SAD Leaders hailed Giani Kuldeep Singh Gadgajj's initiative .
ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਨੌਜਵਾਨ ਦੇ ਇਨਸਾਫ ਲਈ ਕੀਤੀ ਗਈ ਪਹਿਲ ਕਦਮੀ ਸ਼ਲਾਘਾਯੋਗ-ਢਿੱਲੋਂ, ਭਿੰਦਾ,ਸੋਖੀ*
*ਗਿਆਨੀ ਗੜਗੱਜ ਦੇ ਸਪਸ਼ਟ ਅਤੇ ਦ੍ਰਿੜਤਾ ਵਾਲੇ ਫੈਸਲਾ ਤੇ ਸਮੁੱਚੇ ਸਿੱਖ ਪੰਥ ਨੂੰ ਮਾਣ*
ਲੁਧਿਆਣਾ 31 ਜਨਵਰੀ ਪ੍ਰਿਤਪਾਲ ਸਿੰਘ ਪਾਲੀ) : ਟੈਕਸੀ ਡਰਾਈਵਰ ਸਿੱਖ ਨੌਜਵਾਨ ਰਣਜੋਧ ਸਿੰਘ ਦੇ ਨਾਲ 26 ਤਾਰੀਖ ਨੂੰ ਪੁਲਿਸ ਦੇ ਵੱਲੋਂ ਨਿਯਮਾਂ ਨੂੰ ਤਾਕ ਦੇ ਉੱਪਰ ਰੱਖਦੇ ਹੋਏ ਥਾਣੇ ਦੇ ਅੰਦਰ ਹੀ ਢਾਹੇ ਗਏ ਤਸ਼ਦਦ ਮਾਮਲੇ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਨੌਜਵਾਨ ਸਿੱਖ ਦੇ ਹੱਕ ਵਿੱਚ ਡੱਟ ਕੇ ਖੜ੍ਹਨਾ ਬਹੁਤ ਹੀ ਸ਼ੁਲਾਘਾਯੋਗ ਪਹਿਲ ਕਦਮੀ ਹੈ। ਜਿਸ ਨੂੰ ਸਿੱਖ ਕੌਮ ਅਤੇ ਸਮਾਜਿਕ ਵਰਗਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋ, ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜੱਥੇਦਾਰ ਗੜਗੱਜ ਜੀ ਨੇ ਨੌਜਵਾਨ ਨਾਲ ਹੋਏ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਸਾਫ਼ ਦੀ ਮੰਗ ਕੀਤੀ ਅਤੇ ਸਿੱਖ ਨੌਜਵਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਜਤਾਈ ਹੈ। ਨੌਜਵਾਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਨਾ-ਇਨਸਾਫ਼ੀ ਜਾਂ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਨੂੰਨ ਸਭ ਲਈ ਇਕਸਾਰ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪਹਿਚਾਣ ਦੇ ਆਧਾਰ ‘ਤੇ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਪਰੰਤੂ ਮਾਨ ਸਰਕਾਰ ਦੇ ਰਾਜ ਵਿੱਚ ਜਨਤਾ ਦੀ ਰੱਖਿਆ ਕਰਨ ਵਾਲੇ ਹੀ ਜਨਤਾ ਦੇ ਉੱਪਰ ਅਤਿਆਚਾਰ ਕਰ ਰਹੇ ਹਨ। ਇਸ ਮੌਕੇ ਗੱਲਬਾਤ ਦੌਰਾਨ ਉਪਰੋਕਤ ਆਗੂਆਂ ਨੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨੌਜਵਾਨ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਚ ਧਾਰਮਿਕ ਆਗੂ ਗਿਆਨੀ ਗੜਗੱਜ ਵੱਲੋਂ ਸੱਚ ਅਤੇ ਇਨਸਾਫ਼ ਦੇ ਹੱਕ ਵਿੱਚ ਖੜ੍ਹਨਾ ਜਿੱਥੇ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਉੱਥੇ ਹੀ ਸਮਾਜ ਲਈ ਸਕਾਰਾਤਮਕ ਸੰਦੇਸ਼ ਦਿੰਦਾ ਹੈ ਉਥੇ ਹੀ ਉਨਾਂ ਦੇ ਸਪਸ਼ਟ ਅਤੇ ਦ੍ਰਿੜ ਫੈਸਲੇ ਨੂੰ ਦਰਸਾਉਂਦਾ ਹੈ।
