ਸਰੀਂਹ ਅਤੇ ਲਲਤੋਂ ਕਲਾਂ ਵਿਖੇ ਰੋਸ ਰੈਲੀਆ ਕਰਨ ਦਾ ਫੈਸਲਾ ਕੀਤਾ ਗਿਆ ਅੱਗੇ ਸੰਘਰਸ਼ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਜਿਸ ਸਬੰਧੀ ਅਗਲੇ ਸੰਘਰਸ਼ ਸਬੰਧੀ 7 ਜਨਵਰੀ ਨੂੰ ਲਲਤੋਂ ਕਲਾਂ ਡਵੀਜਨ ਵਿਖੇ ਸਮੂਹ ਜਥੇਬੰਦੀਆ ਦੀ ਸਾਂਝੀ ਮੀਟਿੰਗ ਰੱਖੀ ਗਈ ਹੈ ਅਗਲੇ ਤਿੱਖੇ ਸੰਘਰਸ਼ ਲਈ ਸਾਥੀਆ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ ਗਈ।
