ਚੁੱਪ ਹਾਂ .

ਇਸ ਕਾਲੀ ਜਮਹੂਰੀਅਤ ਦੀ ਮੀਨਾਰ ਅੱਗੇ ਆਪਾਂ ਸਾਰੇ 

ਚੁੱਪ ਹਾਂ।


ਮਰਦੀਆਂ ਕੁੱਖਾਂ ਵਿੱਚ ਕੰਜਕਾਂ ਦੀਆਂ ਚੀਕਾਂ ਅੱਗੇ ਆਪਾਂ ਸਾਰੇ

ਚੁੱਪ ਹਾਂ।


ਕੁਦਰਤ ਦੇ ਵੇਹੜੇ ਦੀ ਲੁੱਟ ਦੀ ਬੋਲੀ ਅੱਗੇ ਆਪਾਂ ਸਾਰੇ 

ਚੁੱਪ ਹਾਂ।


ਮੈਂ ਹਿੰਦੂ ਹਾਂ ਮੈਂ ਸਿੱਖ, ਇਸਾਈ, ਮੁਸਲਮਾਨ ਹਾਂ ਪਰ ਇਨਸਾਨੀਅਤ ਅੱਗੇ ਆਪਾਂ ਸਾਰੇ

ਚੁੱਪ ਹਾਂ।


ਹੱਕ ਮੰਗਦੇ ਗਰੀਬ ਦੇ ਖੂਨ ਨਾਲ ਲਪੜ ਲੱਪ ਅੱਗੇ ਆਪਾਂ ਸਾਰੇ

ਚੁੱਪ ਹਾਂ।


ਤੋਹਮਤਾਂ ਦੀ ਗੱਠੜੀ ਹਰ ਇੱਕ ਦੇ ਸਿਰ ਮੱਥੇ, ਆਪਣੇ ਅੱਗੇ, ਆਪਾਂ ਸਾਰੇ

ਚੁੱਪ ਹਾਂ।


ਚਾਰ ਮਹੀਨੇ ਦੀ ਤਿੱਤਲੀ ਦੇ ਕੁਤਰੇ ਅਸਮਤ ਦੇ ਟੁੰਬਾਂ  ਅੱਗੇ ਆਪਾਂ ਸਾਰੇ

ਚੁੱਪ ਹਾਂ।


ਸੰਸਾਰ ਵਿੱਚ ਜਦੋਂ ਦਾ ਮੈਂ ਪੁੰਗਰਿਆਂ ਸ਼ਿਵਮ, ਆਪਣੀ ਚੁੱਪੀ 

ਅੱਗੇ ਚੁੱਪ ਹਾਂ।



ਇਸ ਕਾਲੀ ਜਮਹੂਰੀਅਤ ਦੀ ਮੀਨਾਰ ਅੱਗੇ ਆਪਾਂ ਸਾਰੇ 

ਚੁੱਪ ਹਾਂ।


 

ਸ਼ਿਵਮ ਮਹਾਜਨ