Raminder Singh Retd IAS is Patron Malwa Sabhachark Manch .
ਮਾਲਵਾ ਸੱਭਿਆਚਾਰਕ ਮੰਚ ਦੀ ਸ਼ੁਕਰਾਨਾ ਮੀਟਿੰਗ ਵਿੱਚ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ ਮੰਚ ਦੇ ਮੁੱਖ ਸਰਪ੍ਰਸਤ ਬਣੇ
ਕਲਸੀ ਜੂਸਰ ਵੱਲੋਂ ਜੂਸ ਦੀਆਂ ਮਸ਼ੀਨਾਂ ਅਤੇ ਐੱਸ.ਐੱਸ ਖੁਰਾਣਾ ਵੱਲੋਂ ਮਹਿਲਾਵਾਂ ਨੂੰ ਸੂਟ ਵੰਡੇ ਗਏ
ਮੁੱਲਾਪੁਰ ਦਾਖਾ, 23 ਜਨਵਰੀ (ਵਾਸੂ ਜੇਤਲੀ)- ਅੱਜ ਧੀਆਂ ਦੇ ਲੋਹੜੀ ਮੇਲੇ ਤੋਂ ਬਾਅਦ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਸ਼ੁਕਰਾਨਾ ਮੀਟਿੰਗ ਰਕਬਾ ਭਵਨ ਵਿਖੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਮਹਿਲਾ ਵਿੰਗ ਦੀ ਮੰਚ ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਮੁੱਖ ਤੌਰ 'ਤੇ ਅਮਰੀਕਾ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ, ਫਾਊਂਡੇਸ਼ਨ ਦੇ ਅਮਰੀਕਾ ਦੇ ਸਰਪ੍ਰਸਤ ਗੁਰਜਤਿੰਦਰ ਸਿੰਘ ਰੰਧਾਵਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਮੰਚ ਦੀ ਵਾਈਸ ਪ੍ਰਧਾਨ ਮਨਜੀਤ ਕੌਰ ਸਰੋਏ, ਰਣਜੀਤ ਸਿੰਘ ਸਰਪੰਚ ਵਾਈਸ ਪ੍ਰਧਾਨ, ਪਵਨ ਗਰਗ, ਗੁਰਨਾਮ ਸਿੰਘ ਕਲੇਰ ਵਾਈਸ ਪ੍ਰਧਾਨ ਮੰਚ, ਗੁਰਚਰਨ ਸਿੰਘ ਡੀ.ਐੱਸ.ਪੀ ਅਤੇ ਰਾਕੇਸ਼ ਗੋਇਲ ਸ਼ਾਮਿਲ ਹੋਏ। ਇਸ ਸਮੇਂ ਮੰਚ ਵੱਲੋਂ ਲਏ ਫੈਸਲੇ 'ਤੇ ਰਮਿੰਦਰ ਸਿੰਘ ਰਿਟਾ. ਆਈ.ਏ.ਐੱਸ ਦੀ ਪ੍ਰਵਾਨਗੀ ਨਾਲ ਉਹਨਾਂ ਨੂੰ ਮੰਚ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ। ਇਸ ਸਮੇਂ ਉੱਘੇ ਕਿਸਾਨ ਨੇਤਾ ਨੌਜਵਾਨ ਬਖਸ਼ਿੰਦਰ ਸਿੰਘ ਗਰੇਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਸ. ਰਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਨੁਸਾਰ "ਸੋ ਕਿਉ ਮੰਦਾ ਆਖੀਏ ਜਿਤਿ ਜੰਮੇ ਰਾਜਾਨ" ਦੀ ਰੌਸ਼ਨੀ ਵਿੱਚ ਮਾਲਵਾ ਸੱਭਿਆਚਾਰਕ ਮੰਚ ਪਿਛਲੇ 30 ਸਾਲ ਤੋਂ ਧੀਆਂ ਦੀ ਲੋਹੜੀ ਸੂਬਾ ਪੱਧਰੀ ਸਮਾਗਮ ਕਰਕੇ ਮਨਾਉਂਦਿਆਂ ਸਮਾਜਿਕ ਪਰਿਵਰਤਨ ਲਿਆਉਣ ਵਿਚ ਕਾਮਯਾਬ ਹੋਇਆ ਹੈ, ਜੋ ਬਹੁਤ ਵੱਡੀ ਉਪਲਬਧੀ ਹੈ। ਅੱਜ ਬੇਟੀ ਅਤੇ ਬੇਟੇ ਵਿੱਚ ਸਮਾਜ ਵਿੱਚ ਅੰਤਰ ਨਹੀਂ ਪਾਇਆ ਜਾ ਰਿਹਾ। ਲੋਕ ਧੀਆਂ ਦੀ ਲੋਹੜੀ ਮਨਾਉਂਦੇ ਹਨ ਜਿਸ ਲਈ ਬਾਵਾ ਜੀ ਅਤੇ ਸਾਥੀ ਵਧਾਈ ਦੇ ਪਾਤਰ ਹਨ। ਇਸ ਸਮੇਂ ਬਾਵਾ ਅਤੇ ਰਾਣਾ ਝਾਂਡੇ ਸਭ ਸਰਪ੍ਰਸਤਾਂ, ਸਹਿਯੋਗੀਆਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਲਦ ਹੀ ਇਸ ਸੰਸਥਾ ਨੂੰ ਰਜਿਸਟਰਡ ਕਰਵਾਉਣਗੇ ਅਤੇ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਇਸ ਦਾ ਦਾਇਰਾ ਵੀ ਵਿਸ਼ਾਲ ਕਰਨਗੇ।
ਇਸ ਸਮੇਂ ਮਹਿਲਾਵਾਂ ਨੂੰ ਕਲਸੀ ਜੂਸਰ ਵੱਲੋਂ ਜੂਸ ਦੀਆਂ ਮਸ਼ੀਨਾਂ ਅਤੇ ਐੱਸ.ਐੱਸ ਖੁਰਾਣਾ ਵੱਲੋਂ ਸੂਟ ਵੰਡੇ ਗਏ। ਇਸ ਸਮੇਂ ਗੌਰਵੀ ਸਰੋਏ, ਪਰਮਜੀਤ ਕੌਰ ਰਕਬਾ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਭਲਵਾਨ, ਗਗਨ ਖੰਨਾ, ਸੰਜੇ ਠਾਕੁਰ, ਮਾਨਵ ਉਬਰਾਏ ਉੱਘੇ ਸਨਤਕਾਰ, ਕਿਰਪਾਲ ਸਿੰਘ ਸਹਾਰਾ, ਰਜਿੰਦਰ ਕੌਰ, ਸਵਾਤੀ, ਮਮਤਾ, ਸੁਖਵਿੰਦਰ ਕੌਰ ਆਦਿ ਹਾਜਰ ਸਨ।
