ਜਨਕਪੁਰੀ 'ਚ ਚੋਰਾਂ ਨੇ ਬਣਾਇਆ ਪੱਤਰਕਰ ਦੇ ਘਰ ਨੂੰ ਨਿਸ਼ਾਨਾ, ਘਰੇਲੂ ਸਮਾਨ ਚੋਰੀ.

 

ਲੁਧਿਆਣਾ, 5 ਜਨਵਰੀ :  ਜਨਕਪੁਰੀ 'ਚ ਦਿਨ ਦਿਹਾੜੇ ਬੇਖੌਫ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰ ਜਨਕਪੁਰੀ ਦੀ ਗਲੀ ਨੰਬਰ 15 ਵਿੱਚ ਬੇਖੌਫ ਦਿਨ ਦਿਹਾੜੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ। ਇਲਾਕੇ ਦੇ ਲੋਕਾਂ ਵਲੋਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦੀ ਜਾਣਕਾਰੀ ਜਨਕਪੁਰੀ ਚੌਂਕੀ ਦੀ ਪੁਲੀਸ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਜਨਕਪੁਰੀ ਦੀ ਗਲੀ ਨੰਬਰ 15 ਵਿੱਚ ਰਹਿੰਦੇ ਪੰਜਾਬੀ ਅਖਬਾਰ ਦੇ ਪੱਤਰਕਾਰ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾਂ ਬਣਾਉਂਦੇ ਹੋਏ ਉਸ ਦੇ ਘਰ ਦੀ ਰਸੋਈ ਦਾ ਤਾਲਾ ਤੋੜ ਕੇ ਗੈਸ ਸਿਲੰਡਰ, ਪਿੱਤਲ ਦੇ ਭਾਂਡੇ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਮੁਨੀਸ਼ ਤਾਇਲ ਨੇ ਦੱਸਿਆ ਕਿ ਉਸਦੀ ਪਤਨੀ ਦੁਪਹਿਰ ਨੂੰ ਕਰੀਬ ਚਾਰ ਵਜੇ ਸਬਜ਼ੀ ਲੈਣ ਲਈ ਬਾਜ਼ਾਰ ਗਈ। ਜਦੋਂ ਉਹ ਵਾਪਸ ਘਰ ਪਹੁੰਚੀ ਤਾਂ  ਚੋਰਾਂ ਨੇ ਘਰ ਦੀ ਰਸੋਈ ਦਾ ਤਾਲਾ ਤੋੜ ਕੇ ਗੈਸ ਸਿਲੰਡਰ ਅਤੇ ਉਸ ਦੇ ਘਰ ਦੀ ਰਸੋਈ ਦਾ ਤਾਲਾ ਤੋੜ ਕੇ ਗੈਸ ਸਿਲੰਡਰ, ਪਿੱਤਲ ਦੀਆਂ ਪਰਾਤਾਂ ਅਤੇ ਕੜਾਹੀਆਂ ਤੋਂ ਇਲਾਵਾ ਹੋਰ ਪਿੱਤਲ ਦੇ ਭਾਂਡੇ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬੰਧ ਵਿੱਚ ਚੌਂਕੀ ਜਨਕਪੁਰੀ ਦੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲੀਸ ਨੇ ਸ਼ਿਕਾਇਤ ਦਰਜ ਕਰਕੇ  ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸੀਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਚੋਰ ਇਲੈਕਟ੍ਰਿਕ ਰਿਕਸ਼ੇ ਵਿੱਚ ਆਏ ਤੇ ਘਰ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲੀਸ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।