ਐਮਬੀਸੀਆਈਈ ਵਿਖੇ AI ਕੋਰਸ ਦਾ ਪਹਿਲਾ ਗ੍ਰੈਜੂਏਸ਼ਨ ਸਮਾਰੋਹ.
ਐਮਬੀਸੀਆਈਈ ਨੇ ਆਈਆਈਟੀ ਰੋਪੜ ਪ੍ਰਮਾਣਿਤ ਏਆਈ ਕੋਰਸ 2025-26 ਲਈ ਆਪਣਾ ਪਹਿਲਾ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ
ਲੁਧਿਆਣਾ, 28 ਫਰਵਰੀ 2026:
ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਸੈਂਟਰ ਆਫ ਇਨੋਵੇਸ਼ਨ ਐਂਡ ਐਂਟਰਪ੍ਰਿਨਿਊਰਸ਼ਿਪ (MBCIE) ਵੱਲੋਂ ਲੁਧਿਆਣਾ ਵਿੱਚ ਆਈਆਈਟੀ ਰੋਪੜ ਪ੍ਰਮਾਣਿਤ ਏਆਈ ਕੋਰਸ (2025–26 ਬੈਚ) ਲਈ ਆਪਣਾ ਪਹਿਲਾ ਗ੍ਰੈਜੂਏਸ਼ਨ ਸਮਾਰੋਹ ਗੌਰਵ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਉਦਯੋਗ-ਅਨੁਕੂਲ ਅਤੇ ਭਵਿੱਖ-ਕੇਂਦ੍ਰਿਤ ਸਿੱਖਿਆ ਵੱਲ ਇਕ ਮਹੱਤਵਪੂਰਨ ਮੀਲ
ਪੱਥਰ ਸਾਬਤ ਹੋਇਆ।
ਇਸ ਸਮਾਰੋਹ ਦੌਰਾਨ ਭਾਰਤੀ ਪ੍ਰਧੋਗਿਕੀ ਸੰਸਥਾਨ ਰੋਪੜ ਦੇ ਸਹਿਯੋਗ ਨਾਲ ਚਲਾਏ ਗਏ ਵਿਸ਼ੇਸ਼ ਆਰਟੀਫ਼ਿਸ਼ਲ ਇੰਟੈਲੀਜੈਂਸ ਪ੍ਰੋਗਰਾਮ - Al for HR, Al for Sales & Marketing, Gen Al for Everyone ਅਤੇ Al for Educators – ਸਫਲਤਾਪੂਰਵਕ ਪੂਰੇ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਸਨਾਤਕ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਮਰਪਣ ਭਾਵਨਾ, ਅਕਾਦਮਿਕ ਸ਼੍ਰੇਸ਼ਠਤਾ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਮਾਹਰਤਾ ਹਾਸਲ ਕਰਨ ਦੀ ਵਚਨਬੱਧਤਾ ਲਈ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
ਇਸ ਗੌਰਵਮਈ ਸਮਾਰੋਹ ਵਿੱਚ ਪ੍ਰਮੁੱਖ ਮਹਿਮਾਨਾਂ ਵਜੋਂ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਅਤੇ ਹੀਰੋ ਐਂਟਰਪ੍ਰਾਈਜ਼ਜ਼ ਅਤੇ ਐਮਬੀਸੀਈ ਦੇ ਚੇਅਰਮੈਨ ਡਾ. ਸੁਨੀਲ ਕਾਂਤ ਮੁੰਜਾਲ ਹਾਜ਼ਰ ਰਹੇ। ਉਨ੍ਹਾਂ ਨੇ ਸਮਾਰੋਹ ਦੌਰਾਨ 100 ਉਮੀਦਵਾਰਾਂ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰੋ. ਰਾਜੀਵ ਆਹੂਜਾ ਨੇ ਵਿਸ਼ਵ ਪੱਧਰੀ ਉਦਯੋਗਾਂ ਨੂੰ ਆਕਾਰ ਦੇਣ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਬਦਲਾਅਕਾਰੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਹੱਲ ਕਰਨ ਲਈ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐਮਬੀਸੀਈ ਦੀ ਇਸ ਪਹਲ ਦੀ ਸਰਾਹਨਾ ਕੀਤੀ ਜਿਸ ਰਾਹੀਂ ਪ੍ਰੀਮੀਅਰ ਤਕਨੀਕੀ ਸਿੱਖਿਆ ਅਤੇ ਆਈਆਈਟੀ ਪ੍ਰਮਾਣਿਤ ਪ੍ਰੋਗਰਾਮ ਉਤਸੁਕ ਸਿਖਿਆਰਥੀਆਂ ਤੱਕ ਪਹੁੰਚ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਦੀ ਜ਼ਿੰਮੇਵਾਰੀ ਲੈਣ ਅਤੇ ਉਸਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਡਾ. ਸੁਨੀਲ ਕਾਂਤ ਮੁੰਜਾਲ ਨੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਦੌਰ ਵਿੱਚ ਨਵੀਨਤਾ, ਅਨੁਕੂਲਤਾ ਅਤੇ ਨਿਰੰਤਰ ਸਿੱਖਣ ਦੀ ਮਹੱਤਤਾ 'ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਦੁਹਰਾਇਆ ਕਿ ਐਮਬੀਸੀਈ ਤਕਨੀਕੀ ਤੌਰ 'ਤੇ ਮਜ਼ਬੂਤ ਅਤੇ ਉਦਯੋਗ-ਤਿਆਰ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈ।
ਇਸ ਮੌਕੇ ‘ਤੇ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 30 ਤੋਂ ਵੱਧ ਪ੍ਰਿੰਸਿਪਲ ਵੀ ਸ਼ਾਮਲ ਹੋਏ। ਡਾ. ਪ੍ਰੇਮ ਕੁਮਾਰ, ਏਗਜ਼ੈਕਟਿਵ ਡਾਇਰੈਕਟਰ ਨੇ ਪਿਛਲੇ ਇਕ ਸਾਲ ਦੀ ਐਮਬੀਸੀਈ ਦੀ ਸੰਸਥਾਗਤ ਰਿਪੋਰਟ ਪੇਸ਼ ਕੀਤੀ। ਆਈਹੱਬ-ਅਵਧ, ਆਈਆਈਟੀ ਰੋਪੜ ਦੀ ਸੀਈ�" ਡਾ. ਰਾਧਿਕਾ ਤ੍ਰਿਖਾ ਨੇ ਨਵੇਂ ਪੀਜੀਪੀ ਪ੍ਰੋਗਰਾਮ ਸ਼ੁਰੂ ਕਰਨ ਲਈ ਐਮ�"ਯੂ 'ਤੇ ਦਸਤਖਤ ਕਰਵਾਉਣ ਵਿੱਚ ਸਹਿਯੋਗ ਦਿੱਤਾ। ਇਹ ਐਮ�"ਯੂ ਪ੍ਰੋ. ਰਾਜੀਵ ਆਹੂਜਾ ਅਤੇ ਡਾ. ਸੁਨੀਲ ਕਾਂਤ ਮੁੰਜਾਲ ਵੱਲੋਂ ਦੋਵਾਂ ਸੰਸਥਾਵਾਂ ਦੀ �"ਦੋਂ ਸਾਈਨ ਕੀਤਾ ਗਿਆ। ਇਸ ਦੌਰਾਨ Al for Finance, Al for Future Leaders ਅਤੇ 6 ਮਹੀਨੇ ਦੀ ਮਿਆਦ ਵਾਲੇ PGP in Al & Machine Learning, PGP in Data Analytics & AI, PGP in VR & AR ਵਰਗੇ ਨਵੇਂ ਕੋਰਸ ਵੀ ਲਾਂਚ ਕੀਤੇ ਗਏ।
ਇੰਕਿਊਬੇਸ਼ਨ ਡਾਇਰੈਕਟਰ ਸ਼੍ਰੀ ਸ਼ਿਬਾਨੰਦ ਦਾਸ਼ ਨੇ ਆਰੰਭ 2026 ਦੀ ਸ਼ੁਰੂਆਤ ਕੀਤੀ ਅਤੇ ਇਸ ਲਈ ਟੀ-ਸ਼ਰਟਾਂ ਦਾ ਅਨਾਵਰਣ ਕੀਤਾ। ਪ੍ਰੋਗਰਾਮ ਡਾਇਰੈਕਟਰ ਇਰ ਸ਼ਿਲਪਾ ਮਿਗਲਾਨੀ ਨੇ ਅੰਤ ਵਿੱਚ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਸਾਰੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਹੀਰੋ ਸਾਈਕਲਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐਸ.ਕੇ. ਰਾਇ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
