drone ਸਿਖਲਾਈ ਕੈਂਪ ਲਗਾਇਆ .
ਡਰੋਨ ਸਿਖਲਾਈ ਕੈਂਪ/CATC-58 ਸਮਾਪਤ ਹੋਇਆ
ਲੁਧਿਆਣਾ - 12 ਰੋਜ਼ਾ ਡਰੋਨ ਸਿਖਲਾਈ ਕੈਂਪ/CATC 58 ਅੱਜ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਸਮਾਪਤ ਹੋ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫਸਟ ਅਫਸਰ ਪਰਮਬੀਰ ਸਿੰਘ, ਏ.ਐਨ.ਓ.ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਪਿੰਡ, ਲੁਧਿਆਣਾ ਨੇ ਦੱਸਿਆ ਕਿ ਡਰੋਨ ਸਿਖਲਾਈ ਕੈਂਪ ਨੰਬਰ 4 ਪੰਜਾਬ ਏਅਰ ਸਕੁਐਡਰਨ ਐਨ.ਸੀ.ਸੀ.ਲੁਧਿਆਣਾ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਅਗਵਾਈ ਹੇਠ ਲਗਾਇਆ ਗਿਆ ਕਿਉਂਕਿ ਐਨ.ਸੀ.ਸੀ ਵੱਲੋਂ ਸਿਖਲਾਈ ਵਿੱਚ ਡਰੋਨ ਪ੍ਰੋਗਰਾਮ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਕੈਂਪ ਵਿੱਚ ਗਰੁੱਪ ਹੈੱਡਕੁਆਰਟਰ ਜਲੰਧਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਸ਼ਿਮਲਾ, ਰੋਹਤਕ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਇਨਫੈਂਟਰੀ, ਨੇਵਲ ਅਤੇ ਏਅਰ ਵਿੰਗਾਂ ਦੇ ਕੁੱਲ 170 SD/SW ਕੈਡਿਟਾਂ ਨੇ ਭਾਗ ਲਿਆ।ਕੈਂਪ ਦਾ ਸੰਚਾਲਨ ਕੈਂਪ ਕਮਾਂਡੈਂਟ ਗਰੁੱਪ ਕੈਪਟਨ ਬੀ.ਐਸ. ਗਿੱਲ ਨੇ ਕੀਤਾ।
ਕੈਂਪ ਬਾਰੇ ਬੋਲਦਿਆਂ ਗਰੁੱਪ ਕੈਪਟਨ ਬੀ.ਐਸ.ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਖਲਾਈ ਪ੍ਰੋਗਰਾਮ ਸੀ.ਜੀ.ਆਈ ਐਮ.ਐਸ ਚਾਹਲ ਦੀ ਅਗਵਾਈ ਹੇਠ ਏ.ਐਮ.ਆਈ ਪਰਵੀਨ ਰਾਠੀ, ਦਮਨ, ਗੌਰਵ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰਾਂ ਨਾਲ ਕਰਵਾਇਆ ਗਿਆ।
ਇਸ ਕੈਂਪ ਵਿੱਚ ਕੈਡਿਟਾਂ ਨੂੰ ਡਰੋਨਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਡਰੋਨ ਕਿਵੇਂ ਬਣਦੇ ਹਨ, ਉਨ੍ਹਾਂ ਦੇ ਪਿੱਛੇ ਕੀ ਤਕਨੀਕ ਹੈ, ਉਨ੍ਹਾਂ ਨੂੰ ਚਲਾਉਣ ਲਈ ਲੋੜੀਂਦੀ ਤਕਨੀਕੀ ਸਿਖਲਾਈ ਅਤੇ ਇਸ ਨੂੰ ਗੈਰ-ਫੌਜੀ ਉਦੇਸ਼ਾਂ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਇਸ ਨਾਲ ਕੈਡਿਟਾਂ ਦੀ ਆਧੁਨਿਕ ਵਿਗਿਆਨ ਵਿੱਚ ਤਕਨੀਕੀ ਤਰੱਕੀ ਨੂੰ ਸਮਝਣ ਅਤੇ ਲੀਡਰਸ਼ਿਪ ਦੇ ਹੁਨਰਾਂ ਨੂੰ ਵਿਕਸਤ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਇਆ।
ਯੂਨਿਟ ਦੀ ਤਰਫੋਂ ਵਾਰੰਟ ਅਫਸਰ ਅਜੈ ਕੁਮਾਰ, ਜੂਨੀਅਰ ਵਾਰੰਟ ਅਫਸਰ ਰਿਸ਼ਭ, ਕੋਸ਼ਿਕ, ਸਾਰਜੈਂਟ ਸ਼ੇਖ, ਰਾਜ ਕੁਮਾਰ,ਕਾਰਪੋਰਲ ਮੰਗਰ, ਹਰੀਸ਼ ਆਦਿ ਨੇ ਇਸ ਕੈਂਪ ਨੂੰ ਅਨੁਸ਼ਾਸਨ ਵਿੱਚ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ।
ਫੋਟੋ *(ਗਰੁੱਪ ਕੈਪਟਨ ਬੀ.ਐਸ. ਗਿੱਲ ਅਤੇ ਹੋਰਾਂ ਨਾਲ ਲੁਧਿਆਣਾ ਗਰੁੱਪ ਕੈਡੇਟਸ)
