India AI Applications Stack-Scaling Contextual Innovation for Impact.


ਇੰਡੀਆ ਏਆਈ ਐਪਲੀਕੇਸ਼ਨ ਸਟੈਕ - ਪ੍ਰਭਾਵ ਲਈ ਪ੍ਰਾਸੰਗਿਕ ਨਵੀਨਤਾ ਦੇ ਪੈਮਾਨੇ ਦਾ ਵਿਸਤਾਰ   
ਸ਼੍ਰੀ ਐੱਨ ਦਯਾਸਿੰਧੂ        ਸ਼੍ਰੀ ਰਿਸ਼ੀਕੇਸ਼ ਟੀ. ਕ੍ਰਿਸ਼ਣਨ
ਭਾਰਤ ਵਿੱਚ ਏਆਈ ਦੀ ਅੰਤਿਮ ਸਫ਼ਲਤਾ ਇਸ ਦੇ ਜੀਪੀਯੂ ਕਲਸਟਰਾਂ ਦੇ ਆਕਾਰ ਤੋਂ ਨਹੀਂ, ਸਗੋਂ ਇਸ ਗੱਲ ਤੋਂ ਮਾਪੀ ਜਾਵੇਗੀ ਕਿ ਸਾਡੇ ਏਆਈ ਅਭਿਆਸ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਕਿਵੇਂ ਸੁਧਾਰ ਲਿਆ ਸਕਦੇ ਹਨ।– ਉਦਾਹਰਣ ਦੇ ਤੌਰ ‘ਤੇ, ਜਦੋਂ ਏਆਈ ਆਸ਼ਾ ਵਰਕਰਾਂ ਨੂੰ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ, ਜਾਂ ਛੋਟੇ ਕਿਸਾਨਾਂ ਨੂੰ ਕੀਟਨਾਸ਼ਕ ਦੀ ਖਪਤ ਵਿੱਚ ਮਹੱਤਵਪੂਰਨ ਕਮੀ ਲਿਆਉਣ ਵਿੱਚ ਮਦਦ ਕਰਦਾ ਹੈ, ਜਾਂ ਇੱਕ ਦੂਰ-ਦੁਰਾਡੇ ਸਥਿਤ ਸਰਕਾਰੀ ਸਕੂਲ ਦੇ ਬੱਚੇ ਦੀ ਪੜ੍ਹਾਈ ਅਤੇ ਗਣਿਤ ਵਿੱਚ ਨੰਬਰ ਵਧਾਉਂਦਾ ਹੈ।
ਆਰਥਿਕ ਸਰਵੇਖਣ 2026 ਇਸ ਗੱਲ ਵਿੱਚ ਵਿਵਹਾਰਕ ਹੈ ਕਿ ਭਾਰਤ ਏਆਈ ਦਾ ਲਾਭ ਕਿਵੇਂ ਲੈ ਸਕਦਾ ਹੈ। ਆਰਥਿਕ ਸਰਵੇਖਣ ਵਿੱਚ ਏਆਈ ਇਕੌਨੋਮਿਕ ਕੌਂਸਲ ਫਾਰ ਇੰਡੀਆ ਨੇ ਪ੍ਰਸਤਾਵ ਕੀਤਾ ਹੈ ਕਿ ਏਆਈ ਦਾ ਮੁੱਖ ਉਦੇਸ਼ ਮਨੁੱਖ ਪ੍ਰਧਾਨਤਾ ਅਤੇ ਆਰਧਿਕ ਹਿਤਾਂ ‘ਤੇ ਅਧਾਰਿਤ ਹੈ। ਇਹ ਗੱਲ ਸਪਸ਼ਟ ਹੈ ਕਿ ਰਾਸ਼ਟਰੀ ਪੱਧਰ ‘ਤੇ ਏਆਈ ਅਪਣਾਉਣ ਦੀ ਨੀਤੀ ਨੂੰ ਮਨੁੱਖੀ ਭਲਾਈ ਅਤੇ ਆਰਥਿਕ ਸਮਾਵੇਸ਼ ਵਿੱਚ ਸਹਾਇਕ ਹੋਣਾ ਚਾਹੀਦਾ ਹੈ। ਏਆਈ ਨੂੰ ਘਰੇਲੂ ਆਰਥਿਕ ਵਾਸਤਵਿਕਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਏਆਈ ਅਪਣਾਉਣ ਲਈ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਸਾਰੇ ਨਾਗਰਿਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।
ਖੁਸ਼ਕਿਸਮਤੀ ਨਾਲ, ਸਾਡੇ ਲਈ, ਭਾਰਤੀ ਇਨੋਵੇਟਰਸ ਅਜਿਹੇ ਏਆਈ ਐਪਲੀਕੇਸ਼ਨਾਂ ਨੂੰ ਅੱਗੇ ਵਧਾ ਰਹੇ ਹਨ, ਜੋ ਉਨ੍ਹਾਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਹੱਲ ਕਰਦੇ ਹਨ, ਜੋ ਤਤਕਾਲੀ ਤੌਰ ֲ‘ਤੇ ਅਤੇ ਭਾਰਤ ਦੇ ਸੰਦਰਭ ਵਿੱਚ ਪ੍ਰਾਸੰਗਿਕ ਹਨ। ਸਿਹਤ, ਖੇਤੀਬਾੜੀ, ਸਿੱਖਿਆ, ਸ਼ਹਿਰੀ ਪ੍ਰਬੰਧਨ ਅਤੇ ਆਪਦਾ ਪ੍ਰਬੰਧਨ ਤਿਆਰੀ ਨਾਲ ਜੁੜੇ ਅਭਿਆਸ ਆਸ਼ਾਵਾਦੀ ਹਨ। ਸਹੀ ਸਮਰਥਨ ਦੇ ਨਾਲ, ਇਨ੍ਹਾਂ ਵਿੱਚੋਂ ਕਈ ਐਪਲੀਕੇਸ਼ਨਾਂ ਦਾ ਪੂਰੇ ਭਾਰਤ ਵਿੱਚ ਵਿਸਤਾਰ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਨ੍ਹਾਂ ਨੂੰ ਇੰਡੀਆ ਏਆਈ ਐਪਲੀਕੇਸ਼ਨ ਸਟੈਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇੱਥੋਂ ਤੱਕ ਕਿ ਇਨ੍ਹਾਂ ਨੂੰ ਆਲਮੀ ਬਜ਼ਾਰਾਂ ਵਿੱਚ ਵੀ ਲੈ ਜਾਇਆ ਜਾ ਸਕਦਾ ਹੈ। ਆਓ ਕੁਝ ਦਿਲਚਸਪ ਪਹਿਲਕਦਮੀਆਂ ‘ਤੇ ਝਾਤੀ ਮਾਰੀਏ।
ਸਿਹਤ ਸੰਭਾਲ- ਨਿਰਾਮਈ (Niramai) ਨੇ ਬਿਨਾ ਕਿਸੇ ਨੌਨ ਇਨਵੈਸਿਵ (non-invasive), ਨਿੱਜਤਾ ਪ੍ਰਤੀ ਸੁਚੇਤ ਬ੍ਰੈਸਟ ਕੈਂਸਰ ਜਾਂਚ ਉਪਕਰਣ ਵਿਕਸਿਤ ਕੀਤਾ ਹੈ, ਜੋ ਰਵਾਇਤੀ ਮੈਮੋਗ੍ਰਾਫੀ ਦੀ ਬਜਾਏ ਏਆਈ-ਸੰਚਾਲਿਤ ਥਰਮਲ ਇਮੇਜ਼ਿੰਗ ਦੀ ਵਰਤੋਂ ਕਰਦਾ ਹੈ। ਇਹ ਉਪਕਰਣ ਹਰ ਉਮਰ ਦੀਆਂ ਮਹਿਲਾਵਾਂ ਵਿੱਚ ਅਸਾਧਾਰਣ ਸਥਿਤੀ ਦਾ ਜਲਦੀ ਪਤਾ ਲਗਾਉਣ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਵਿੱਚ ਬ੍ਰੈਸਟ ਦੇ ਸੰਘਣੇ ਟਿਸ਼ੂ ਸ਼ਾਮਲ ਹਨ ਜਿੱਥੇ ਮੈਮੋਗ੍ਰਾਫੀ ਅਕਸਰ ਅਸਫਲ ਹੋ ਜਾਂਦੀ ਹੈ। ਇਹ ਅਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਣ ਲਾਇਕ ਅਤੇ ਕਿਫਾਇਤੀ ਹੈ, ਜੋ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵੱਡੇ ਪੈਮਾਨੇ ‘ਤੇ ਜਾਂਚ ਨੂੰ ਵਿਵਹਾਰਕ ਬਣਾਉਂਦਾ ਹੈ। Qure.ai ਇੱਕ ਏਆਈ ਉਪਕਰਣ ਹੈ, ਜੋ ਸਕਿੰਡਾਂ ਵਿੱਚ ਐਕਸ-ਰੇਅ ਅਤੇ ਸਿਟੀ ਸਕੈਨ ਦਾ ਵਿਸ਼ਲੇਸ਼ਣ ਕਰਦਾ ਹੈ, ਟੀਬੀ, ਫੇਫੜਿਆਂ ਦੇ ਕੈਂਸਰ ਅਤੇ ਦਿਲ ਦੀ ਸਮੱਸਿਆ ਵਰਗੀਆਂ 35 ਤੋਂ ਵੱਧ ਸਥਿਤੀਆਂ ਦਾ ਪਤਾ ਲਗਾਉਂਦਾ ਹੈ। ਇਹ ਸਮਾਧਾਨ ਸੰਸਾਧਨ-ਸੀਮਤ ਹਾਲਾਤ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਜਿੱਥੇ ਰੇਡੀਓਲੌਜਿਸਟ ਉਪਲਬਧ ਨਹੀਂ ਹੁੰਦੇ ਅਤੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਰੈਪਿਡ ਟ੍ਰਾਈਏਜ ਅਤੇ ਇਲਾਜ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਏਆਈਸਟੈਥ, ਇੱਕ ਏਆਈ-ਸੰਚਾਲਿਤ ਸਟੈਥੋਸਕੋਪ, ਦਿਲ ਅਤੇ ਫੇਫੜਿਆਂ ਦੀਆਂ ਆਵਾਜ਼ਾਂ ਨੂੰ ਵਿਜ਼ੂਅਲ ਵੇਵਫਾਰਮ ਵਿੱਚ ਬਦਲ ਦਿੰਦਾ ਹੈ। ਇਹ ਕਿਫਾਇਤੀ ਉਪਕਰਣ 93% ਸ਼ੁੱਧਤਾ ਦੇ ਨਾਲ ਪੇਂਡੂ ਭਾਰਤ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਹਿਰਦੇ ਅਤੇ ਸਾਹ ਦੀਆਂ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਦੇ ਯੋਗ ਬਣਾਉਂਦਾ ਹੈ। ਇਹ ਮਾਹਿਰ ਦੇਖਭਾਲ ਵਿੱਚ ਮੌਜੂਦ ਮਹੱਤਵਪੂਰਨ ਪਾੜੇ ਨੂੰ ਪੂਰਾ ਕਰਦਾ ਹੈ ਅਤੇ ਇਸ ਵਿੱਚ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਸਮਰੱਥਾ ਰੱਖਦਾ ਹੈ। 
ਖੇਤੀਬਾੜੀ : ਨਿਓਪਰਕ ਇੱਕ ਪੋਰਟੇਬਲ ਉਪਕਰਣ ਹੈ, ਜੋ ਕਿ ਇਨਫ੍ਰਾਰੇਡ ਸਪੈਕਟ੍ਰੋਸਕੋਪੀ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਰਵਾਇਤੀ ਲੈਬ ਰਸਾਇਣਾਂ ਦੇ ਬਿਨਾ ਤੁਰੰਤ ਮਿੱਟੀ ਦੀ ਸਹਿਤ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਪੰਜ ਮਿੰਟ ਤੋਂ ਘੱਟ ਸਮੇਂ ਵਿੱਚ 12 ਪ੍ਰਮੁੱਖ ਮਿੱਟੀ ਮਾਪਦੰਡਾਂ ‘ਤੇ ਲੈਬ-ਸਹੀ ਨਤੀਜੇ ਪ੍ਰਦਾਨ ਕਰਦਾ ਹੈ। ਇਹ ਕਿਸਾਨਾਂ ਨੂੰ ਖਾਦ ਦੀ ਵਰਤੋਂ ‘ਤੇ ਡੇਟਾ-ਅਧਾਰਿਤ ਫੈਸਲੇ ਲੈਣ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਇਨਪੁਟ ਖਰਚੇ ਵਿੱਚ ਕਮੀ ਆਉਂਦੀ ਹੈ। ਵਾਧਵਾਨੀ ਇੰਸਟੀਟਿਊਟ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕਾਟਨਏਸ ਇੱਕ ਏਆਈ-ਅਧਾਰਿਤ ਮੋਬਾਈਲ ਐਪ ਹੈ, ਜੋ ਕਿਸਾਨਾਂ ਨੂੰ ਜਾਲ ਵਿੱਚ ਫੜੇ ਗਏ ਕੀੜਿਆਂ ਦੀਆਂ ਫੋਟੋਆਂ ਅਪਲੋਡ ਕਰਨ ਦੀ ਸੁਵਿਧਾ ਦਿੰਦਾ ਹੈ ਅਤੇ ਕੀਟਨਾਸ਼ਕ ਦੀ ਵਰਤੋਂ ਨੂੰ ਲੈ ਕੇ ਤੁਰੰਤ, ਸਥਾਨ-ਅਨੁਕੂਲ ਸਲਾਹ ਪ੍ਰਾਪਤ ਕਰਦਾ ਹੈ। ਇਹ ਐਪ ਹਜ਼ਾਰਾਂ ਛੋਟੇ ਕਪਾਹ ਦੇ ਕਿਸਾਨਾਂ ਨੂੰ ਪਿੰਕ ਬੁਲਵਰਮ ਵਰਗੇ ਕੀੜਿਆਂ ਤੋਂ ਆਪਣੀ ਫਸਲ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਉੱਚ ਗੁਣਵੱਤਾ ਦੀ ਫਸਲ ਮਿਲਦੀ ਹੈ ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ। ਨਿਕੋ ਰੋਬੋਟਿਕਸ ਏਆਈ-ਸੰਚਾਲਿਤ ਰੋਬੋਟ ਦੀ ਵਰਤੋਂ ਕਰਦਾ ਹੈ, ਜੋ ਕੰਪਿਊਟਰ ਵਿਜ਼ਨ (ਦਿਨ ਅਤੇ ਰਾਤ ਵਾਲੇ ਕੈਮਰੇ) ਨਾਲ ਲੈਸ ਹਨ, ਤਾਂ ਜੋ ਅਸਲ ਸਮੇਂ ਵਿੱਚ ਕੀੜੇ ਅਤੇ ਨਦੀਨਾਂ ਦੀ ਪਛਾਣ ਕੀਤੀ ਜਾ ਸਕੇ। ਇਹ ਪ੍ਰਭਾਵਿਤ ਖੇਤਰਾਂ ਵਿੱਚ ਛਿੜਕਾਅ ਨੂੰ ਸਮਰੱਥ ਬਣਾਉਂਦਾ ਹੈ ਅਤੇ ਇਸ ਨਾਲ ਇਹ ਵੀ ਯਕੀਨੀ ਹੁੰਦਾ ਹੈ ਕਿ ਰਸਾਇਣਾਂ ਦੀ ਵਰਤੋਂ ਸਿਰਫ ਜ਼ਰੂਰੀ ਥਾਵਾਂ ‘ਤੇ ਹੀ ਕੀਤਾ ਜਾਵੇਗਾ। ਇਸ ਨਾਲ ਨਦੀਨਾਂ ਦੀ ਵਰਤੋਂ ਵਿੱਚ ਮਹੱਤਵਪੂਰਨ ਕਮੀ ਆਈ ਹੈ। (ਕੁਝ ਮਾਮਲਿਆਂ ਵਿੱਚ 60-90% ਤੱਕ), ਜਿਸ ਨਾਲ ਕਿਸਾਨਾਂ ਦੀ ਲਾਗਤ ਘਟਦੀ ਹੈ ਅਤੇ ਵਾਤਾਵਰਣ ਦਾ ਜ਼ਹਿਰੀਲਾਪਣ ਘੱਟ ਹੁੰਦਾ ਹੈ। ਕ੍ਰੌਪਿਨ ਇੱਕ ਏਆਈ-ਸਮਰੱਥ ਡਿਜੀਟਲ ਈਕੋਸਿਸਟਮ ਹੈ ਜੋ ਖੇਤ ਦੀ ਨਿਗਰਾਨੀ, ਕ੍ਰੈਡਿਟ ਜੋਖਮ ਵਿਸ਼ਲੇਸ਼ਣ ਅਤੇ ਕਿਸਾਨ ਭਾਈਵਾਲੀ ਤੱਕ ਫੈਲਿਆ ਹੋਇਆ ਹੈ। ਇਹ ਸਥਾਈ ਉਤਪਾਦਕਤਾ ਅਤੇ ਜਲਵਾਯੂ-ਅਨੁਕੂਲ ਫੈਸਲਿਆਂ ਨੂੰ ਹੁਲਾਰਾ ਦਿੰਦਾ ਹੈ, ਹਿੱਸਿਆਂ ਵਿੱਚ ਖੰਡਿਤ ਐਪਲੀਕੇਸ਼ਨਾਂ ਨੂੰ ਅਨੁਮਾਨ ਯੋਗ ਖੇਤੀਬਾੜੀ ਪ੍ਰਣਾਲੀਆਂ ਵਿੱਚ ਬਦਲ ਦਿੰਦਾ ਹੈ, ਜਿਸ ਦਾ ਆਲਮੀ ਪੱਧਰ ਤੱਕ ਵਿਸਤਾਰ ਕੀਤਾ ਜਾ ਸਕਦਾ ਹੈ। 
ਸਿੱਖਿਆ – ਪੜ੍ਹਾਈਵਿਦਏਆਈ (PadhaiWithAI) ਇੱਕ ਏਆਈ-ਸੰਚਾਲਿਤ ਨਿਜੀ ਗਿਆਨ-ਪ੍ਰਾਪਤੀ ਪਲੈਟਫਾਰਮ ਦੀ ਵਰਤੋਂ ਕਰਦਾ ਹੈ, ਜਿਸ ਨੂੰ ਸਰਕਾਰੀ ਸਕੂਲਾਂ ਵਿੱਚ ਗਣਿਤ ਸਿੱਖਣ ਦੇ ਕਮਜ਼ੋਰ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਸਿਰਫ ਛੇ ਹਫ਼ਤਿਆਂ ਵਿੱਚ, ਇਸ ਪਹਿਲ ਨੇ ਪਾਸ ਹੋਣ ਦੀ ਦਰ ਅਤੇ ਉੱਚ-ਪ੍ਰਾਪਤੀ ਵਾਲਿਆਂ ਦੇ ਪ੍ਰਦਰਸ਼ਨ ਵਿੱਚ ਜ਼ਿਕਰਯੋਗ ਸੁਧਾਰ ਕੀਤਾ। ਇਹ ਪੇਂਡੂ ਭਾਰਤੀ ਸਿੱਖਿਆ ਵਿੱਚ ਸਿੱਖਣ ਦੇ ਪਾੜੇ ਨੂੰ ਪੂਰਾ ਕਰਨ ਲਈ ਇੱਕ ਅਜਿਹੇ ਮਾਡਲ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਦੇ ਪੈਮਾਨੇ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਰਾਕੇਟ ਲਰਨਿੰਗ ਕੋਲ ਅੱਪੂ (Appu-a generative AI elephant), ਨਾਮਕ ਏਆਈ ਸੰਚਾਲਿਤ ਸਿੱਖਿਆ ਸਾਥੀ ਹੈ, ਜੋ ਕਿ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਲ ਵਾਟ੍ਹਸਐਪ ਰਾਹੀਂ ਸੰਵਾਦ ਕਰਦਾ ਹੈ। ਇਹ ਛੇ ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ  ਬੁਨਿਆਦੀ ਸਾਖ਼ਰਤਾ ਅਤੇ ਅੰਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਛੋਟੇ-ਛੋਟੇ, ਖੇਡਾਂ ‘ਤੇ ਅਧਾਰਿਤ ਗਤੀਵਿਧੀਆਂ ਪ੍ਰਦਾਨ ਕਰਦਾ ਹੈ। ਬੇਲਾਗਾਵੀ ਸਮਾਰਟ ਸਿਟੀ (Belagavi Smart City) ਆਪਣੇ ਪਬਲਿਕ ਲਾਈਬ੍ਰੇਰੀ ਈਕੋਸਿਸਟਮ ਵਿੱਚ ਡੀਪ ਲਰਨਿੰਗ ਈ-ਬੁੱਕਸ ਨੂੰ ਇਕੱਠੇ ਕਰ ਰਿਹਾ ਹੈ। ਉਪਯੋਗਕਰਤਾ ਦੇ ਵਿਵਹਾਰ ਦਾ ਵਿਸ਼ਲੇਸ਼ਣ ਕਰਨ ਅਤੇ ਕਹਾਣੀ ਦੀ ਰੂਪ-ਰੇਖਾ, ਸ਼ਬਦਾਵਲੀ ਅਤੇ ਮੁਸ਼ਕਲ ਪੱਥਰ ਨੂੰ ਅਸਲ ਸਮੇਂ ਵਿੱਚ ਅਨੁਕੂਲਿਤ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਇਨ੍ਹਾਂ ਕਿਤਾਬਾਂ ਨੇ ਸ਼ਮੂਲੀਅਤ ਅਤੇ ਸਮਝ ਦੇ ਪੱਧਰ ਵਿੱਚ ਸੁਧਾਰ ਕੀਤਾ ਹੈ। ਸਿਰਫ਼ ਦੋ ਹਫ਼ਤਿਆਂ ਵਿੱਚ ਪੜ੍ਹਨ ਦੀ ਗਤੀ ਵਿੱਚ 12% ਵਾਧਾ ਹੋਇਆ ਹੈ। 
ਸਰਕਾਰ ਇਨ੍ਹਾਂ ਜ਼ਮੀਨੀ ਪੱਧਰ ‘ਤੇ ਕੇਂਦ੍ਰਿਤ ਏਆਈ ਨਵੀਨਤਾਵਾਂ ਲਈ ਇੱਕ ਸ਼ਕਤੀਸ਼ਾਲੀ ਈਕੋਸਿਸਟਮ ਆਯੋਜਕ ਬਣ ਸਕਦੀ ਹੈ ਅਤੇ ਇਨ੍ਹਾਂ ਨੂੰ ਪੈਨ-ਇੰਡੀਆ ਉੱਚ-ਪ੍ਰਭਾਵ ਵਾਲੀਆਂ ਐਪਲੀਕੇਸ਼ਨਾਂ ਤੱਕ ਵਿਸਤਾਰ ਕਰਨ ਵਿੱਚ ਮਦਦ ਕਰ ਸਕਦੀ ਹੈ। ਸਰਕਾਰ ਦਾ ਇੱਕ ਮੁੱਖ ਧਿਆਨ ਇਨ੍ਹਾਂ ਏਆਈ ਐਪਲੀਕੇਸ਼ਨਾਂ ਲਈ ਬਜ਼ਾਰ ਬਣਾਉਣ ਵਿੱਚ ਸਹਾਇਤਾ ਕਰਨਾ ਵੀ ਹੋ ਸਕਦਾ ਹੈ। ਉਦਾਹਰਣ ਲਈ, ਸਰਕਾਰ ਖਰੀਦ ਦੀ ਸੁਵਿਧਾ ਪ੍ਰਦਾਨ ਕਰ ਸਕਦੀ ਹੈ, ਜਿੱਥੇ ਸੂਚੀਬੱਧ ਘਰੇਲੂ ਏਆਈ ਐਪਲੀਕੇਸ਼ਨਾਂ ਸਰਕਾਰ (ਰਾਜ ਸਰਕਾਰ ਸਮੇਤ) ਦੇ ਵਿਭਾਗਾਂ, ਹਸਪਤਾਲਾਂ, ਸਕੂਲਾਂ ਆਦਿ ਲਈ ਸਮਾਧਾਨ ਪ੍ਰਦਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਸਿਹਤ, ਖੇਤੀਬਾੜੀ, ਸਿੱਖਿਆ, ਆਦਿ ਵਿੱਚ AI ਲਈ ਮਾਪਦੰਡ ਸਥਾਪਿਤ ਕਰਕੇ, ਸਰਕਾਰ ਇੱਕ ਭਰੋਸੇਯੋਗ ਵਾਤਾਵਰਣ ਬਣਾ ਸਕਦੀ ਹੈ, ਤਾਂ ਜੋ ਗਾਹਕ ਅਤੇ ਨਾਗਰਿਕ ਇਨ੍ਹਾਂ ਨੂੰ ਅਸਾਨੀ ਨਾਲ ਅਪਣਾ ਸਕਣ।
ਇੱਕ ਵਾਰ ਜਦੋਂ ਇਹ ਏਆਈ ਐਪਲੀਕੇਸ਼ਨਾਂ ਆਪਣੇ ਆਪ ਨੂੰ ਸਾਬਤ ਕਰ ਲੈਂਦੀਆਂ ਹਨ, ਤਾਂ ਸਰਕਾਰ ਸਭ ਤੋਂ ਪ੍ਰਭਾਵਸ਼ਾਲੀ ਐਪਲੀਕੇਸ਼ਨਾਂ ਨੂੰ ਇੱਕ ਇੰਡੀਆ ਏਆਈ ਐਪਲੀਕੇਸ਼ਨ ਸਟੈਕ ਵਿੱਚ ਏਕੀਕ੍ਰਿਤ ਕਰਨ ਦੀ ਸਹੂਲਤ ਦੇ ਸਕਦੀ ਹੈ -ਯਾਨੀ, ਅਜਿਹੇ ਸਮਾਧਾਨ ਜੋ ਭਾਰਤ ਦੇ ਪੈਮਾਨੇ ਅਤੇ ਵਿਭਿੰਨਤਾ ਲਈ ਬਣਾਏ ਗਏ ਹੱਲ, ਜੋ ਗਲੋਬਲ ਤਾਇਨਾਤੀ ਲਈ ਤਿਆਰ ਹਨ। ਅਸੀਂ ਗਲੋਬਲ ਪਾਰਟਨਰਸ਼ਿਪ ਔਨ ਏਆਈ ਵਰਗੇ ਪਲੈਟਫਾਰਮਾਂ ਦਾ ਲਾਭ ਲੈ ਸਕਦੇ ਹਾਂ। ਭਾਰਤੀ ਏਆਈ ਐਪਲੀਕੇਸ਼ਨ ਸਟੈਕ ਲਈ ਇੱਕ ਮਜ਼ਬੂਤ ​​ਰਾਸ਼ਟਰੀ ਸ਼ਾਸਨ ਢਾਂਚਾ ਜੋ ਯੂਰੋਪੀਅਨ GDPR ਵਰਗੇ ਅੰਤਰਰਾਸ਼ਟਰੀ ਢਾਂਚਿਆਂ ਨਾਲ ਮੇਲ ਖਾਂਦਾ ਹੈ, ਇਸ ਸਟੈਕ ਨੂੰ ਕਈ ਦੇਸ਼ਾਂ ਵਿੱਚ ਤੁਰੰਤ ਇੱਕ ਪਲੱਗ-ਐਂਡ-ਪਲੇਅ ਯੋਗ ਬਣਾ ਸਕਦਾ ਹੈ।        

(ਰਿਸ਼ੀਕੇਸ਼ ਟੀ. ਕ੍ਰਿਸ਼ਣਨ ਆਈਆਈਐੱਮ ਬੰਗਲੌਰ ਵਿੱਚ ਰਣਨੀਤੀ ਦੇ ਪ੍ਰੋਫੈਸਰ ਹਨ। ਐੱਨ. ਦਯਾਸਿੰਧੂ ਇਤਿਹਾਸ ਰਿਸਰਚ ਐਂਡ ਡਿਜੀਟਲ ਦੇ ਸਹਿ-ਸੰਸਥਾਪਕ ਅਤੇ ਸੀਈਓ ਹਨ।)
****