ਮਨ ਦਾ ਮੌਨ .

ਮਨ ਦਾ ਮੌਨ ਜ਼ਰੂਰੀ ਏ 

ਜ਼ੁਬਾਨ ਦੇ ਮੌਨ ਨਾਲੋਂ,

ਤੇਰਾ ਅੰਦਰ ਪਾਕ ਜ਼ਰੂਰੀ ਏ 

ਬਾਹਰੋਂ ਪਾਕੀਜ਼ਾ ਹੋਣ ਨਾਲੋਂ,


ਮੂੰਹ 'ਤੇ ਚੁੱਪੀ

ਮਨ 'ਚ ਕੂੜ ਦਾ ਵਾਸਾ, 

ਉਫ਼ ! ਤੇਰਾ ਇਹ ਸ਼ੈਤਾਨ ਜਿਹਾ ਹਾਸਾ,

ਕਿਸ ਕੰਮ ਦਾ ਫਿਰ ਇਹ ਮੌਨ ਦਾ ਕਾਸਾ,

ਤਾਂਹੀ ਮਨ ਦਾ  ਖਲੋਣਾ ਜ਼ਰੂਰੀ ਏ 

ਜ਼ੁਬਾਨ ਦੇ ਖਲੋਣ ਨਾਲੋਂ,

ਮਨ ਦਾ ਮੌਨ.............


ਥੋੜ੍ਹਾ ਅੱਖਾਂ ਨੂੰ ਸਮਝਾ 

ਜੋ ਮਨ ਦੀਆਂ ਗੁਲਾਮ,

ਮੌਨ ਧਾਰਨਾ ਤਾਂ ਬੇਸ਼ਕ ਧਾਰ ਨਾ ਵਿਸ਼ਾ ਹੋਵੇ ਜ਼ੁਬਾਨ,

ਹੋਰ ਵੀ ਕਈ  ਵਿਕਾਰ ਨੇ ਜਿਵੇਂ ਗੁੱਸਾ, ਲੋਭ ਤੇ ਕਾਮ,

ਵਰਤ ਵਿਕਾਰਾਂ ਦਾ ਜ਼ਰੂਰੀ ਏ 

ਆਪਣੇ ਢਿੱਡ ਨੂੰ ਤੜਫਾਉਣ ਨਾਲੋਂ,

ਮਨ ਦਾ ਮੌਨ.............


- ਨਿਤਾਜ