Prize Distribution Function at GHS .
ਸਰਕਾਰੀ ਹਾਈ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਲੁਧਿਆਣਾ, 16 ਫਰਵਰੀ (): ਸਰਕਾਰੀ ਹਾਈ ਸਕੂਲ ਪੱਦੀ ਲੁਧਿਆਣਾ ਵਿਖੇ ਬੜੀ ਹੀ ਧੂਮਧਾਮ ਨਾਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਲੀਫੋਰਡ ਹੈਲਥ ਕੇਅਰ ਲਿਮਟਡ ਦੇ ਚੇਅਰਮੈਨ ਸ਼੍ਰੀ ਜੀਵਨ ਲਾਲ ਗੁਪਤਾ ਜੀ ਸਨ। ਜਿੰਨਾਂ ਵੱਲੋਂ ਸਕੂਲ ਨੂੰ 8 ਲੱਖ ਰੁਪਏ ਦੀ ਰਾਸ਼ੀ ਦੇ ਕੇ ਵੱਡਾ ਕਮਰਾ ਬਣਵਾ ਕੇ ਦਿੱਤਾ ਗਿਆ ਅਤੇ ਅੱਜ ਦੇ ਦਿਨ ਉਸ ਦਾ ਉਦਘਾਟਨ ਵੀ ਕੀਤਾ ਗਿਆ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਉਹਨਾਂ ਦੇ ਨਾਲ ਕੰਪਨੀ ਦੇ HR ਸ਼੍ਰੀ ਸੁਤੀਕਸ਼ਣ ਕੁਮਾਰ ਵੀ ਪਹੁੰਚੇ ਸਨ ਜਿਨਾਂ ਨੇ ਬੜੀ ਹੀ ਮਿਹਨਤ ਕਰਕੇ ਸਕੂਲ ਦੇ ਨਾਲ ਤਾਲਮੇਲ ਬਣਾ ਕੇ ਇਸ ਕਮਰੇ ਨੂੰ ਬਣਾਉਣ ਵਿੱਚ ਯੋਗਦਾਨ ਦਿੱਤਾ।। ਸਮਾਗਮ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਹ ਸਾਰੇ ਇਨਾਮ ਪਿੰਡ ਦੇ ਉੱਘੇ ਸਮਾਜ ਸੇਵੀ ਅਤੇ ਸਿੱਖਿਆ ਮਾਹਰ ਸਰਦਾਰ ਮੇਜਰ ਸਿੰਘ ਜੀ ਵੱਲੋਂ ਸਪਾਂਸਰ ਕੀਤੇ ਗਏ ਸਨ। ਇਸ ਤੋਂ ਇਲਾਵਾ ਖੇਡਾਂ ਵਿੱਚ ਸਟੇਟ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਤਮਗਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਕਈ ਪ੍ਰਕਾਰ ਦੇ ਮਨੋਰੰਜਨ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਦੁਆਰਾ ਗਿੱਧਾ, ਭੰਗੜਾ, ਗੀਤ ਆਦਿ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਨੰਦ ਮਾਪਿਆਂ ਨੇ ਮਾਣਿਆ। ਪ੍ਰੋਗਰਾਮ ਵਿੱਚ ਪਿੰਡ ਪੱਦੀ ਦੇ ਸਰਪੰਚ ਸਰਦਾਰ ਸਤਵੀਰ ਸਿੰਘ ਲਾਲੀ ਅਤੇ ਪੱਦੀ ਕਲੋਨੀ ਦੇ ਸਰਪੰਚ ਸੁਖਦੀਪ ਕੌਰ ਵੀ ਆਪਣੇ-ਆਪਣੇ ਪੰਚਾਇਤ ਮੈਂਬਰਾਂ ਦੇ ਨਾਲ ਹਾਜ਼ਰ ਰਹੇ। ਉਹਨਾਂ ਨੇ ਵੀ ਆਪਣੇ-ਆਪਣੇ ਵਿਚਾਰਾਂ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਆ ਅਤੇ ਅੱਗੇ ਵਧਣ ਦੇ ਹੌਸਲਾ ਅਫਜਾਈ ਵੀ ਕੀਤੀ। ਪਿੰਡ ਦੇ ਸਾਬਕਾ ਸਰਪੰਚ ਦਲਜੀਤ ਸਿੰਘ, ਬਹਾਦਰ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਵੀ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਸਕੂਲ ਦੀ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਪਵਨ ਕੁਮਾਰ ਸ਼ਰਮਾ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਵੀ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ ਗਈ। ਸਮਾਗਮ ਦਾ ਮੁੱਖ ਕੇਂਦਰ ਲੀਫੋਰਡ ਹੈਲਥ ਕੇਅਰ ਲਿਮਿਟਿਡ ਕੰਪਨੀ ਦੇ ਚੇਅਰਮੈਨ ਜੀਵਨ ਲਾਲ ਗੁਪਤਾ ਜੀ ਰਹੇ। ਜਿੰਨਾਂ ਨੇ ਕੰਪਨੀ ਦੇ CSR ਫੰਡ ਵਿੱਚੋਂ ਸਕੂਲ ਨੂੰ ਕਮਰਾ ਬਣਾ ਕੇ ਅੱਜ ਦੇ ਦਿਨ ਸਮਰਪਿਤ ਕੀਤਾ। ਅੰਤ ਵਿੱਚ ਸਕੂਲ ਦੇ ਹੈੱਡ ਮਾਸਟਰ ਲਖਵੀਰ ਸਿੰਘ ਜੀ ਨੇ ਬੱਚਿਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਹੋਰ ਅੱਗੇ ਵਧਣ ਲਈ ਪ੍ਰੇਰਿਆ ਅਤੇ ਨਾਲ ਹੀ ਜੀਵਨ ਲਾਲ ਗੁਪਤਾ ਜੀ ਦਾ ਸਨਮਾਨ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕੰਪਨੀ ਦੇ ਐਚ ਆਰ ਸੁਤੀਕਸ਼ਨ ਕੁਮਾਰ ਜੀ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਸਕੂਲ ਦੀ ਜਰੂਰਤ ਨੂੰ ਸਮਝਦੇ ਹੋਏ ਕਮਰਾ ਬਣਵਾ ਕੇ ਦਿੱਤਾ। ਸ਼੍ਰੀ ਜੀਵਨ ਲਾਲ ਗੁਪਤਾ ਜੀ ਵੱਲੋਂ ਵੀ ਸਕੂਲ ਨੂੰ ਵਾਦਾ ਕੀਤਾ ਗਿਆ ਕਿ ਉਹ ਭਵਿੱਖ ਵਿੱਚ ਵੀ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਹਿੱਤ ਸਕੂਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਹੈਡਮਾਸਟਰ ਲਖਵੀਰ ਸਿੰਘ ਜੀ ਵੱਲੋਂ ਦੋਵੇਂ ਸਰਪੰਚ ਸਾਹਿਬ ਸਮੇਤ ਪੰਚਾਇਤਾਂ ਦਾ ਧੰਨਵਾਦ ਕੀਤਾ ਗਿਆ ਕਿ ਉਹ ਸਕੂਲ ਦੇ ਹਰੇਕ ਕਾਰਜ ਵਿੱਚ ਸਕੂਲ ਦਾ ਵੱਧ ਚੜ ਕੇ ਸਾਥ ਦਿੰਦੇ ਹਨ। ਅੰਤ ਵਿੱਚ ਉਨ੍ਹਾਂ ਵੱਲੋਂ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ, ਜਿੰਨਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਅਤੇ ਉਮੀਦ ਕੀਤੀ ਗਈ ਕਿ ਅਗਲੇ ਸਾਲ ਫਿਰ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਜਾਵੇਗਾ ਅਤੇ ਇੱਕ ਵਾਰ ਫਿਰ ਇਸੇ ਤਰ੍ਹਾਂ ਸਕੂਲ ਵਿੱਚ ਖੁਸ਼ੀਆਂ ਵੰਡੀਆਂ ਜਾਣਗੀਆਂ।
