ਚਿੰਤਪੁਰਨੀ ਸੇਵਾ ਕਮੇਟੀ ਵੱਲੋਂ 152ਵੀਂ ਬਸ ਰਵਾਨਾ.

ਚਿੰਤਪੁਰਨੀ ਸੇਵਾ ਕਮੇਟੀ ਵਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ 152ਵੀਂ ਬਸ ਰਵਾਨਾ
ਸ਼ਰਧਾ ਨਾਲ ਦਰਸ਼ਨ ਕਰਨ ਤੇ ਝੋਲੀਆਂ ਭਰ ਦਿੰਦੀ ਹੈ ਮਾਤਾ : ਰਮਨ ਕੌੜਾ 


ਲੁਧਿਆਣਾ, 19 ਫਰਵਰੀ (ਵਰਿੰਦਰ): ਚਿੰਤਪੁਰਨੀ ਸੇਵਾ ਕਮੇਟੀ ਵਲੋਂ ਪਿਛਲੇ ਲਗਭਗ 13 ਸਾਲ ਤੋਂ ਲਗਾਤਾਰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਕੀਤੇ ਗਏ ਉਪਰਾਲੇ ਸਦਕਾ ਅੱਜ 152ਵੀ ਯਾਤਰਾ ਲੁਧਿਆਣਾ ਤੋਂ ਚਿੰਤਪੂਰਨੀ ਕਮੇਟੀ ਦੇ ਮੁਖੀ ਸ੍ਰੀ ਰਮਨ ਕੌੜਾ ਦੀ ਅਗਵਾਈ ਹੇਠ ਸਵੇਰੇ ਰਵਾਨਾ ਹੋਈ। ਇਸ ਮੌਕੇ ਕੰਨਿਆ ਪੂਜਨ ਸ੍ਰੀ ਮੋਹਨ ਲਾਲ ਅਰੋੜਾ ਵਲੋਂ ਕੀਤਾ ਗਿਆ। ਰਸਤੇ ਵਿੱਚ ਸ੍ਰੀ ਮੋਹਨ ਲਾਲ ਅਤੇ ਸ੍ਰੀ ਸਤਪਾਲ ਸਤੀ ਨੇ ਮਹਾਮਾਈ ਦੀ ਉਸਤਤ ਵਿੱਚ ਭਜਨ ਅਤੇ ਭੇਂਟਾ ਗਾ ਕੇ ਮਹਾਂਮਾਈ ਦੇ ਭਗਤਾ ਨੂੰ ਆਪਣੇ ਨਾਲ ਗਾਉਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਜੌ ਵੀ ਸੱਚੇ ਮਨੋਂ ਪੂਰਨ ਸ਼ਰਧਾ ਨਾਲ ਮਹਾਂਮਾਈ ਦੇ ਦਰਸ਼ਨ ਕਰਦਾ ਹੈ ਮਾਤਾ ਚਿੰਤਪੁਰਨੀ ਉਸ ਦੀਆਂ ਸਮਸਤ ਚਿੰਤਾਵਾਂ ਦੂਰ ਕਰਦੇ ਹੋਏ ਝੋਲੀਆਂ ਭਰ ਦਿੰਦੀ ਹੈ। ਯਾਤਰਾ ਵਿੱਚ ਸ਼੍ਰੀ ਰਮਨ ਕੌੜਾ ਤੋਂ ਇਲਾਵਾ ਸ੍ਰੀ ਸ਼ੀਸ਼ਪਾਲ ਗੋਇਲ, ਰਜਨੀਸ਼ ਕੌੜਾ, ਸੁਸ਼ੀਲ ਕੌੜਾ, ਸੁਰੇਂਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਵਿਪਿਨ ਕੁਮਾਰ ਚੋਪੜਾ, ਸੁਨੀਲ ਸੋਨੀ, ਸੰਦੀਪ ਤੁਲੀ, ਨਿਰਮਲਾ ਦੇਵੀ, ਪ੍ਰਭਾਕਰ ਦੇਵਾ, ਰੋਹਿਤ ਕੌੜਾ ਸਮੇਤ ਵੱਡੀ ਗਿਣਤੀ ਵਿੱਚ ਭਗਤ ਸ਼ਾਮਲ ਸਨ।