ANO Parambir Singh honoured .

ਏ ਐਨ ਓ ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸੰਸਾ ਪੱਤਰ

 
ਲੁਧਿਆਣਾ (ਬਿਊਰੋ): ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਦੇ ਐਨਸੀਸੀ ਏਅਰ ਵਿੰਗ ਇਨਚਾਰਜ ਏ ਐਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਅੱਜ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ।
  ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਸਾਲ 1989 ਤੋਂ ਏਅਰ ਵਿੰਗ ਜੂਨੀਅਰ ਕੈਡਿਟਾਂ ਲਈ ਚੱਲ ਰਹੀ ਹੈ। ਜਿਸ ਵਿੱਚ ਸਕੂਲ ਦੇ ਕੈਡਿਟ ਅਤੇ ਮੌਜੂਦਾ ਐਨਸੀਸੀ ਇੰਚਾਰਜ ਏ ਐਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਸਾਲ ਦਰ ਸਾਲ ਹੀ ਵਧੀਆ ਤੋਂ ਵਧੀਆ ਪ੍ਰਾਪਤੀਆਂ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਨੰਬਰ 4 ਪੰਜਾਬ ਏਅਰ ਸੁਕਾਡਰਨ ਐਨਸੀਸੀ ਲੁਧਿਆਣਾ ਦੇ ਵਧੀਆ ਕਾਰਗੁਜ਼ਾਰੀ ਵਾਲੇ ਏ ਐਨ ਓ ਹੋਣ ਦਾ ਮਾਣ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਸਾਲ ਡਾਇਰੈਕਟਰ ਜਨਰਲ ਐਨਸੀਸੀ ਨਵੀਂ ਦਿੱਲੀ ਤੋਂ ਵੀ ਸਕੂਲ ਨੂੰ ਐਨਸੀਸੀ ਸਬੰਧੀ ਕਿਰਿਆਵਾਂ ਦੇ ਲਈ ਮਾਣ ਪੱਤਰ ਪ੍ਰਾਪਤ ਹੋਇਆ ਹੈ।
ਇਸ ਸਾਲ 2025-26 ਲਈ ਸਕੂਲ ਦੇ ਏ ਐਨ ਓ ਪਰਮਬੀਰ ਸਿੰਘ ਨੂੰ ਅੱਜ ਯੂਨਿਟ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ । ਜਿਸ ਨੂੰ ਕਿ ਯੂਨਿਟ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਬੀ ਐਸ ਗਿੱਲ ਵੱਲੋਂ ਭੇਟ ਕੀਤਾ ਗਿਆ। ਇਹ ਪ੍ਰਸ਼ੰਸਾ ਪੱਤਰ ਉਹਨਾਂ ਨੂੰ ਵਧੀਆ ਕਾਰਗੁਜ਼ਾਰੀ ਅਤੇ ਐਨਸੀਸੀ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰਦਾਨ ਕੀਤਾ ਗਿਆ ਹੈ।
   ਇੱਥੇ ਉਨਾਂ ਵਿਸ਼ਵਾਸ ਦਵਾਇਆ ਕਿ ਸਕੂਲ ਅੱਗੋਂ ਵੀ ਐਨਸੀਸੀ ਦੀਆਂ ਗਤੀਵਿਧੀਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਰਹੇਗਾ ਅਤੇ ਦੇਸ਼ ਸੇਵਾ ਦੇ ਕੰਮਾਂ ਦੇ ਵਿੱਚ ਮੂਹਰੇ ਹੋ ਕੇ ਕੰਮ ਕਰੇਗਾ ਅਤੇ ਸਕੂਲ ਦੇ ਏ ਐਨ ਓ ਅਤੇ ਕੈਡਿਟ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣਗੇ।
  ਉਨ੍ਹਾਂ ਏ.ਐਨ.ਓ ਪਰਮਬੀਰ ਸਿੰਘ ਨੂੰ ਸਕੂਲ ਅਤੇ ਮੈਨੇਜਮੈਂਟ ਦੀ ਤਰਫੋਂ ਇਹ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਵਧਾਈ ਦਿੱਤੀ।
ਫੋਟੋ-ਕਮਾਂਡਿਗ ਅਫਸਰ ਗਰੁੱਪ ਕੈਪਟਨ ਬੀ ਐਸ ਗਿੱਲ ਏ ਐਨ ਓ ਪਰਮਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਾਲ ਸੀ ਜੀ ਆਈ ਚਾਹਲ ਅਤੇ ਸ਼੍ਰੀ ਅਸ਼ਵਨੀ ਕੁਮਾਰ