ਮਾਲਵਾ ਸੱਭਿਆਚਾਰਕ ਮੰਚ ਵੱਲੋਂ 30ਵਾਂ ਧੀਆਂ ਦਾ ਲੋਹੜੀ ਮੇਲਾ.

ਮਾਲਵਾ ਸੱਭਿਆਚਾਰਕ ਮੰਚ ਵੱਲੋਂ ਪਰਿਵਾਰਿਕ ਸਾਂਝਾਂ ਦਾ ਸਾਰਥਕ ਸੁਨੇਹਾ ਦਿੰਦਾ 30ਵਾਂ ਧੀਆਂ ਦਾ ਲੋਹੜੀ ਮੇਲਾ ਕਰਵਾਇਆ ਗਿਆ 

ਪਦਮਸ਼੍ਰੀ ਨਿਰਮਲ ਰਿਸ਼ੀ ਨੇ ਕੀਤਾ ਮੇਲੇ ਦਾ ਉਦਘਾਟਨ

ਸ: ਰਣਜੋਧ ਸਿੰਘ, ਡਾ. ਨਿਰਮਲ ਜੌੜਾ, ਸਤਿਬੀਰ ਸਿੰਘ, ਰਚਨਾ ਸ਼ਰਮਾ, ਤਰਲੋਚਨ ਸਿੰਘ ਸਫ਼ਰੀ, ਦਰਸ਼ਨ ਲਾਲ ਬਵੇਜਾ, ਮੁਸਕਾਨ ਸ਼ਰਮਾ ਯਾਦਵ, ਮੁਸਕਾਨ ਸ਼ਰਮਾ, ਰਮਨਦੀਪ ਕੌਰ, ਰਮਨਜੀਤ ਸਿੰਘ ਢਿੱਲੋਂ, ਮਾਸਟਰ ਸ਼੍ਰਵਣ ਸਿੰਘ ਦਾ ਗੋਲਡ ਮੈਡਲ, ਮੋਮੈਂਟੋ ਅਤੇ ਲੋਈ ਦੇ ਕੇ ਕੀਤਾ ਸਨਮਾਨ

ਲੁਧਿਆਣਾ (ਵਾਸੂ ਜੇਤਲੀ  ) - ਮਾਲਵਾ ਸੱਭਿਆਚਾਰਕ ਮੰਚ ਵੱਲੋਂ 30ਵਾਂ ਧੀਆਂ ਦਾ ਲੋਹੜੀ ਮੇਲਾ ਸਥਾਨਕ ਗੁਰੂ ਨਾਨਕ ਦੇਵ ਭਵਨ ਦੇ ਆਡੀਟੋਰੀਅਮ ਵਿੱਚ ਪੂਰੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮਹਿਲਾ ਵਿੰਗ ਦੀ ਚੇਅਰਪਰਸਨ ਸਿੰਮੀ ਕਵਾਤੜਾ, ਪ੍ਰਧਾਨ ਇੰਦਰਜੀਤ ਕੌਰ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਰਵਿੰਦਰ ਸਿਆਣ, ਰੇਸ਼ਮ ਸਿੰਘ ਸੱਗੂ, ਅਮਰਿੰਦਰ ਸਿੰਘ ਜੱਸੋਵਾਲ ਅਤੇ ਹੋਰ ਅਹੁਦੇਦਾਰ  ਮੁੱਖ ਮਹਿਮਾਨ ਪਦਮਸ਼੍ਰੀ ਨਿਰਮਲ ਰਿਸ਼ੀ ਅਤੇ ਸਨਮਾਨਿਤ ਸ਼ਖਸੀਅਤਾਂ ਨੂੰ ਬੈਂਡ ਵਾਜੇ ਅਤੇ ਢੋਲ ਦੀ ਥਾਪ ਨਾਲ ਸਟੇਜ 'ਤੇ ਲੈ ਕੇ ਪਹੁੰਚੇ। ਧੀਆਂ ਦਾ ਲੋਹੜੀ ਮੇਲਾ ਇਸ ਵਾਰ ਬਾਲੀਵੁੱਡ ਦੇ ਹੀ-ਮੈਨ ਸ੍ਰੀ ਧਰਮਿੰਦਰ, ਸੰਗੀਤ ਸਮਰਾਟ ਸ਼੍ਰੀ ਚਰਨਜੀਤ ਆਹੂਜਾ, ਕਾਮੇਡੀ ਕਿੰਗ ਸ਼੍ਰੀ ਜਸਵਿੰਦਰ ਭੱਲਾ, ਐਕਟਰ ਤੇ ਸਿੰਗਰ ਸ਼੍ਰੀ ਰਾਜਵੀਰ ਜਵੰਦਾ ਅਤੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਤੇ ਕਵੀ ਸ਼੍ਰੀ ਦੇਵ ਦੀ ਯਾਦ ਨੂੰ ਸਮਰਪਿਤ ਰਿਹਾ। ਮੇਲੇ ਦਾ ਉਦਘਾਟਨ ਸਿਨੇਮਾ ਅਤੇ ਰੰਗਮੰਚ ਦੀ ਸ਼ਾਨਾਂਮੱਤੀ ਸ਼ਖ਼ਸੀਅਤ ਪਦਮਸ਼੍ਰੀ ਨਿਰਮਲ ਰਿਸ਼ੀ ਨੇ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿਚ ਮੈਡਮ ਰਿਸ਼ੀ  ਮੇਲੇ ਵਿਚ ਵੱਡੀ ਗਿਣਤੀ ਵਿੱਚ 'ਚ ਪਹੁੰਚੇ ਉਨ੍ਹਾਂ ਪਰਿਵਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਘਰਾਂ ਵਿੱਚ ਸਾਲ 2025 ਦੌਰਾਨ ਨੰਨ੍ਹੀਆਂ ਬੱਚੀਆਂ ਦੀਆਂ ਕਿਲਕਾਰੀਆਂ ਗੂੰਜੀਆਂ। ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਜੋ ਉਹ ਭਵਿੱਖ ਵਿਚ ਇੱਕ ਬੇਹਤਰ ਸਮਾਜ ਦੀ ਸਿਰਜਣਾ ਵਿਚ ਆਪਣੀ ਭੂਮਿਕਾ ਬਾਖੂਬੀ ਨਿਭਾਅ ਸਕਣ। ਮੈਡਮ ਰਿਸ਼ੀ ਨੇ ਸਾਂਝੇ ਪਰਿਵਾਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਇੱਕਠੇ ਰਹਿਣ ਦੀ ਅਪੀਲ ਵੀ ਕੀਤੀ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦੀ ਸਲਾਹ ਦਿੱਤੀ ਤਾਂ ਕਿ ਸਾਡੀ ਇਹ ਜੈਨਰੇਸ਼ਨ ਬਹੁਤ ਅੱਛੀ ਹੋਵੇ।            
  ਵਿਧਾਇਕ ਕੁਲਵੰਤ ਸਿੰਘ ਸਿੰਘ ਸਿੱਧੂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕਾਂਗਰਸੀ ਆਗੂ ਪਵਨ ਦੀਵਾਨ, ਗੁਰਦੇਵ ਸਿੰਘ ਲਾਪਰਾਂ,ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਪ੍ਰਵੀਨ ਬਾਂਸਲ ਅਤੇ ਸਿਰਮੌਰ ਪੰਜਾਬੀ ਕਵੀ ਤੇ ਚਿੰਤਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਚੇਚੇ ਤੌਰ 'ਤੇ ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ 29 ਸਾਲਾਂ ਤੋਂ ਨਿਰੰਤਰ ਧੀਆਂ ਦੇ ਸਨਮਾਨ ਲਈ ਲੋਹੜੀ ਮੇਲਾ ਕਰਵਾਉਣ ਵਾਲੇ ਸ਼੍ਰੀ ਬਾਵਾ ਦੇ ਉੱਦਮ ਦੀ ਸ਼ਲਾਘਾ ਕੀਤੀ।  ਮੰਚ ਵੱਲੋਂ ਇਸ ਵਾਰ ਫੋਟੋਗ੍ਰਾਫੀ, ਲੇਖਨ ਅਤੇ ਉਦਯੋਗਿਕ ਖੇਤਰ ਦੀ ਪ੍ਰਸਿੱਧ ਸ਼ਖਸੀਅਤ ਸਰਦਾਰ ਰਣਜੋਧ ਸਿੰਘ, ਪੀ.ਏ. ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਿਰਮਲ ਜੌੜਾ, ਪੱਤਰਕਾਰੀ ਦੇ ਖੇਤਰ ਵਿਚ ਖਾਸ ਪਹਿਚਾਣ ਰੱਖਣ ਵਾਲੇ ਉੱਘੇ ਪੱਤਰਕਾਰ ਸਤਿਬੀਰ ਸਿੰਘ, ਮਹਿਲਾ ਉੱਦਮੀ ਸ਼੍ਰੀਮਤੀ ਮੁਸਕਾਨ ਸ਼ਰਮਾ, ਸ਼੍ਰੀਮਤੀ ਮੁਸਕਾਨ ਸ਼ਰਮਾ ਯਾਦਵ, ਉੱਘੀ ਸਮਾਜ ਸੇਵਿਕਾ ਮੈਡਮ ਰਚਨਾ ਸ਼ਰਮਾ, ਦਰਸ਼ਨ ਲਾਲ ਬਵੇਜਾ, ਤਰਲੋਚਨ ਸਿੰਘ ਸਫ਼ਰੀ, ਰਮਨਦੀਪ ਕੌਰ, ਰਮਨਜੀਤ ਸਿੰਘ ਢਿੱਲੋਂ ਅਤੇ ਭਾਰਤ ਦੀ ਰਾਸ਼ਟਰਪਤੀ ਤੋਂ ਸਨਮਾਨਿਤ ਮਾਸਟਰ ਸ਼੍ਰਵਨ ਸਿੰਘ ਦਾ ਵਿਸ਼ੇਸ਼ ਸਨਮਾਨ ਮੈਡਲ, ਮੋਮੈਂਟੋ ਅਤੇ ਪੈਂਤੀ ਅੱਖਰੀ ਲੋਈ ਨਾਲ ਕੀਤਾ ਗਿਆ। ਪਰਿਵਾਰਿਕ ਗੀਤ ਗਾਉਣ ਵਾਲੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਕੌਰ ਸਿੰਮੀ, ਦਲੇਰ ਸਿੰਘ ਦਲੇਰ, ਅਮਰਜੀਤ ਸਿੰਘ ਸ਼ੇਰਪੁਰੀ, ਸੁਰਿੰਦਰ ਭਲਵਾਨ, ਮਨੀ ਹਰਿਆਣਾ,  ਮਲਕੀਤ ਮੰਗਾ ਸਮੇਤ ਕਈ ਪੰਜਾਬੀ ਗਾਇਕਾਂ ਨੇ ਧੀਆਂ ਨੂੰ ਸਮਰਪਿਤ ਗੀਤਾਂ ਰਾਹੀਂ ਸਮਾਂ ਬੰਨ੍ਹਿਆਂ ਅਤੇ ਮੇਲੇ ਵਿਚ ਮੁਹੱਬਤਾਂ ਦੇ ਰੰਗ ਭਰੇ। ਜੀਤ ਫਾਊਂਡੇਸ਼ਨ ਦੇ ਬੱਚਿਆਂ ਦੇ ਭੰਗੜੇ ਨੇ ਮੇਲੇ ਵਿੱਚ ਰਿਵਾਇਤੀ ਰੰਗ ਭਰਿਆ ਜਦੋਂਕਿ ਨੇਤਰਹੀਣ ਬੱਚਿਆਂ ਨੇ ਧਾਰਮਿਕ ਗੀਤ ਪੇਸ਼ ਕਰਕੇ ਮੇਲੇ ਵਿੱਚ ਹਾਜ਼ਰੀ ਲੁਆਈ। ਮੰਚ ਵੱਲੋਂ ਸ਼ੋਸ਼ੋਲ ਮੀਡੀਆ 'ਤੇ ਸਮਾਜਿਕ ਸੁਨੇਹੇ ਦੇਣ ਵਾਲੀ ਦੇਵਗੁਨ ਫੈਮਿਲੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਰਮਿੰਦਰ ਸਿੰਘ ਆਈਏਐਸ, ਕਰਨਲ ਹਰਬੰਸ ਸਿੰਘ ਕਾਹਲੋਂ, ਚਰਨਜੀਤ ਸਿੰਘ ਵਿਸ਼ਵਕਰਮਾ, ਪਰਮਿੰਦਰ ਮਹਿਤਾ, ਅਸ਼ੋਕ ਥਾਪਰ, ਪ੍ਰੀਤਮ ਸਿੰਘ ਭਰੋਵਾਲ, ਬਲਵਿੰਦਰ ਕੌਰ ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਜਗਦੀਸ਼ ਜੈਨ, ਸਾਬਕਾ ਕੌਂਸਲਰ ਤੇ ਮਹਿਲਾ ਕਾਂਗਰਸ ਪ੍ਰਧਾਨ ਗੁਰਦੀਪ ਕੌਰ, ਕੰਵਲਜੀਤ ਸਿੰਘ ਸ਼ੰਕਰ,  ਰਿੰਕੂ ਬੈਰਾਗੀ ਕੁਰੂਕਸ਼ੇਤਰ, ਸਰਬਜੀਤ ਸਿੰਘ ਛਾਪਾ, ਅਤਰੇਨੂੰ ਨਾਰੰਗ ਪਟਿਆਲਾ ਆਦਿ ਵੀ ਹਾਜ਼ਰ ਸਨ।