'ਕਵਿਤਾ ਕਥਾ ਕਾਰਵਾਂ' ਵਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ ਭਲਕੇ .
ਲਲਿਤ ਬੇਰੀ
ਲੁਧਿਆਣਾ, 14 ਜੂਨ : ਸਾਹਿਤਕ ਸੰਸਥਾ ਕਵਿਤਾ ਕਥਾ ਕਾਰਵਾਂ ਵਲੋਂ ਡਾ. ਜਸ ਕੋਹਲੀ ਦੀਆਂ ਪੁਸਤਕਾਂ ਦਾ ਰਿਲੀਜ਼ ਸਮਾਰੋਹ ਅਤੇ ਵਿਅੰਗ ਕਵੀ ਦਰਬਾਰ 15 ਜੂਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਸ਼ਾਮ 5 ਵਜੇ ਹੌਵੇਗਾ। ਇਹ ਜਾਣਕਾਰੀ ਦਿੰਦਿਆਂ ਸੰਯੋਜਕ ਜਸਪ੍ਰੀਤ ਕੌਰ ਫ਼ਲਕ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਸਰਦਾਰ ਪੰਛੀ, ਕੁਲਦੀਪ ਸਿੰਘ ਬੇਦੀ, ਜਸਬੀਰ ਜੱਜ ਅਤੇ ਡਾ . ਜਗਤਾਰ ਧੀਮਾਨ ਕਰਨਗੇ।
