ਚੁੱਪ ਹੋ ਜਾਨਾਂ .
ਜਿੱਦਣ ਸੱਟ ਕੋਈ ਸੀਨੇ ਵੱਜੇ ਮੈਂ ਬੱਚਿਆਂ ਵਾਂਗੂੰ ਰੋ ਲੈਨਾਂ
ਨਾ ਕਿਸੇ ਚੁੱਪ ਕਰਾਉਣਾ ਪਤਾ ਮੈਨੂੰ, ਮੈਂ ਆਪੇ ਚੁੱਪ ਹੋ ਲੈਨਾਂ
ਪੱਥਰ ਦੇ ਵਰਗਾ ਹਾਂ, ਪਰ ਕਦੀ ਕਦੀ ਟੁੱਟ ਜਾਂਦਾ ਹਾਂ
ਸੱਚ ਦੱਸਾਂ ਤਾਂ ਫਿਰ ਮੈਂ ਚੁੱਪ ਹੋ ਜਾਨਾਂ, ਚੁੱਪ ਹੋ ਜਾਨਾਂਂ।
ਪੁਰਖਿਆਂ ਦੇ ਤਪਦੇ ਖੂਨ ਨੂੰ, ਖਾਮੋਸ਼ੀ ਵਿਚ ਪਰੋ ਲੈਨਾਂ
ਕਿਤੇ ਠੰਢਾ ਨਾ ਹੋ ਜਾਵੇ, ਡਰਦਾ ਇਹਨੂੰ ਚੁੱਪ ਦੇ ਵਿਚ ਲੁਕੋ ਲੈਨਾਂ
ਮੈਂ �"ਦੋਂ ਸ਼ਾਇਰ ਹੋ ਜਾਵਾਂ, ਜਦੋਂ ਖੁਦ ਤੋਂ ਹੀ ਰੁੱਸ ਜਾਵਾਂ ਮੈਂ
ਸੱਚ ਦੱਸਾਂ ਤਾਂ ਫਿਰ ਮੈਂ ਚੁੱਪ ਹੋ ਜਾਨਾਂ, ਚੁੱਪ ਹੋ ਜਾਨਾਂ।
ਆਫਤਾਬ ਨਾ ਦੱਸੇ ਗਰਮੀ ਬਾਰੇ, ਇਹ ਸੋਚ ਖੁਦ ਨੂੰ ਲੁਕੋ ਲੈਨਾਂ
ਮੈਨੂੰ ਫੁੱਲ ਨਾ ਦੇਵੋ, ਪੁੱਤ ਹਾਂ ਟਿੱਬਿਆਂ ਦਾ, ਵਿੱਚ ਕੰਡਿਆਂ ਦੇ ਵੀ ਸੌਂ ਲੈਨਾਂ
ਕਦੀ ਕਦਾਈਂ ਹਵਾ ਤੋਂ ਘਰ ਇਸ਼ਕੇ ਦਾ ਵੀ ਪੁੱਛ ਲੈਂਦਾ ਹਾਂ
ਸੱਚ ਦੱਸਾਂ ਤਾਂ ਫਿਰ ਮੈਂ ਚੁੱਪ ਹੋ ਜਾਨਾਂ, ਚੁੱਪ ਹੋ ਜਾਨਾਂ।
ਪੂਰੀ ਕੁਦਰਤ ਨੂੰ ਕਰਾਂ ਸਲਾਮ, ਜਦੋਂ ਪੈਰ ਮੈਂ ਮਾਂ ਦੇ ਛੋਹ ਲੈਨਾਂ
ਗੋਦੀ ਵਿੱਚ ਸਿਰ ਰੱਖ �"ਹਦੇ, ਬੱਚਿਆਂ ਵਰਗਾ ਵੀ ਮੈਂ ਹੋ ਜਾਵਾਂ
ਪਾਵਾਂ ਗਲਵੱਕੜੀ ਤਾਂ ਮਾਂ ਲਈ ਸਭ ਤੋਂ ਵੱਡਾ ਸੁੱਖ ਹੋ ਜਾਨਾਂ
ਸੱਚ ਦੱਸਾਂ ਤਾਂ ਫਿਰ ਮੈਂ ਚੁੱਪ ਹੋ ਜਾਨਾਂ, ਚੁੱਪ ਹੋ ਜਾਨਾਂ।
- ਗੁਰਦੀਪ ਸਿੰਘ