ਮਾਘੀ ਦਾ ਦਿਹਾੜਾ ਮਨਾਇਆ .
ਡੇਰਾ ਬਾਬਾ ਸਿੱਧ ਵਜ਼ੀਰ ਪਿੰਡ aujla ਵਿਖੇ ਮਾਘੀ ਦਾ ਦਿਹਾੜਾ ਮਨਾਇਆ
Aujla ਮਾਘੀ ਮੇਲਾ ਵਿਖੇ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਜਿੱਤੀ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਗੁਰਵਿੰਦਰ ਸਿੰਘ, ਕੋਚ ਜੈਲਦਾਰ ਦਾ 50 ਹਜ਼ਾਰ ਨਾਲ ਸਨਮਾਨ
ਕਪੂਰਥਲਾ , 15 ਜਨਵਰੀ - ਮਾਘੀ ਦਾ ਪਾਵਨ ਤਿਉਹਾਰ ਇਥੋਂ ਥੋੜੀ ਦੂਰ ਪਿੰਡ ਔਜਲਾ ਦੇ ਨਜ਼ਦੀਕ ਧਾਰਮਿਕ ਅਸਥਾਨ ਡੇਰਾ ਬਾਬਾ ਸਿੱਧ ਵਜੀਰ ਵਿਖੇ ਸਮੂਹ ਸਾਧ ਸੰਗਤ ਅਤੇ ਪਰਵਾਸੀ ਵੀਰਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ l ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ l ਡੇਰਾ ਬਾਬਾ ਸਿੱਧ ਵਜੀਰ ਦੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਨੇ ਸੰਗਤਾ ਨੂੰ ਗੁਰਬਾਣੀ ਰਾਹੀਂ ਮਾਘੀ ਮੇਲੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਸ਼ਬਦ ਕੀਰਤਨ ਰਾਹੀ ਸੰਗਤਾ ਨੂੰ ਗੁਰੂ ਚਰਨਾਂ ਨਾਲ ਜੋੜਿਆ l ਇਸ ਮੌਕੇ ਭਾਈ ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਨੇ ਆਪਣੀਆਂ ਵਾਰਾਂ ਰਾਹੀਂ ਸਰਬੰਸਦਾਨੀ ਦਸ਼ਮ ਪਿਤਾ ਮਾਤਾ ਗੁਜਰੀ ਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ l
ਸ਼ਾਮ ਨੂੰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਛੇ ਦਰਜਨ ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆl ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਧਰਮਿੰਦਰ ਕੋਹਾਲੀ ਤੇ ਪਹਿਲਵਾਨ ਪ੍ਰਿਤਪਾਲ ਫਗਵਾੜਾ ਦਰਮਿਆਨ ਹੋਇਆ , ਲੰਬਾ ਸਮਾ ਚੱਲੀ ਇਸ ਕੁਸ਼ਤੀ ਦਾ ਫੈਸਲਾ ਪੁਆਇੰਟ ਦੇ ਅਧਾਰ ਤੇ ਹੋਇਆ ਜਿਸ ਵਿੱਚ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ l ਕੁਸ਼ਤੀਆਂ ਵਿੱਚ ਭਾਗ ਲੈਣ ਵਾਲੇ ਸਾਰੇ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ l
ਇਸ ਮੌਕੇ ਪਿੰਡ �"ਜਲਾ ਨਿਵਾਸੀ ਗੁਰਵਿੰਦਰ ਸਿੰਘ �"ਜਲਾ ਕੋਚ ਜ਼ੈਲਦਾਰ( ਕੈਰੋਂ ਦਾ ਭਤੀਜਾ)ਜੋਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਐਥਲੇਟਿਕਸ ਵਾਲੇ ਪਾਸੇ ਪ੍ਰੇਰਿਤ ਕਰਨ ਲਈ ਜ਼ੈਲਦਾਰ ਅਖਾੜਾ ਚਲਾ ਰਿਹਾ ਹੈ ਤੇ ਨੌਜਵਾਨਾਂ ਨੂੰ ਚੰਗੀ ਸਿਖਲਾਈ ਦੇ ਰਿਹਾ ਹੈ ਜਿਸ ਦੀ ਇਲਾਕਾ ਨਿਵਾਸੀਆ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਸਬੰਧੀ ਐਨ ਆਰ ਆਈ ਦੀਦਾਰ ਸਿੰਘ ਵੱਲੋ ਕੋਚ ਜ਼ੈਲਦਾਰ ਨੂੰ 50 ਹਜ਼ਾਰ ਦੇ ਨਕਦ ਇਨਾਮ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ l
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ �"ਜਲਾ ਵੱਲੋਂ ਦਾਨੀ ਸੱਜਣਾਂ ਐਨਆਰਆਈ ਵੀਰਾਂ ਸਮੂਹ ਸਾਧ ਸੰਗਤ ਪਹਿਲਵਾਨਾਂ ਤੇ ਪਤਵੰਤੇ ਸੱਜਣਾਂ ਦਾ ਮੇਲੇ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ l
