ਚੁੱਪ .

ਚੁੱਪ ਉਸ ਅੱਲ੍ਹੜ ਦੀ ਗੁਟ ਤੋਂ ਟੁੱਟੀ ਵੰਗ ਦੀ ਝਰੀਟ  ਹੈ,

ਜੋ ਸਭ ਕੁਝ ਸਹਿੰਦੀ ਰਹੀ।

ਚੁੱਪ ਹੱਥ 'ਤੇ ਬੰਨ੍ਹੀ ਘੜੀ ਦੀ ਆਵਾਜ਼ ਹੈ,

ਜੋ ਮਾੜੇ ਟਾਇਮ 'ਤੇ ਨਚਦੀ ਰਹੀ।

ਚੁੱਪ ਉਸ ਚੰਨ ਦੀ ਚਾਨਣੀ ਆ ,

ਜੋ ਗਰੀਬਾਂ ਨੂੰ ਰੌਸ਼ਨੀ ਨਹੀਂ ਦੇ ਸਕੀ।

ਚੁੱਪ ਉਸ ਫੌਜੀ ਦੀ ਮਾਂ ਦੀ ਮਮਤਾ ਆ ,

ਜੋ ਆਖਰੀ ਘੜੀ ਪੁੱਤ ਨੂੰ ਨਾ ਦੇਖ ਸਕੀ।

ਚੁੱਪ ਉਸ ਗੱਭਰੂ ਦੀ ਜਵਾਨੀ ਆ ,

ਜੋ ਨਸ਼ਿਆਂ 'ਚ ਰੁਲ ਚੁੱਕੀ।

ਚੁੱਪ ਇਸ ਨਵੇਂ ਜ਼ਮਾਨੇ ਦਾ ਇੱਕ ਚੁਟਕਲਾ ਆ,

ਜੋ ਚੁਟਕਲਾ ਘਟ ਮੌਤ ਦਾ ਫ਼ਰਮਾਨ ਬਣ ਚੁੱਕੀ।

ਚੁੱਪ ਉਸ ਕਵੀ ਦੀ ਕਵਿਤਾ ਆ ,

ਜੋ ਸੱਚ ਨਾ ਉਗਲ ਸਕੀ।

ਚੁੱਪ ਮੁਰਦੇ ਦੀ ਸ਼ਾਨ ਆ ,

ਜੋ ਇਕਰਾਰ ਨਾ ਕਰ ਸਕੀ।

ਚੁੱਪ ਅੱਜ ਦਾ ਮੀਡੀਆ ਆ,

ਜੋ ਵਿੱਕ ਚੁੱਕਾ ਚੋਰਾਂ ਲਈ।

ਚੁੱਪ ਇੱਕ ਲਲਕਾਰ ਆ,

ਜੋ ਅੱਜ ਗਾਲ੍ਹ ਬਣ ਚੁਕੀ ਹੋਰਾਂ ਲਈ।

ਚੁੱਪ ਉਸ ਨੇਤਾ ਦੀ ਤਾਕਤ ਆ,

ਜੋ ਕੁਝ ਨਾ ਕਰ ਸਕੀ ਹੋਰਾਂ ਲਈ।

ਚੁੱਪ ਤੇਰੀ ਆਤਮਾ ਦੀ ਹੋਂਦ ਆ ,

ਜੋ ਰੁਲ ਚੁੱਕੀ ਆ ਕੁਝ ਬੋਲਾਂ ਲਈ।

 

- ਉਂਕਾਰ ਨਾਗਪਾਲ