ਖਾਮੋਸ਼ੀ ਦਾ ਆਲਮ .

ਜ਼ਮੀਂਨ ਤੇ ਆਸਮਾਨ ਚੁੱਪ 

ਖਾਮੋਸ਼ ਫਿਜ਼ਾ, ਖਾਮੋਸ਼ ਰੁੱਖ 

ਹੋ ਗਿਆ ਇਨਸਾਨ ਚੁੱਪ 

ਹੈ ਆਲਮ ਖਾਮੋਸ਼ੀ ਦਾ


ਗਏ ਸਨਅਤ ਵਪਾਰ ਰੁੱਕ 

ਗਈ ਜ਼ਿੰਦਗੀ ਦੀ ਰਫਤਾਰ ਰੁੱਕ 

ਇਹ ਹੈ ਤਾਂ ਏ ਵੱਡਾ ਦੁੱਖ

ਕੁੱਲ ਆਲਮ ਨਮੋਸ਼ੀ ਦਾ


ਪਿੰਜ ਕੇ ਰੱਖ'ਤੇ ਮੁਲਕ 

ਹੁਣ ਸਿਲਸਿਲਾ ਰਿਹਾ ਨਾ ਮੁੱਕ 

ਜ਼ਿੰਦਗੀ ਰਹੀ ਏ ਧੁੱਖ

ਮਸਲਾ ਜ਼ਰਾ ਏ ਪੇਚੀਦਾ 


ਨਾ ਗਲਤੀਆਂ ਦੁਬਾਰਾ ਕਰੋ 

ਬੀਤੇ ਲਈ ਕੱਫਾਰਾ ਕਰੋ

ਹੁਣ ਉਜਿਆਰਾ ਕਰੋ 

ਹਨੇਰ ਨਹੀਂਓਂ ਲੋਚੀਦਾ


 - -ਗੁਰਵੀਰ ਸਿਆਣ- -