Maha Shivratri Langar at Jandiala Guru.
ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿੱਚ ਜੰਡਿਆਲਾ ਗੁਰੂ 'ਚ ਵਿਸ਼ਾਲ ਲੰਗਰ ਭੰਡਾਰੇ ਲਗਾਏ ਗਏ ।
ਜੰਡਿਆਲਾ ਗੁਰੂ/ਸਤਿੰਦਰ ਸਿੰਘ ਅਠਵਾਲ - ਮਹਾਂਸ਼ਿਵਰਾਤਰੀ ਦੇ ਸੰਬੰਧ ਵਿੱਚ ਜੰਡਿਆਲਾ ਗੁਰੂ ਸ਼ਹਿਰ ਵਿੱਚ ਕਈ ਮੰਦਰਾਂ ਵਿੱਚ ਲੰਗਰ ਭੰਡਾਰੇ ਲਗਾਏ ਗਏ।ਇਸ ਪਾਵਨ ਮੌਕੇ ਸ਼ਹਿਰ ਵਿੱਚ ਮੰਦਰਾਂ ਵਿੱਚ ਭਗਤਾਂ ਦੀ ਖੂਬ ਰੌਣਕ ਵੇਖੀ ਗਈ। ਸ਼੍ਰੀ ਰਘੂਨਾਥ ਡਾਲੀਆਣਾ ਮੰਦਰ ਵਿਖੇ ਸ਼ਿਵ ਸ਼ੰਕਰ ਦੇ ਭਗਤ ਸੁਰਿੰਦਰ ਕੁਮਾਰ ਸੋਨੂੰ ਪਰਿਵਾਰ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸਵੇਰ ਤੋਂ ਹੀ ਭਗਤਾਂ ਦੀ ਭਾਰੀ ਆਵਾਜਾਈ ਦੇਖਣ ਨੂੰ ਮਿਲੀ।ਮਹਾਂਸ਼ਿਵਰਾਤਰੀ ਦੇ ਇਸ ਪਵਿੱਤਰ ਦਿਨ ਰਘੂਨਾਥ ਮੰਦਰ ਡਾਲੀਆਣਾ ਵਿਖੇ ਭਗਤੀਮਈ ਮਾਹੌਲ ਬਣਿਆ ਹੋਇਆ ਸੀ। ਸੋਨੂੰ ਪਰਿਵਾਰ ਵੱਲੋਂ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ ਭੰਡਾਰੇ ਦਾ ਆਯੋਜਨ ਕੀਤੇ ਸ਼ਰਧਾਲੂਆਂ ਨੇ ਲੰਗਰ ਛਕ ਕੇ ਧਾਰਮਿਕ ਅਨੰਦ ਮਾਣਿਆ।ਮੰਦਰ ਵਿੱਚ ਹਰ ਪਾਸੇ “ਬਮ ਬਮ ਭੋਲੇ” ਦੇ ਜੈਕਾਰੇ ਗੂੰਜ ਰਹੇ ਸਨ ਅਤੇ ਭਗਤ ਭਗਵਾਨ ਸ਼ਿਵ ਦੀ ਭਗਤੀ ‘ਚ ਲੀਨ ਨਜ਼ਰ ਆਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਪਤਨੀ ਮੈਡਮ ਸੁਹਿੰਦਰ ਕੌਰ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਡਾਕਟਰ ਅਸ਼ਵਨੀ ਸ਼ਰਮਾ, ਸੁਰਿੰਦਰ ਪਾਲ ਸਿੰਘ,ਸੁਰਿੰਦਰ ਸੋਨੂੰ, ਸਾਬਕਾ ਨਗਰ ਕੌਂਸਲ ਪ੍ਰਧਾਨ ਰਵਿੰਦਰ ਪਾਲ ਸਿੰਘ ਕੁੱਕੂ, ਸਾਹਿਲ ਸ਼ਰਮਾ,ਪ੍ਰੀਕਸ਼ਤ ਸ਼ਰਮਾ ਗੁੱਗਾ,ਰਾਕੇਸ਼ ਕੁਮਾਰ ਗੋਲਡੀ, ਰੋਕ ਸ਼ਰਮਾ, ਦੀਪ ਵਿਗ, ਬਬਲੂ ਸ਼ਰਮਾ, ਨਰਿੰਦਰ ਕੁਮਾਰ ਬਬਲੂ,ਵਿਨੋਦ ਸ਼ਰਮਾ ਆਦਿ ਨੇ ਲੰਗਰ ਭੰਡਾਰੇ ਦੀ ਸੇਵਾ ਨਿਭਾਈ।
