Medical Check up Camp .
ਰਕਬਾ ਵਿਖ਼ੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ
ਲੁਧਿਆਣਾ , 23 ਫਰਵਰੀ ( ਕੁਲਦੀਪ ਸਿੰਘ ਦੁੱਗਲ ) ਬਾਬਾ ਬੰਦਾ ਸਿੰਘ ਬਹਾਦਰ ਭਵਨ, ਰਕਬਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਭਾਈ ਲਾਲੋ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਰਨਲ ਸਕੱਤਰ ਫਾਊਂਡੇਸ਼ਨ ਜਗਜੀਵਨ ਸਿੰਘ ਗਰੀਬ, ਸਕੱਤਰ ਨਵੀ ਮਾਣਕ ਦੀ ਸਰਪ੍ਰਸਤੀ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਡਾ. ਗੁਰਪਾਲ ਸਿੰਘ ਜਨਰਲ ਸਕੱਤਰ ਫਾਊਂਡੇਸ਼ਨ, ਪੰਜਾਬ ਅਤੇ ਉੱਘੇ ਡਾ. ਪਰਮਜੀਤ ਸਿੰਘ ਸਰੋਏ ਨੇ ਸਾਂਝੇ ਤੌਰ 'ਤੇ ਕੀਤਾ। ਇਸ ਸਮੇਂ ਦਵਾਈਆਂ ਦੀ ਸੇਵਾ ਡਾ. ਮਨਜੀਤ ਕੌਰ ਸਰੋਏ ਨੇ ਕੀਤੀ । ਇਸ ਮੌਕੇ ਡਾ. ਗੌਰਵੀ ਸਰੋਏ, ਦੀਪਕ ਵਰਮਾ, ਰੋਹਨ ਵਰਮਾ, ਡਿੰਪਲ ਜੋਸ਼ੀ, ਮਨੀਸ਼ ਮਲਹੋਤਰਾ, ਲਵਪ੍ਰੀਤ ਸਿੰਘ ਅਤੇ ਰੋਬਿਨ ਦੀ ਟੀਮ ਨੇ ਸਮੁੱਚੇ ਕੈਂਪ ਦੀਆਂ ਸੇਵਾਵਾਂ ਨਿਭਾਈਆਂ ਜਦਕਿ ਕੈਂਪ ਵਿੱਚ ਬੀ.ਪੀ, ਸ਼ੂਗਰ, ਈ.ਸੀ.ਜੀ, ਕੈਲਸਟ੍ਰੌਲ, ਯੂਰਿਕ ਐਸਿਡ ਆਦਿ ਦਾ ਚੈੱਕਅਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਦੀਪਕ ਹਾਰਟ ਇੰਸਟੀਚਿਊਟ ਸਰਾਭਾ ਨਗਰ ਦੇ ਮੁਖੀ ਡਾ. ਕੁਲਵੰਤ ਸਿੰਘ ( ਐਮ.ਡੀ, ਮੈਡੀਸਨ ) ਨੇ ਸਰਪ੍ਰਸਤੀ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀ ਕੇ ਕੇ ਬਾਵਾ, ਗੁਰਪਾਲ ਸਿੰਘ ਅਤੇ ਡਾ. ਗੌਰਵੀ ਸਰੋਏ ਨੇ ਕਿਹਾ ਕਿ ਮੈਡੀਕਲ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਇਹੋ ਜਿਹੇ ਨੇਕ ਕਾਰਜਾਂ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੇ ਇਨਸਾਨ ਵਿਸ਼ੇਸ਼ ਪ੍ਰਸ਼ੰਸ਼ਾ ਦੇ ਪਾਤਰ ਹੁੰਦੇ ਹਨ ਅਤੇ ਸਮਾਜ ਦੇ ਲੋੜਵੰਦ ਵਰਗ ਦੀ ਮਦਦ ਹਿੱਤ ਇਹੋ ਜਿਹੇ ਹੋਰ ਵਧੇਰੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਕਿਹਾ ਕਿ ਡਾ. ਐੱਸ.ਪੀ ਸਿੰਘ ਉਬਰਾਏ ਜੋ ਕਿ ਸਰਬੱਤ ਦਾ ਭਲਾ ਟਰੱਸਟ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਮਹਾਨ ਗੁਰੂਆਂ ਦੇ ਦਰਸਾਏ ਰਸਤੇ 'ਤੇ ਚੱਲਕੇ ਸੇਵਾ ਨਿਭਾ ਰਹੇ ਹਨ ਅਤੇ ਸਭ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ 'ਤੇ ਮਾਣ ਹੈ। ਇਸ ਮੈਡੀਕਲ ਕੈੰਪ ਦੌਰਾਨ ਇਲਾਕੇ ਦੇ ਕਈ ਮਰੀਜ਼ਾਂ ਨੇ ਆਪੋ ਆਪਣੇ ਰੋਗਾਂ ਦੀ ਜਾਂਚ ਕਰਵਾਈ। ਇਸ ਮੌਕੇ ਦਰਸ਼ਨ ਸਿੰਘ ਫੌਜੀ, ਰਾਮ ਸਿੰਘ, ਗੁਰਦੇਵ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।
