ਕੈਨੇਡਾ ਦੀ ਲਿਬਰਲ ਪਾਰਟੀ ਦੇ ਐੱਮਪੀ ਅਮਰਜੀਤ ਸਿੰਘ ਗਿੱਲ ਆਪਣੇ ਜੱਦੀ ਪਿੰਡ ਗਿੱਲ ਪਹੁੰਚੇ, ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ .

 ਲੁਧਿਆਣਾ (ਵਿੱਕੀ ਜਰਖੜ) ; ਪੰਜਾਬੀਆਂ ਨੇ  ਰਾਜਨੀਤੀ ਵਿੱਚ ਇੱਕ ਵੱਖਰੀ ਪਹਿਚਾਨ ਬਣਾਈ ਹੈ। ਉਹ ਭਾਵੇਂ ਭਾਰਤ ਵਿੱਚ ਰਾਜਨੀਤੀ ਹੋਵੇ ਭਾਵੇਂ ਵਿਦੇਸ਼ ਦੇ ਵਿੱਚ ਅੱਜ ਜਿਲਾ ਲੁਧਿਆਣਾ ਦੇ ਪਿੰਡ ਗਿੱਲ ਦੇ ਜੰਮਪਲ ਅਮਰਜੀਤ ਸਿੰਘ ਗਿੱਲ ਆਪਣੇ ਜੱਦੀ ਪਿੰਡ ਗਿੱਲ ਵਿਖੇ ਪਹੁੰਚੇ ਜਿੱਥੇ ਪਿੰਡ ਵਾਸੀਆਂ ਵੱਲੋਂ ਅਮਰਜੀਤ ਸਿੰਘ ਗਿੱਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ  ਸਵਾਗਤ ਕੀਤਾ ਗਿਆ ਇਸ ਮੌਕੇ  ਅਮਰਜੀਤ ਸਿੰਘ ਗਿੱਲ MP ਬਰੈਂਪਟਨ ਪੱਛਮੀ ਕੈਨੇਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਅੱਜ ਆਪਣੇ ਜੱਦੀ ਪਿੰਡ ਤੇ ਜੱਦੀ ਘਰ ਵਿੱਚ ਪਹੁੰਚ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ। ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੇਰਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝਦਾ ਹਾਂ ਕਿ ਮੈਨੂੰ ਕੈਨੇਡਾ ਦੀ ਧਰਤੀ ਤੇ ਰਹਿਣ ਦਾ ਮੌਕਾ ਮਿਲਿਆ। ਮੈਂ ਇੱਕ ਆਮ ਨੌਜਵਾਨ ਦੀ ਤਰ੍ਹਾਂ ਕੰਮ ਕਾਰ ਤੇ ਚੰਗਾ ਜੀਵਨ ਬਤੀਤ ਕਰਨ ਲਈ 1998 ਦੇ ਵਿੱਚ ਕਨੇਡਾ ਚਲਾ ਗਿਆ ਉੱਥੇ ਜਾ ਕੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਕੰਮ ਕੀਤਾ। ਮੈਂ 2011 ਤੇ 2014 ਵਿੱਚ ਚੋਣਾਂ ਲੜੀਆਂ ਅਤੇ ਉਹਨਾਂ ਕੈਨੇਡਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ ਅਤੇ ਮੈਨੂੰ  ਬ੍ਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਚੁਣਿਆ। ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਗੌਰਮੈਂਟ ਦਾ ਸਿਸਟਮ ਬਹੁਤ ਹੀ ਚੰਗਾ ਸਿਸਟਮ ਹੈ ਅਤੇ ਵਿਦਿਆਰਥੀਆਂ ਜਾਂ ਕਿ ਪੰਜਾਬ ਵਾਸੀਆਂ ਨੂੰ ਕੈਨੇਡਾ ਦੇ ਵਿੱਚ ਜੇਕਰ ਕੋਈ ਮੁਸ਼ਕਿਲਾਂ ਆ ਰਹੀਆਂ ਨੇ ਅਸੀਂ ਉਹਨਾਂ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ  ਤੇ ਯਤਨ ਕਰਦੇ ਹਾਂ ਕਿ ਪੰਜਾਬ ਵਾਸੀਆਂ ਦੀਆਂ ਜੋ ਕਨੇਡਾ ਦੇ ਵਿੱਚ ਮੁਸ਼ਕਿਲਾਂ ਨੇ ਉਹ ਹੱਲ ਕੀਤੀਆਂ ਜਾਣ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਸਾਡੇ ਪਿੰਡ ਦੇ ਜੰਮਪਲ ਅਮਰਜੀਤ ਸਿੰਘ ਗਿੱਲ ਤੇ ਬਹੁਤ ਹੀ ਮਾਣ ਹੈ ਉਹਨਾਂ ਨੇ ਭਾਰਤ ਹੀ ਨਹੀਂ ਬਲਕਿ ਨਾਲ ਸਾਡੇ ਪਿੰਡ ਦਾ ਵੀ ਨਾਂ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਹੈ ਇਸ ਮੌਕੇ 
ਸ: ਇਕਬਾਲ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਗਿੱਲ,
ਸੁਖਦੇਵ ਸਿੰਘ ਗਿੱਲ, ਸਿਕੰਦਰ ਸਿੰਘ ਮਾਨ
ਦਵਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ
ਬਲਜੋਤ ਸਿੰਘ ਗਿੱਲ, ਅਣਖਵੀਰ ਸਿੰਘ ਗਿੱਲ
ਸਿਦਕਵੀਰ ਸਿੰਘ ਗਿੱਲ, ਸਰਪੰਚ ਹਰਕਮਲ ਸਿੰਘ ਗਿੱਲ ਕੋਮਲ ਲੰਬੜਦਾਰ, ਸੁਖਮੀਤ ਸਿੰਘ ਖੰਨਾ ਮੈਂਬਰ ਬਲਾਕ ਸੰਮਤੀ, ਸਰਪੰਚ ਹਰਮੇਸ਼ ਸਿੰਘ, ਤਨਵੀਰ ਸਿੰਘ ਰਣੀਆ ਸਾਬਕਾ ਸਰਪੰਚ ਹੋਰ ਪਿੰਡ ਵਾਸੀ ਹਾਜ਼ਰ ਸਨ।