Executive Committee of Desh Bhagat Yadgari Society Disolved.

ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੀ ਕਾਰਜਕਾਰਨੀ ਭੰਗ

 

 30 ਦਿਨ ਅੰਦਰ ਨਵੀਂ ਕਾਰਜਕਾਰਨੀ ਦਾ ਗਠਨ ਕਰਾਂਗੇ- ਬਾਵਾ

ਕਿਹਾ- ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜ ਰਹੇ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਨ ਲਈ ਸੁਸਾਈਟੀ ਅਹਿਮ ਰੋਲ ਅਦਾ ਕਰੇਗੀ

ਲੁਧਿਆਣਾ, 11 ਫਰਵਰੀ (ਵਾਸੂ ਜੇਤਲੀ)- ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੀ ਸਮੁੱਚੀ ਕਾਰਜਕਾਰਨੀ ਭੰਗ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ 30 ਦਿਨ ਅੰਦਰ ਨਵੀਂ ਕਾਰਜਕਾਰਨੀ ਦਾ ਗਠਨ ਕਰਾਂਗੇ

          ਬਾਵਾ ਨੇ ਕਿਹਾ ਕਿ ਸੁਸਾਇਟੀ 1925 ਵਿੱਚ ਹੋਂਦ ਵਿੱਚ ਆਈ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸਰਪ੍ਰਸਤੀ ਹੇਠ ਸੁਤੰਤਰਤਾ ਸੰਗਰਾਮ ਲਈ ਮੋਹਰੀ ਰੋਲ ਅਦਾ ਕੀਤਾ ਉਹਨਾਂ ਦੱਸਿਆ ਕਿ ਸਾਬਕਾ ਵਿਧਾਇਕ ਦੀਵਾਨ ਜਗਦੀਸ਼ ਚੰਦਰ ਜੀ ਸੁਸਾਈਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਫਿਰ ਖੰਨਾ ਤੋਂ ਉੱਘੇ ਸੁਤੰਤਰਤਾ ਸੰਗਰਾਮੀ ਦੇਵਕੀ ਨੰਦਨ ਖੁਦ ਪ੍ਰਧਾਨ ਰਹੇ ਇਸ ਤੋਂ ਬਾਅਦ ਜਗਦੇਵ ਸਿੰਘ ਜੱਸੋਵਾਲ ਪ੍ਰਧਾਨ ਰਹੇ ਉਨ੍ਹਾਂ ਦੇ ਹੁੰਦੇ ਹੀ ਉਹਨਾਂ ਮੈਨੂੰ ਇਹ ਸੇਵਾ ਦਿੱਤੀ ਸੀ ਜੋ ਮੈਂ 15 ਸਾਲਾਂ ਤੋਂ ਨਿਭਾ ਰਿਹਾ ਹਾਂ ਅਸੀਂ ਮੁੱਢ ਤੋਂ ਹੀ ਮਹਾਨ ਦੇਸ਼ ਭਗਤਾਂ ਦੇ ਦਿਹਾੜੇ ਮਨਾਉਂਦੇ ਹਾਂ ਜਿਨਾਂ ਨੇ ਆਜ਼ਾਦੀ ਦੇ ਸੰਗਰਾਮ ਲਈ ਮੋਹਰੀ ਰੋਲ ਅਦਾ ਕੀਤਾ ਜਿਹਨਾਂ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ, ਰਾਜਗੁਰੂ, ਸੁਖਦੇਵ ਥਾਪਰ, ਸ਼ਹੀਦ--ਆਜਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਮੁੱਖ ਹਨ ਉਹਨਾਂ ਕਿਹਾ ਕਿ ਲੋੜ ਹੈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਲੜਾਈ ਲੜ ਰਹੇ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਨ ਲਈ ਦੇਸ਼ ਭਗਤ ਤਾਕਤਾਂ ਮੋਹਰੀ ਰੋਲ ਅਦਾ ਕਰਨ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਹਰ ਜਿਲ੍ਹੇ ਦਾ ਪ੍ਰਧਾਨ ਹਲਕੇ ਦਾ ਪ੍ਰਧਾਨ ਬਣਾਵਾਂਗੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ 2027 ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਬਣਦਾ ਰੋਲ ਅਦਾ ਕਰਾਂਗੇ ਅਤੇ ਦੇਸ਼ ਭਗਤ, ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਸਨਮਾਨ ਦਿੱਤਾ ਜਾਵੇਗਾ ਤਾਂ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਮਜਬੂਤ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਗੌਰਵਮਈ ਇਤਿਹਾਸ ਅਤੇ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਡਾ. ਮਨਮੋਹਨ ਸਿੰਘ ਤੱਕ ਦੀਆਂ ਸਰਕਾਰਾਂ ਦੇ ਕੀਤੇ ਕੰਮਾਂ ਦੇ ਵੇਰਵੇ ਲੋਕਾਂ ਵਿੱਚ ਲਿਜਾਣਗੇ ਅਤੇ ਪੰਜਾਬ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਨ ਵਾਲੇ 2500 ਕਾਂਗਰਸੀ ਵਰਕਰਾਂ ਅਤੇ ਨੇਤਾ ਜਿਹਨਾਂ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ, ਉਹਨਾਂ ਦੇ ਪਰਿਵਾਰਾਂ ਦਾ ਸਤਿਕਾਰ ਕੀਤਾ ਜਾਵੇਗਾ