World Punjabi Conference at Jawaddi Taksal.
ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦੇ ਸਬੰਧ 'ਚ ਜੀਵਨ, ਬਾਣੀ ਅਤੇ ਵਿਰਾਸਤ ਵਿਿਸ਼ਆਂ 'ਤੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਆਰੰਭ
ਗੁਰੂ ਸਾਹਿਬ ਜੀ ਦਾ ਸੰਸਾਰਕ ਜੀਵਨ ਹਰ ਪੱਖੋਂ ਕ੍ਰਿਸ਼ਮਈ ਅਤੇ ਅਚੰਭਿਤ ਕਰਨ ਵਾਲਾ ਹੈ-ਸੰਤ ਅਮੀਰ ਸਿੰਘ
ਗੁਰੂ ਸਾਹਿਬ ਜੀ ਦਾ ਸੰਸਾਰਕ ਜੀਵਨ ਹਰ ਪੱਖੋਂ ਕ੍ਰਿਸ਼ਮਈ ਅਤੇ ਅਚੰਭਿਤ ਕਰਨ ਵਾਲਾ ਹੈ-ਸੰਤ ਅਮੀਰ ਸਿੰਘ
ਵੱਖ ਵੱਖ ਖੇਤਰਾਂ ਨਾਲ ਸਬੰਧਿਤ ਪੰਜ ਅਹਿਮ ਸ਼ਖਸ਼ੀਅਤਾਂ ਸਨਮਾਇਤ, ਦੋ ਪੁਸਤਕਾਂ ਰਲੀਜ਼
ਜਵੱਦੀ ਟਕਸਾਲ ਵਲੋਂ ਸੀਮਤ ਸਾਧਨਾ ਨਾਲ ਵੱਡੇ ਕਾਰਜ਼ ਕਰਨ ਸ਼ਲਾਘਾਯੋਗ ਪੱਖ ਹੈ - ਧਾਮੀ
ਲੁਧਿਆਣਾ 20 ਫਰਵਰੀ (ਪ੍ਰਿਤਪਾਲ ਸਿੰਘ ਪਾਲੀ)-ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਦਿਖਾਏ ਮਾਰਗ ਤੇ ਚਲਦਿਆਂ ਅਕਾਦਮਿਕ ਤੌਰ ਤੇ ਦਸ਼ਮੇਸ਼ ਪਿਤਾ ਜੀ ਦੇ ਫਲਸਫੇ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ 350 ਵੇਂ ਗੁਰਤਾਗੱਦੀ ਸ਼ਤਾਬਦੀ ਦੇ ਸਬੰਧ 'ਚ "ਜੀਵਨ, ਬਾਣੀ ਅਤੇ ਵਿਰਾਸਤ" ਵਿਸ਼ਿਆਂ 'ਤੇ ਅੰਤਰਰਾਸ਼ਟਰੀ ਪੱਧਰ ਦੀ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਆਰੰਭ ਹੋਇਆ ਹੈ। ਜਿਸਦੀ ਆਰੰਭਤਾ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਵਲੋਂ ਗਰੀਨ ਸ਼ਬਦ ਨਾਲ ਹੋਈ, ਡਾ: ਹਰਜੋਧ ਸਿੰਘ ਨੇ ਸਭਨਾਂ ਨੂੰ ਜੀ ਆਇਆ ਆਖਿਆ, ਬੀਬੀ ਪ੍ਰਭਜੋਤ ਕੌਰ ਜੰਜੂਆ ਨੇ ਕੁੰਜੀਵਤ ਭਾਸ਼ਣ 'ਚ ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਵਿਰਾਸਤ ਦੇ ਹਵਾਲੇ ਨਾਲ ਅਜੋਕੇ ਪੱਖ 'ਚ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਵਿਰਸੇ ਆਪਣੀ ਵਿਰਾਸਤ ਆਦਿ ਵਿਿਸ਼ਆਂ ਤੇ ਹਲੂਣਿਆ। ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸੰਦੇਸ਼ ਦਿੰਦਿਆ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਸਾਰਕ ਜੀਵਨ ਹਰ ਪੱਖੋਂ ਕ੍ਰਿਸ਼ਮਈ ਅਤੇ ਅਚੰਭਿਤ ਕਰਨ ਵਾਲਾ ਹੈ। ਆਪ ਜੀ ਨੇ ਨੌ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਦੂਜੇ ਧਰਮ, ਜਿਨ੍ਹਾਂ ਨਾਲ ਸਿਧਾਂਤਕ ਮੱਤਭੇਦ ਸੀ, ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ। ਗੁਰੂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ ਨੌ ਸਾਲ ਦੀ ਉਮਰ 'ਚ ਆਪ ਜੀ ਨੂੰ ਸ੍ਰੀ ਗੁਰੂ ਤੇ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿਚ ਗੁਰਿਆਈ ਪ੍ਰਾਪਤ ਹੋਈ। ਕੇਵਲ 42 ਵਰਿਆਂ ਦੀ ਆਯੂ ਤੱਕ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ 'ਤੇ ਪਹੁੰਚਾਇਆ।ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸ਼੍ਰੀ ਹਜ਼ੂਰ ਸਾਹਿਬ ਵਲੋਂ ਗਿਆਨੀ ਸੁਖਵਿੰਦਰ ਸਿੰਘ ਨੇ ਵੱਖ ਵੱਖ ਹਵਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਾਡੇ ਸਰੀਰ ਦੇ ਰੋਮ ਜਿੰਨੇ ਜਨਮ ਲੈ ਕੇ ਸੀਸ ਭੇਟ ਕਰਕੇ ਵੀ ਉਨ੍ਹਾਂ ਦੇ ਪਰਉਪਕਾਰਾਂ ਦੀ ਕੀਮਤ ਨਹੀਂ ਲਾਹੀ ਜਾ ਸਕਦੀ। ਵਿਦਵਾਨ ਸੰਤ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੇ ਆਪਣੇ ਪ੍ਰਵਚਨਾਂ 'ਚ ਇਤਿਹਾਸ ਹਵਾਲਿਆਂ ਰਾਹੀਂ ਪੁਰਾਤਨ ਵਕਤ ਦੇ ਅਨੁਪਾਤ 'ਚ ਅਜੋਕੇ ਵਕਤ ਦੇ ਹਾਲਾਤਾਂ ਨੂੰ ਬਿਆਨਦਿਆਂ ਹਲੂਣੇ ਭਰੇ ਬੋਲਾਂ ਨਾਲ ਅਜੋਕੀ ਤ੍ਰਾਸ਼ਦੀ ਦੇ ਪੱਖ ਤੋਂ ਹਲੂਣਿਆ।ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਸਤਿਨਾਮ ਵਾਹਿਗੁਰੂ ਜੀ ਦੇ ਸਿਮਰਨ ਕਰਵਾਏ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡੋ:ਸ੍ਰ: ਹਰਜਿੰਦਰ ਸਿੰਘ ਧਾਮੀ ਨੇ ਜਵੱਦੀ ਟਕਸਾਲ ਵਲੋਂ ਪੁਰਾਤਨ ਗੁਰਮਤਿ ਸੰਗੀਤ ਵਿਰਾਸਤ ਦੀ ਸੰਭਾਲ, ਪ੍ਰਚਾਰ ਤੇ ਪਸਾਰ ਕਰਨ ਆਦਿ ਦਾ ਜਿਕਰ ਕਰਦਿਆਂ ਕਿਹਾ ਕਿ ਸੀਮਤ ਸਾਧਨਾ ਨਾਲ ਅਕਾਦਮਿਕ ਖੇਤਰ ਦੇ ਵੱਡੇ ਕਾਰਜ਼ ਕਰਨ ਦੀ ਸ਼ਲਾਘਾ ਕੀਤੀ। ਵੱਖ ਵੱਖ ਖੇਤਰਾਂ ਵਿੱਚ ਧਰਮ ਅਤੇ ਸਮਾਜ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਪੰਜ ਅਹਿਮ ਸ਼ਖਸ਼ੀਅਤਾਂ ਸ਼੍ਰੋਮਣੀ ਰਾਗੀ ਭਾਈ ਗੁਰਮੇਜ ਸਿੰਘ, ਮਾਤਾ ਪਿਆਰ ਕੌਰ, ਐਡ: ਐਚ.ਐਸ. ਫੂਲਕਾ, ਪ੍ਰਿੰਸੀ: ਗਿਆਨੀ ਬਲਜੀਤ ਸਿੰਘ, ਪ੍ਰਿੰਸੀ: ਸੰਤੋਖ ਸਿੰਘ ਮਲੇਸ਼ੀਆ ਨੂੰ ਸਨਮਾਨਿਤ ਕੀਤਾ। ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਬਾਣੀ ਅਤੇ ਸ਼ਹਾਦਤ ਅਤੇ ਸੇਵਾ ਦਾ ਸਿੱਖ ਸੰਕਲਪ ਦੋ ਪੁਸਤਕਾਂ ਵੀ ਰਲੀਜ਼ ਕੀਤੀਆਂ।ਨਿਰਮਲੇ ਮਹਾਂਪੁਰਸ਼ ਸੰਤ ਬਾਬਾ ਤੇਜਾ ਸਿੰਘ ਜੀ, ਡਾ: ਗੁਰਨੇਕ ਸਿੰਘ ਸਾਬਕਾ ਵਾਈਸ ਚਾਂਸਲਰ, ਡਾ: ਅਮਰ ਸਿੰਘ, ਸ੍ਰ: ਗੁਰਜਤਿੰਦਰ ਸਿੰਘ ਰੰਧਾਵਾ, ਡਾ: ਗੁਰਸ਼ਰਨ ਸਿੰਘ ਰੰਧਾਵਾ, ਡਾ: ਪਰਮਜੀਤ ਸਿੰਘ, ਡਾ: ਆਸਾ ਸਿੰਘ ਘੁੰਮਣ, ਡਾ: ਪਰਮਜੀਤ ਸਿੰਘ ਮਾਨਸਾ ਆਦਿ ਨੇ ਖੋਜ ਭਰਪੂਰ ਜਾਣਕਾਰੀ ਸਾਂਝੀ ਕੀਤੀ। ਸਟੇਜ ਸੰਚਾਲਨ ਦੀ ਅਹਿਮ ਜਿੰਮੇਵਾਰੀ ਸਰਦਾਰ ਰਣਜੋਧ ਸਿੰਘ ਨੇ ਨਿਭਾਈ। ਧੰਨਵਾਦੀ ਸ਼ਬਦ ਡਾ: ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਗੁਰੂ ਕਾ ਸੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕਹੇ।
