38th Jarkhad Sports conclude .

38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸਮਾਪਤ
6 ਸ਼ਖਸੀਅਤਾਂ ਦਾ ਹੋਇਆ ਸਨਮਾਨ , 
ਗੁਰਮੀਤ ਸਿੰਘ ਖੁੱਡੀਆਂ, ਸੰਤ ਸੀਚੇਵਾਲ , ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਅਤੇ ਜੰਗਸ਼ੇਰ ਅਮਰੀਕਾ ਮੁੱਖ ਮਹਿਮਾਨ ਵਜੋਂ ਪੁੱਜੇ 

 ਲੁਧਿਆਣਾ 16  ਫਰਵਰੀ (ਵਿੱਕੀ ਜਰਖੜ) :            ) ਜੇ ਐਸਟੀ ਟਰੱਕ ਪਰਮਿਟ ਅਮਰੀਕਾ, ਏਵਨ ਸਾਈਕਲ ਅਤੇ ਕੋਕਾ ਕੋਲਾ 38ਵੀਂਆਂ ਮਾਡਰਨ ਪੇਂਡੂ ਮਿੰਨੀ  ਓਲੰਪਕ  ਜਰਖੜ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵੀਆਂ ਪੈੜਾਂ ਪਾਉਂਦੀਆਂ ਹੋਈਆਂ  ਧੂਮ ਧੜੱਕੇ ਨਾਲ ਸਮਾਪਤ ਹੋਈਆਂ।
,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 16 ਟੀਮਾਂ ਦੇ ਆਪਸੀ ਮੁਕਾਬਲੇ ਹੋਏ ਜਿਸ ਵਿੱਚ ਘੱਲੂਘਾਰਾ ਕੁੱਪ ਦੀ ਟੀਮ ਚੈਂਪੀਅਨ ਅਤੇ ਚਕਰ ਮੋਗਾ  ਉਪ ਜੇਤੂ ਰਹੀ। ਹਾਕੀ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਲਵਲੀ ਯੂਨੀਵਰਸਿਟੀ ਜਲੰਧਰ  ਨੇ ਜਰਖੜ ਅਕੈਡਮੀ ਨੂੰ 3-1 ਨਾਲ ਹਰਾ ਕੇ ਮਹਿੰਦਰ ਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ  ਟਰਾਫੀ ਤੇ ਕਬਜ਼ਾ ਕੀਤਾ । ਹਾਕੀ ਕੁੜੀਆਂ ਦੇ ਵਰਗ ਵਿੱਚ  ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਵਲੀ ਯੂਨੀਵਰਸਿਟੀ ਜਲੰਧਰ   ਨੂੰ 4-2 ਨਾਲ ਹਰਾ ਕੇ ਮੋਹਿੰਦਰਪਰਤਾਪ ਗਰੇਵਾਲ ਟਰਾਫੀ ਹਾਸਲ ਕੀਤੀ।
ਹਾਕੀ ਸਬ ਜੂਨੀਅਰ ਜਗਤਾਰ ਯਾਦਗਾਰੀ ਹਾਕੀ ਕੱਪ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 2-1 ਨਾਲ ਹਰਾਕੇ ਜਿੱਤ ਖਿਤਾਬੀ ਜਿੱਤ ਹਾਸਲ ਕੀਤੀ।

 ਫੁੱਟਬਾਲ  ਅਮਰਜੀਤ ਸਿੰਘ ਗਰੇਵਾਲ  ਕੱਪ  ਵਿੱਚ ਮੁੰਡਿਆਂ ਦੇ ਵਰਗ ਵਿੱਚ ਭੈਣੀ ਅਰੋੜਾ ਨੇ ਭੁੱਟਾ ਨੂੰ 2-1ਨਾਲ ਅਤੇ ਕੁੜੀਆਂ ਦੇ ਵਰਗ ਵਿੱਚ ਗੁਜਰਵਾਲ ਨੇ ਕੋਟਲਾ ਨੂੰ 3-2 ਨਾਲ਼ ਹਰਾਕੇ ਚੈਂਪੀਅਨ ਜਿੱਤ ਹਾਸਲ ਕੀਤੀ। ਬਾਬਾ ਸੁਰਜਨ ਸਿੰਘ ਸਰੀਂਹ ਰੱਸਾਕਸੀ ਕੱਪ ਵਿੱਚ ਰੋਪੜ ਨੇ ਪਹਿਲਾ ਸਥਾਨ ਬਠਿੰਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ 50 ਸਾਲਾ ਕਬੱਡੀ ਧਰਮ ਸਿੰਘ ਕੱਪ ਵਿੱਚ ਰਾਏਕੋਟ ਨੇ ਪਹਿਲਾ ਸਥਾਨ ਸੀਹਾਦੋਦ ਦੂਸਰਾ ਸਥਾਨ ਹਾਸਲ ਕੀਤਾ
                

7 ਸਖਸ਼ੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ 
--------------------------------

 ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਅੱਜ  ਏਵਨ ਸਾਈਕਲ ਦੇ ਮਾਲਕ ਪਦਮ ਸ੍ਰੀ ਓਕਾਰ ਸਿੰਘ ਪਾਹਵਾ, ਪਦਮ ਸ੍ਰੀ  ਹਾਕੀ ਕੋਚ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ"  ਨਾਲ , ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ"ਪੰਜਾਬ ਦਾ ਮਾਣ ਐਵਾਰਡ"  ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ ਵਾਈਸ ਚਾਂਸਲਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਨੂੰ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ"  ਨਾਲ,ਪੱਤਰਕਾਰ ਦਵਿੰਦਰਪਾਲ ਸ਼ਰਮਾ ਚੰਡੀਗੜ੍ਹ ਨੂੰ "ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ" ਦੇ ਨਾਲ, ਉੱਭਰਦੇ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਨੂੰ "ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ " ਨਾਲ, ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਗਰੇਵਾਲ ਯੂ ਐਸ ਏ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਨਮਾਨਿਤ ਸ਼ਖਸੀਅਤਾ ਦੀਆਂ ਪ੍ਰਾਪਤੀਆਂ ਦਾ ਬਿਉਰਾ ਪੜਕੇ ਅਤੇ ਉਹਨਾਂ ਨੂੰ ਐਵਾਰਡ , ਯਾਦਗਾਰੀ ਘੋੜਿਆਂ ਦੇ ਚਿੰਨ੍ਹ ,ਟਰਾਫੀਆਂ ਮੁੱਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ , ਜੇ ਐਸਟੀ ਟਰੱਕ ਪਰਮਿਟ ਅਮਰੀਕਾ ਦੇ ਮਾਲਕ ਜੰਗਸ਼ੇਰ ਸਿੰਘ ਅਤੇ ਏਵਨ ਸਾਈਕਲ ਕੰਪਨੀ ਦੇ ਮਾਲਕ ਓਂਕਾਰ ਸਿੰਘ ਪਾਹਵਾ ਵੀ ਮੁੱਖ ਮਹਿਮਾਨ ਵਜੋਂ ਪੁੱਜੇ । ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਰਖੜ ਟਰੱਸਟ ਨੂੰ 11 ਲੱਖ ਅਤੇ ਸਰਦਾਰ ਖੁੱਡੀਆਂ ਨੇ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਜੰਗ ਸ਼ੇਰ ਸਿੰਘ ਅਮਰੀਕਾ ਵਾਲਿਆਂ ਨੇ ਢਾਈ ਲੱਖ ਰੁਪਏ, ਹੰਸਲੋ ਯੂਕੇ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ ਨੇ ਮਹਿੰਦਰ ਪ੍ਰਤਾਪ ਗਰੇਵਾਲ ਟਰਸਟ ਵੱਲੋਂ 2  ਲੱਖ ਰੁਪਏ ਦੀ ਕੀਤੀ ਸਹਾਇਤਾ ਦਿੱਤੀ।

ਜਦੋਂ ਗਾਇਕਾਂ ਨੇ ਜਰਖੜ ਸਟੇਡੀਅਮ ਵਿੱਚ ਝੂਮਣ ਲਾਏ ਦਰਸ਼ਕ
-------------------------

ਨਾਮੀ ਲੋਕ ਗਾਇਕਾ  ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ,ਨੀਤੂ ਵਿਰਕ, ਗੁਰਜਾਨ ਨੇ ਅੱਜ ਚਰਖੜ ਖੇਡਾਂ ਤੇ ਆਪਣੇ ਗਾਇਕੀ ਦਾ ਰੰਗ ਬਖੇਰਿਆ ਅਤੇ  ਸਤਵਿੰਦਰ ਬਿੱਟੀ ਨੇ ਆਪਣੇ ਚੋਣਵੇਂ ਗੀਤਾਂ ਨਾਲ ਤਾਂ ਪੂਰੇ ਸਟੇਡੀਅਮ ਝੂਮਣ ਲਾ ਦਿੱਤਾ ।

ਕਾਰਪੋਰੇਟ ਹਾਊਸ ਦਾ ਵਿਸ਼ੇਸ਼ ਧੰਨਵਾਦ
------------------------------

 ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਗੋਲਡ ਸਪਾਂਸਰ ਜੇ ਐਸ ਟੀ ਟਰੱਕ ਪਰਮਿਟ ਫਰਿਜਨੋ,ਜਦਕਿ ਸਿਲਵਰ ਸਪਾਂਸਰ  ਕੋਕਾ ਕੋਲਾ, ਏਵਨ ਸਾਈਕਲ, ਪੈਟਰੋਲੀਅਮ ਸਪੋਰਟਸ ਪਰਮੋਸ਼ਨ ਬੋਰਡ ,ਡਾਬਰ ਕੰਪਨੀ , ਵਿਸ਼ਾਲ ਸਾਈਕਲ  ਅਤੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਟੂਰਨਾਮੈਂਟ ਨੂੰ ਵੱਡਾ ਸਹਿਯੋਗ ਦਿੱਤਾ। ਇਸ ਮੌਕੇ ਡਾਬਰ ਕੰਪਨੀ ਵੱਲੋਂ ਖਿਡਾਰੀਆਂ ਤੇ ਮਹਿਮਾਨਾਂ ਵਾਸਤੇ ਵਿਸ਼ੇਸ਼ ਤੋਹਫੇ ਅਤੇ ਕੋਕਾ ਕੋਲ ਕੰਪਨੀ ਵੱਲੋਂ ਸਾਰੀ ਪਬਲਿਕ ਵਾਸਤੇ ਸਪੈਸ਼ਲ ਜੂਸ ਵੰਡਿਆ ਗਿਆ। ਏਵਨ ਸਾਈਕਲ ਵੱਲੋਂ ਜੇਤੂ ਖਿਡਾਰੀਆਂ ਨੂੰ 50 ਸਾਈਕਲ, ਵਿਸਾਲ ਸਾਈਕਲ ਵੱਲੋਂ ਹਾਕੀ ਦੇ ਜੇਤੂਆਂ ਨੂੰ 20 ਸਾਈਕਲ ਦਿੱਤੇ ਗਏ।
          ਆਖਰੀ ਦਿਨ ਰਾਜ ਕੌਰ ਦਿਓਲ ਕੈਨੇਡਾ, ਪਰਵਿੰਦਰ ਕੌਰ ਚੇਅਰਮੈਨ  ਐਨਆਰਆਈ ਵਿੰਗ ਪੰਜਾਬ, ਹਰਿੰਦਰ ਸਿੰਘ ਹੋਸ਼ਿਆਰਪੁਰ,ਸੁਰਿੰਦਰ ਸਿੰਘ ਖੰਨਾ ,ਨਿਰਮਲ ਸਿੰਘ ਖਹਿਰਾ ਇੰਗਲੈਂਡ , ਹਰਦੀਪ ਸਿੰਘ ਬੀਰਮਪੁਰ, ਦਲਜੀਤ ਸਿੰਘ ਭੱਟੀ ਕੋਕਾ ਕੋਲਾ,ਮਨਪ੍ਰੀਤ ਸਿੰਘ ਭਾਟੀਆ ਕੋਕਾ ਕੋਲਾ, ਬਲਵੰਤ ਸਿੰਘ ਬੁੱਢੇਵਾਲ, ਜੀਵਨ ਸਿੰਘ ਗਿੱਲ, ਹਰਨੇਕ ਸਿੰਘ ਭੱਪ, ਮਨੂ ਘਲੋਟੀ,ਗੁਰਸਤਿੰਦਰ ਸਿੰਘ ਪਰਗਟ, ਸਰਪੰਚ ਸੰਦੀਪ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।