Khadi Tiranga.

ਰਣ ਵਿੱਚ ਪ੍ਰਦਰਸ਼ਿਤ ਦੁਨੀਆ ਦਾ ਸਭ ਤੋਂ ਵੱਡਾ ਖਾਦੀ ਤਿਰੰਗਾ:

ਇੱਕ ਆਤਮ-ਨਿਰਭਰ 'ਨਵੇਂ ਭਾਰਤ' ਦੀ ਗਾਥਾ

ਲੇਖਕ -ਮਨੋਜ ਕੁਮਾਰ, ਚੇਅਰਮੈਨ ਖਾਦੀ ਅਤੇ ਗ੍ਰਾਮਉਦਯੋਗ ਕਮਿਸ਼ਨ, ਭਾਰਤ ਸਰਕਾਰ 

 

ਕੱਛ ਦਾ ਸਫੇਦ ਰਣ- ਜਿੱਥੇ ਧਰਤੀ ਅਤੇ ਆਕਾਸ਼ ਮੰਨੋ ਇੱਕ-ਦੂਜੇ ਵਿੱਚ ਮਿਲਦੇ ਦਿਖਾਈ ਦਿੰਦੇ ਹਨ- ਅੱਜ ਸਿਰਫ਼ ਕੁਦਰਤੀ ਹੈਰਾਨੀ ਦਾ ਸਥਾਨ ਨਹੀਂ, ਸਗੋਂ ਨਵੇਂ ਭਾਰਤ ਦੇ ਬਦਲਦੇ ਆਤਮ-ਵਿਸ਼ਵਾਸ ਦਾ ਸਦੀਵੀਂ ਪ੍ਰਤੀਕ ਬਣ ਚੁੱਕਿਆ ਹੈ। ਇਸੇ ਵਿਸ਼ਾਲ ਵਿਸਤਾਰ ਦੇ ਦਰਮਿਆਨ, ਹਾਲ ਹੀ  ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ, ਦੁਨੀਆ ਦੇ ਸਭ ਤੋਂ ਵਿਸ਼ਾਲ ਪ੍ਰਤੀਕਾਤਮਕ ਖਾਦੀ ਤਿਰੰਗੇ (Iconic Khadi Tiranga) ਦਾ ਇੱਕ ਸ਼ਾਨਦਾਰ ਅਤੇ ਦਿਵਯ ਪ੍ਰਦਰਸ਼ਨ ਕੀਤਾ ਗਿਆ। ਇਹ ਸਿਰਫ਼ ਇੱਕ ਆਯੋਜਨ ਨਹੀਂ ਸੀ, ਸਗੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸਵਦੇਸ਼ੀ ਪਰੰਪਰਾ, ਰਾਸ਼ਟਰੀ ਸੰਕਲਪ ਅਤੇ ਸਮਕਾਲੀ ਭਾਰਤ ਦੀ ਵਿਕਾਸ-ਦ੍ਰਿਸ਼ਟੀ ਦਾ ਸਸ਼ਕਤ ਜਨਤਕ ਪ੍ਰਗਟਾਵਾ ਸੀ।

ਇਸ ਅਦਭੁਤ, ਕਲਪਨਾਯੋਗ ਦ੍ਰਿਸ਼ ਦੇ ਗਵਾਹ ਦੇਸ਼ ਦੇ ਕਾਰੀਗਰ, ਸੁਰੱਖਿਆ ਕਰਮਚਾਰੀ ਅਤੇ ਅਣਗਿਣਤ ਨਾਗਰਿਕ ਬਣੇ। ਇਹ ਵੀ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਬਣਿਆ ਕਿ ਦੇਸ਼ ਭਰ ਦੇ ਲੱਖਾਂ ਖਾਦੀ ਕਾਰੀਗਰਾਂ ਨੇ ਵੀਡੀਓ ਸੰਦੇਸ਼ ਰਾਹੀਂ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਇਤਿਹਾਸ ਰਚ ਦਿੱਤਾ। ਇਹ ਪਲ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਰਾਸ਼ਟਰ ਨਿਰਮਾਣ ਕਿਸੇ ਇੱਕ ਸੰਸਥਾ ਜਾਂ ਸਮੂਹ ਦਾ ਕੰਮ ਨਹੀਂ ਹੈ, ਸਗੋਂ ਸਮੂਹਿਕ ਯਤਨਾਂ ਦਾ ਨਤੀਜਾ ਹੈ। ਇਹ ਤਿਰੰਗਾ ਸਿਰਫ਼ ਕੱਪੜੇ ਦਾ ਵਿਸਥਾਰ ਕਰਨਾ ਨਹੀਂ ਹੈ, ਸਗੋਂ ਸੋਚ ਦਾ ਵਿਸਥਾਰ ਹੈ। ਖਾਦੀ, ਜਿਸ ਨੂੰ ਕਦੇ ਆਜ਼ਾਦੀ ਅੰਦੋਲਨ ਦੀ ਆਤਮਾ ਕਿਹਾ ਜਾਂਦਾ ਸੀ, ਨੂੰ ਅੱਜ ਇੱਕ ਆਤਮ-ਨਿਰਭਰ ਭਾਰਤ ਦੀ ਊਰਜਾ ਵਜੋਂ ਮੁੜ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ। ਮਹਾਤਮਾ ਗਾਂਧੀ ਦਾ ਕਥਨ -"ਖਾਦੀ ਭਾਰਤ ਦੀ ਆਰਥਿਕ ਆਜ਼ਾਦੀ ਅਤੇ ਸਵੈ-ਮਾਣ ਦਾ ਪ੍ਰਤੀਕ ਹੈ" - ਸਮਕਾਲੀ ਭਾਰਤ ਵਿੱਚ ਇੱਕ ਨਵੇਂ ਅਰਥ ਨਾਲ ਜੀਵੰਤ ਦਿਖਾਈ ਦਿੰਦਾ ਹੈ।

 

ਇਸ ਰਾਸ਼ਟਰੀ ਪੁਨਰਜਾਗਰਣ ਨੂੰ ਸਮਝਣਾ ਹੋਵੇ ਤਾਂ ਭੁਜ ਵੱਲ ਦੇਖਣਾ ਹੀ ਕਾਫੀ ਹੈ। ਵਿਨਾਸ਼ਕਾਰੀ ਭੂਚਾਲ ਨੇ ਕਦੇ ਇਸ ਸ਼ਹਿਰ ਨੂੰ ਡੂੰਘੇ ਜ਼ਖ਼ਮ ਦਿੱਤੇ ਸਨ, ਪਰ ਸੰਕਟ ਦੇ ਉਸੇ ਪਲ ਵਿੱਚ, ਇੱਕ ਦੂਰਦਰਸ਼ੀ ਦ੍ਰਿਸ਼ਟੀ ਨੇ ਪੁਨਰ ਨਿਰਮਾਣ ਨੂੰ ਸਿਰਫ਼ ਜ਼ਰੂਰਤ ਨਹੀਂ, ਸਗੋਂ ਮੌਕੇ ਵਜੋਂ ਦੇਖਿਆ। ਉਸ ਸਮੇਂ ਦੇ ਮੁੱਖ ਮੰਤਰੀ ਅਤੇ ਅੱਜ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭੁਜ ਦਾ ਪੁਨਰ ਜਨਮ ਹੋਇਆ -ਯੋਜਨਾਬੱਧ ਸ਼ਹਿਰੀਕਰਣ, ਮਜ਼ਬੂਤ ​​ਬੁਨਿਆਦੀ ਢਾਂਚੇ ਅਤੇ ਭਾਈਚਾਰਕ ਪੁਨਰ ਸਥਾਪਨਾ ਰਾਹੀਂ।

ਪੁਨਰ ਨਿਰਮਾਣ ਦੇ 25 ਵਰ੍ਹਿਆਂ ਬਾਅਦ, ਭੁਜ ਸਿਰਫ਼ ਖੜ੍ਹਾ ਹੀ ਨਹੀਂ ਹੈ; ਉਹ ਅੱਗੇ ਵਧ ਰਿਹਾ ਹੈ। ਇਹ ਇਸ ਸੱਚ ਦਾ ਪ੍ਰਮਾਣ ਹੈ ਕਿ ਜਦੋਂ ਲੀਡਰਸ਼ਿਪ ਵਿੱਚ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਹੋਵੇ, ਤਾਂ ਆਫ਼ਤ ਵੀ ਵਿਕਾਸ ਦੀ ਪ੍ਰਸਤਾਵਨਾ ਬਣ ਸਕਦੀ ਹੈ।

ਭੂਗੋਲਿਕ ਤੌਰ ‘ਤੇ ਸਰਹੱਦੀ ਖੇਤਰ ਵਿੱਚ ਸਥਿਤ ਹੋਣ ਕਾਰਨ ਭੁਜ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇੱਥੇ ਵਿਕਾਸ ਅਤੇ ਸੁਰੱਖਿਆ ਪਰਸਪਰ ਵਿਰੋਧੀ ਨਹੀਂ, ਸਗੋਂ ਇੱਕ-ਦੂਜੇ ਦੇ ਪੂਰਕ ਹਨ। ਤਾਇਨਾਤ ਭਾਰਤੀ ਸੈਨਿਕਾਂ ਦੀ ਚੌਕਸ ਮੌਜੂਦਗੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਰਾਸ਼ਟਰ ਦਾ ਆਰਥਿਕ ਵਿਕਾਸ ਉਸ ਦੀ ਰਣਨੀਤਕ ਸਥਿਰਤਾ ‘ֲਤੇ ਹੀ ਟਿਕਦੀ ਹੈ। “ਆਪ੍ਰੇਸ਼ਨ ਸਿੰਦੂਰ” ਦੀ ਭਾਵਨਾ ਤੋਂ ਪ੍ਰੇਰਿਤ ਵਿਸ਼ਵ ਦੇ ਸਭ ਤੋਂ ਵਿਸ਼ਾਲ ਪ੍ਰਤੀਕਾਤਮਕ ਖਾਦੀ ਤਿਰੰਗੇ (Iconic Khadi Tiranga) ਨੂੰ ਦਿੱਤੀ ਗਈ ਸਲਾਮੀ ਅਸਲ ਵਿੱਚ ਉਨ੍ਹਾਂ ਅਣਗਿਣਤ ਬਹਾਦਰਾਂ ਪ੍ਰਤੀ ਦੇਸ਼ ਦੀ ਸਮੂਹਿਕ ਸ਼ੁਕਰਗੁਜ਼ਾਰੀ ਹੈ, ਜਿਨ੍ਹਾਂ ਦੇ ਤਿਆਗ ਨਾਲ ਵਿਕਾਸ ਦੀ ਧਾਰਾ ਨਿਰਵਿਘਨ ਵਗਦੀ ਹੈ।

 

ਜੇਕਰ ਤਿਰੰਗਾ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ, ਤਾਂ ਖਾਦੀ ਉਸ ਗੌਰਵ ਦੀ ਆਤਮਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਾਦੀ ਨੂੰ ਅਤੀਤ ਦੀ ਯਾਦ ਵਿੱਚੋਂ ਕੱਢ ਕੇ ਭਵਿੱਖ ਦੀ ਰਣਨੀਤੀ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ –“ਖਾਦੀ ਸਿਰਫ਼ ਕੱਪੜਾ ਨਹੀਂ, ਸਗੋਂ ਆਤਮ-ਨਿਰਭਰ ਭਾਰਤ ਦਾ ਵਿਚਾਰ ਅਤੇ ਜਨਤਕ-ਅੰਦੋਲਨ ਹੈ।”

 

ਇਸ ਜਨ-ਅੰਦੋਲਨ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਤੀਜੇ ਸਾਹਮਣੇ ਹਨ। ਅੱਜ, ਗ੍ਰਾਮ ਸਵਰਾਜ ਦੀ ਧਾਰਨਾ ਨੂੰ ਵਿਵਹਾਰਕ ਅਰਥਸ਼ਾਸਤਰ ਵਿੱਚ ਤਬਦੀਲ ਹੁੰਦੀ ਦਿਖਾਈ ਦੇ ਰਹੀ ਹੈ। ਖਾਦੀ ਅਤੇ ਗ੍ਰਾਮ ਉਦਯੋਗ ਉਤਪਾਦਾਂ ਦੀ ਵਿਕਰੀ 1.70 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਜਲਦੀ ਹੀ 2 ਲੱਖ ਕਰੋੜ ਰੁਪਏ ਤੱਕ ਪਹੁੰਚਣ ਵੱਲ ਵਧ ਰਿਹਾ ਹੈ। ਇਸ ਤੋਂ ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਖੇਤਰ ਨੇ 2 ਕਰੋੜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਹੈ -ਇੱਕ ਅਜਿਹਾ ਬਦਲਾਅ ਜੋ ਪੇਂਡੂ ਭਾਰਤ ਨੂੰ ਸਿਰਫ਼ ਉਪਭੋਗਤਾ ਨਹੀਂ, ਸਗੋਂ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਦਾ ਹੈ।

 

ਸਰਹੱਦੀ ਖੇਤਰਾਂ ਵਿੱਚ ਟ੍ਰੇਨਿੰਗ, ਟੂਲਸ ਦੀ ਵੰਡ ਅਤੇ ਸਥਾਨਕ ਕੌਸ਼ਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੇ ਵਿਕਾਸ ਦਾ ਇੱਕ ਵਿਕੇਂਦ੍ਰੀਕ੍ਰਿਤ ਮਾਡਲ ਪੇਸ਼ ਕੀਤਾ ਹੈ। ਪਿਛਲੇ 11 ਵਰ੍ਹਿਆਂ ਵਿੱਚ 2.88 ਲੱਖ ਤੋਂ ਵੱਧ ਮਸ਼ੀਨਾਂ ਅਤੇ ਟੂਲ ਕਿੱਟਾਂ ਦੀ ਵੰਡ ਨੇ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਭਾਰਤ ਦਾ ਵਿਕਾਸ ਹੁਣ ਮਹਾਨਗਰਾਂ ਤੱਕ ਸੀਮਤ ਨਹੀਂ; ਉਹ ਪਿੰਡਾਂ, ਕੁਟੀਰ ਉਦਯੋਗਾਂ ਅਤੇ ਰਵਾਇਤੀ ਕਾਰੀਗਰਾਂ ਰਾਹੀਂ ਵਿਆਪਕ ਸਮਾਜਿਕ ਅਧਾਰ ਪ੍ਰਾਪਤ ਕਰ ਰਿਹਾ ਹੈ। 

 

ਇਸ ਬਦਲਾਅ ਦੇ ਕੇਂਦਰ ਵਿੱਚ ਕਿਰਤ ਦੀ ਗਰਿਮਾ ਹੈ। ਖਾਦੀ ਕਾਰੀਗਰਾਂ ਦਾ ਮਿਹਨਤਾਨਾ 15 ਰੁਪਏ ਪ੍ਰਤੀ ਲੱਛਾ ਤੱਕ ਪਹੁੰਚ ਚੁੱਕਿਆ ਹੈ ਅਤੇ ਇਸ ਨੂੰ 20 ਰੁਪਏ ਪ੍ਰਤੀ ਲੱਛਾ ਤੋਂ ਅੱਗੇ ਲੈ ਜਾਣ ਦਾ ਸੰਕਲਪ ਇਸ ਗੱਲ ਦਾ ਸੰਕੇਤ ਹੈ ਕਿ ਆਰਥਿਕ ਵਿਕਾਸ ਦਾ ਅਸਲ ਅਰਥ ਆਮਦਨ ਵਾਧੇ ਦੇ ਨਾਲ ਸਨਮਾਨ ਦੀ ਸਥਾਪਨਾ ਵੀ ਹੈ। ਇਹ ਵਰਤਾਰਾ ਸੱਚਮੁੱਚ ਇੱਕ ਉੱਭਰ ਰਹੇ "ਕਾਰੀਗਰ ਯੁੱਗ" (ਆਰਟੀਜਨ ਯੁੱਗ) ਦਾ ਸੰਕੇਤ ਦਿੰਦਾ ਹੈ - ਇੱਕ ਅਜਿਹਾ ਕਾਲਖੰਡ, ਜਿਸ ਵਿੱਚ ਪਰੰਪਰਾ ਅਤੇ ਤਕਨਾਲੋਜੀ ਮਿਲ ਕੇ ਨਵੀਂ ਖੁਸ਼ਹਾਲੀ ਦਾ ਨਿਰਮਾਣ ਕਰ ਰਹੇ ਹਨ।

 

ਡਿਜੀਟਲ ਯੁੱਗ ਵਿੱਚ ਪ੍ਰਤੀਕਾਂ ਦੀ ਸ਼ਕਤੀ ਹੋਰ ਵੀ ਵਧ ਜਾਂਦੀ ਹੈ। #IconicKhadiTiranga ਦਾ ਸ਼ੋਸਲ ਮੀਡੀਆ ‘ਤੇ 20 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕਰਨਾ ਸਿਰਫ਼ ਪ੍ਰਸਿੱਧੀ ਦਾ ਸੰਕੇਤ ਨਹੀਂ, ਸਗੋਂ ਇੱਕ ਮਨੋਵਿਗਿਆਨਿਕ ਪਰਿਵਰਤਨ ਦਾ ਸੰਕੇਤ ਹੈ। ਖਾਸ ਕਰਕੇ Gen-Z ਦਾ ਇਸ ਪ੍ਰਤੀਕ ਨਾਲ ਜੁੜਨਾ ਦੱਸਦਾ ਹੈ ਕਿ ਨਵੀਂ ਪੀੜ੍ਹੀ ਆਲਮੀ ਇੱਛਾਵਾਂ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਪਛਾਣ ਨੂੰ ਵੀ ਓਨੀ ਹੀ ਦ੍ਰਿੜ੍ਹਤਾ ਨਾਲ ਸਵੀਕਾਰਨਾ ਚਾਹੁੰਦੀ ਹੈ। 

ਕੱਛ ਦੇ ਸਫੇਦ ਰਣ ਵਿੱਚ ਸ਼ਾਨਦਾਰ ਅਤੇ ਦਿਵਯ ਰੂਪ ਵਿੱਚ ਚਮਕਦਾ ਇਹ ਤਿਰੰਗਾ ਆਖਰ ਸਾਨੂੰ ਇੱਕ ਵਿਆਪਕ ਸੱਚ ਵੱਲ ਲੈ ਜਾਂਦਾ ਹੈ-ਰਾਸ਼ਟਰ ਨਿਰਮਾਣ ਕਿਸੇ ਇੱਕ ਨੀਤੀ, ਇੱਕ ਪ੍ਰੋਜੈਕਟ ਜਾਂ ਇੱਕ ਸਮੇਂ ਦਾ ਨਤੀਜਾ ਨਹੀਂ ਹੁੰਦਾ। ਉਹ ਦ੍ਰਿਸ਼ਟੀ, ਨਿਰੰਤਰਤਾ ਅਤੇ ਸਮੂਹਿਕ ਵਿਸ਼ਵਾਸ ਨਾਲ ਤਿਆਰ ਹੁੰਦਾ ਹੈ। ਜਦੋਂ ਵਿਰਾਸਤ ਨੂੰ ਸਨਮਾਨ ਮਿਲਦਾ ਹੈ, ਜਦੋਂ  ਵਿਕਾਸ ਸਮਾਵੇਸ਼ੀ ਹੁੰਦਾ ਹੈ, ਜਦੋਂ ਸਰਹੱਦਾਂ ਸੁਰੱਖਿਅਤ ਹੁੰਦੀਆਂ ਹਨ ਅਤੇ ਜਦੋਂ ਅਗਵਾਈ ਭਵਿੱਖ ਨੂੰ ਦੇਖਣ ਦੀ ਹਿੰਮਤ ਰੱਖਦੀਆਂ ਹਨ-ਤਦ ਪਰਿਵਰਤਨ ਇੱਕ ਘਟਨਾ ਨਹੀਂ, ਇੱਕ ਯੁੱਗ ਬਣ ਜਾਂਦਾ ਹੈ। 

ਭੁਜ ਦਾ ਪੁਨਰਜਾਗਰਣ, ਖਾਦੀ ਦੀ ਪੁਨਰ ਸੁਰਜੀਤੀ, ਅਤੇ ਗ੍ਰਾਮ ਸਵਰਾਜ ਦੀ ਨਵੀਂ ਊਰਜਾ ਇਕੱਠੇ ਮਿਲ ਕੇ ਜਿਸ ਭਾਰਤ ਦੀ ਰਚਨਾ ਕਰ ਰਹੇ ਹਨ, ਉਹ ਸੰਭਾਵਨਾਵਾਂ ਦਾ ਨਹੀਂ, ਸਗੋਂ ਪ੍ਰਾਪਤੀਆਂ ਦਾ ਭਾਰਤ ਹੈ - ਆਤਮਵਿਸ਼ਵਾਸੀ, ਆਤਮ-ਨਿਰਭਰ ਅਤੇ ਫੈਸਲਾਕੁੰਨ।

“ਸਫੇਦ ਮਾਰੂਥਲ” (white desert) ਵਿੱਚ ਬੈਠਾ ਪ੍ਰਤੀਕ ਖਾਦੀ ਤਿਰੰਗਾ (Iconic Khadi Tiranga) ਇਸੇ ਭਾਰਤ ਦਾ ਝੰਡਾ-ਧਾਰਕ ਹੈ - ਇੱਕ ਝੰਡਾ, ਜੋ ਨਾ ਸਿਰਫ਼ ਹਵਾ ਵਿੱਚ ਲਹਿਰਾਉਂਦਾ ਹੈ, ਸਗੋਂ ਇੱਕ ਰਾਸ਼ਟਰ ਦੀ ਚੇਤਨਾ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਵੀ ਦਿੰਦਾ ਹੈ।

 

*************ਖਤਮ ******************